Punjab

ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ,ਪਤਨੀ ਤੇ 2 ਨੌਕਰਾਣੀਆਂ ਮਾੜੀ ਹਾਲਤ ‘ਚ ਮਿਲੇ !

ਬਿਉਰੋ ਰਿਪੋਰਟ : ਪੰਜਾਬ ਦੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੂੰ ਲੈਕੇ ਬਹੁਤ ਹੀ ਮਾੜੀ ਅਤੇ ਅਲਰਟ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਬਣੇ ਰਣਜੀਤ ਸਿੰਘ ਨਗਰ ਵਿੱਚ ਜਗਦੀਸ਼ ਸਿੰਘ ਗਰਚਾ ਉਨ੍ਹਾਂ ਦੀ ਪਤਨੀ ਅਤੇ 2 ਨੌਕਰਾਣੀਆਂ ਬੇਸੁੱਧ ਹਾਸਲ ਵਿੱਚ ਮਿਲੀਆਂ ਹਨ । ਸਾਰਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਘਰ ਵਿੱਚ ਕੰਮ ਕਰਨ ਵਾਲੇ ਕਿਸੇ ਸ਼ਖਸ ‘ਤੇ ਇਹ ਹਰਕਤ ਕਰਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਮੌਜੂਦ ਲੋਕਾਂ ਨੂੰ ਨਸ਼ੀਲਾ ਪ੍ਰਦਾਰਥ ਪਿਲਾਇਆ ਗਿਆ ਹੈ ।

ਗਰਚਾ ਦੇ ਗੁਆਂਢ ਵਿੱਚ ਰਹਿਣ ਵਾਲੇ ਬੀਜੇਪੀ ਦੇ ਆਗੂ ਜਗਮੋਹਨ ਸ਼ਰਮਾ ਨੇ ਦੱਸਿਆ ਕਿ ਜਗਦੀਸ਼ ਗਰਚਾ ਦਾ ਸਰੀਰ ਠੰਡਾ ਪਿਆ ਹੋਇਆ ਸੀ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ । ਕਲੋਨੀ ਦੇ ਲੋਕ ਜਦੋਂ ਗਰਚਾ ਦੇ ਘਰ ਪਹੁੰਚੇ ਤਾਂ ਉਹ ਵੇਖ ਕੇ ਹੈਰਾਨ ਹੋ ਗਏ । ਘਰ ਦਾ ਸਮਾਨ ਇੱਥੇ-ਉੱਥੇ ਖਿਲੜਿਆ ਹੋਇਆ ਸੀ । ਘਰ ਵਿੱਚ ਜਗਦੀਸ਼ ਗਰਚਾ ਅਤੇ ਉਨ੍ਹਾਂ ਦੀ ਪਤਨੀ ਅਤੇ 2 ਨੌਕਰ ਵੀ ਬੇਸੁੱਧ ਸਨ । ਜਗਦੀਸ਼ ਸਿੰਘ ਗਰਚਾ ਦੇ ਪੁੱਤਰ ਨੂੰ ਇਤਲਾਹ ਦਿੱਤੀ ਗਈ ਹੈ । ਪੁੱਤਰ ਬਾਬੀ ਕਿਸੇ ਕੰਮ ਦੇ ਸਿਲਸਿਲੇ ਵਿੱਚ ਪੰਜਾਬ ਤੋਂ ਬਾਹਰ ਗਿਆ ਹੋਇਆ ਹੈ ।

ਬੀਜੇਪੀ ਦੇ ਆਗੂ ਗੌਰਵ ਸ਼ਰਮਾ ਨੇ ਦੱਸਿਆ ਕਿ ਸਵੇਰ ਵੇਲੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ 5 ਤੋਂ 6 ਵਾਰ ਕਾਲ ਕੀਤਾ। ਪਰ ਕਿਸੇ ਨੇ ਫੋਨ ਨਹੀਂ ਚੁੱਕਿਆ । ਘਟਨਾ ਦੇ ਤਕਰੀਬਨ 1 ਘੰਟੇ ਬਾਅਦ ਪੁਲਿਸ ਪਹੁੰਚੀ । ਫਿਲਹਾਲ ਜਗਦੀਸ਼ ਗਰਚਾ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਇਲਾਕੇ ਦੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ। ਲੁਧਿਆਣਾ ਵਿੱਚ ਇਹ ਪਹਿਲਾਂ ਮੌਕਾ ਨਹੀਂ ਹੈ । ਇਸ ਤੋਂ ਪਹਿਲਾਂ 13 ਸਤੰਬਰ ਨੂੰ ਇਸ ਤਰ੍ਹਾਂ ਦਾ ਇੱਕ ਪਹਿਲਾਂ ਵੀ ਮਾਮਲਾ ਸਾਹਮਣੇ ਆ ਚੁੱਕਾ ਹੈ ।

13 ਸਤੰਬਰ ਨੂੰ ਨੇਪਾਲੀ ਨੌਕਰਾਣੀ ਨੇ ਬਜ਼ੁਰਗ ਜੋੜੇ ਨੂੰ ਬੇਹੋਸ਼ ਕੀਤਾ

ਲੁਧਿਆਣਾ ਦੇ ਅਰਬਨ ਅਸਟੇਟ -2 ਇਲਾਕੇ ਵਿੱਚ ਨੇਪਾਲੀ ਤੋਂ ਆਈ ਨੌਕਰਾਣੀ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ । ਉਸ ਨੇ ਕਾਰੋਬਾਰੀ ਅਤੇ ਉਸ ਦੀ ਪਤਨੀ ਨੂੰ ਦੁੱਧ ਵਿੱਚ ਨਸ਼ੀਲਾ ਪ੍ਰਦਾਰਥ ਦੇ ਕੇ 7 ਲੱਖ 22 ਹਰਜ਼ਾਰ ਦੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਵਾਰਦਾਤ ਵਿੱਚ ਨੇਪਾਲੀ ਨੌਕਰਾਣੀ ਦੇ 2 ਹੋਰ ਸਾਥੀ ਵੀ ਸ਼ਾਮਲ ਰਹੇ । ਤਿੰਨਾਂ ਨੇ ਵਾਰਦਾਤ ਦੇ ਸਮੇਂ ਸੀਸੀਟੀਵੀ ਦੀਆਂ ਤਾਰਾਂ ਨੂੰ ਕੱਟ ਦਿੱਤਾ ਸੀ।

60 ਸਾਲ ਦੇ ਭਗਵੰਤ ਸਿੰਘ ਦੀ ਸ਼ੇਰਪੁਰ ਕਲਾਂ ਵਿੱਚ ਤੇਕ ਟੂਲਸ ਇੰਡੀਆ ਪ੍ਰਾਈਵੇਟ ਲਿਮਟਿਡ ਫੈਕਟਰੀ ਹੈ । ਉਨਾਂ ਦਾ ਪੁੱਤਰ ਅਤੇ ਨੂੰਹ ਬੱਚੇ ਵਿਦੇਸ਼ ਘੰਮਣ ਗਏ ਸਨ। ਘਰ ਵਿੱਚ ਭਗਵੰਤ ਸਿੰਘ ਅਤੇ ਉਸ ਦੀ ਪਤਨੀ ਨਰਿੰਦਰ ਕੌਰ ਵੀ ਸੀ।ਡੇਢ ਮਹੀਨੇ ਪਹਿਲਾਂ ਹੀ ਘਰ ਵਿੱਚ ਨੇਪਾਲ ਦੇ ਜ਼ਿਲ੍ਹਾਂ ਸੁਨਸਰੀ ਦੇ ਪਿੰਡ ਬਕਲਰੀ ਦੀ ਰਹਿਣ ਵਾਲੀ ਸਸਮਿਤਾ ਰਾਏ ਨੂੰ ਨੌਕਰੀ ‘ਤੇ ਰੱਖਿਆ ਸੀ । ਉਹ ਘਰ ਵਿੱਚ ਹੀ ਰਹਿੰਦੀ ਸੀ। ਇਸ ਵਿਚਾਲੇ ਸਵੇਰ ਨਸ਼ੀਲੇ ਪ੍ਰਦਾਰਸ਼ ਦੇ ਕੇ ਨੌਕਰਾਣੀ ਨੇ ਬੇਹੋਸ਼ ਕਰ ਦਿੱਤਾ ।ਬਜ਼ੁਰਗ ਪਤੀ-ਪਤਨੀ ਦੇ ਬੇਹੋਸ਼ ਹੋਣ ਦੇ ਬਾਅਦ ਨੌਕਰਾਣੀ ਨੇ ਆਪਣੇ 2 ਸਾਥੀਆਂ ਨੂੰ ਬੁਲਾਇਆ । ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਾਰਾ ਕੱਟਿਆਂ । ਫਿਰ ਅਲਮਾਰੀ ਤੋਂ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ।

ਕੌਣ ਹਨ ਜਗਦੀਸ਼ ਸਿੰਘ ਗਰਚਾ

1997 ਤੋਂ 2002 ਤੱਕ ਜਗਦੀਸ਼ ਸਿੰਘ ਗਰਚਾ ਅਕਾਲੀ ਦਲ-ਬੀਜੇਪੀ ਸਰਕਾਰ ਵਿੱਚ ਤਕਨੀਕੀ ਸਿੱਖਿਆ ਮੰਤਰੀ ਰਹੇ ਸਨ । ਉਨ੍ਹਾਂ ਖਿਲਾਫ 2003 ਵਿੱਚ ਕੈਪਟਨ ਸਰਕਾਰ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਤੋਂ ਜਾਂਚ ਕਰਵਾਈ ਸੀ । ਪਰ ਬਾਅਦ ਵਿੱਚੋਂ ਉਨ੍ਹਾਂ ਨੂੰ ਅਦਾਲਤ ਨੇ 4 ਹੋਰ ਮੁਲਜ਼ਮਾਂ ਦੇ ਨਾਲ ਬਰੀ ਕਰ ਦਿੱਤਾ ਸੀ ।