ਬਿਊਰੋ ਰਿਪੋਰਟ (17 ਸਤੰਬਰ, 2025): ਚੋਣ ਕਮਿਸ਼ਨ ਨੇ ਵੋਟਰਾਂ ਦੀ ਸਹੂਲਤ ਲਈ ਵੱਡਾ ਫੈਸਲਾ ਕੀਤਾ ਹੈ। ਹੁਣ EVM ਬੈਲੇਟ ਪੇਪਰ ’ਤੇ ਉਮੀਦਵਾਰਾਂ ਦੀਆਂ ਰੰਗੀਨ ਫੋਟੋਆਂ ਲੱਗਣਗੀਆਂ। ਇਸ ਤੋਂ ਇਲਾਵਾ, ਉਮੀਦਵਾਰਾਂ ਦੇ ਨਾਮ ਵੱਡੇ ਅੱਖਰਾਂ ਵਿੱਚ ਛਪੇ ਹੋਣਗੇ, ਤਾਂ ਜੋ ਵੋਟਰ ਆਸਾਨੀ ਨਾਲ ਪੜ੍ਹ ਸਕਣ ਅਤੇ ਪਛਾਣ ਸਕਣ।
ਚੋਣ ਕਮਿਸ਼ਨ ਦੇ ਅਨੁਸਾਰ, ਇਸ ਬਦਲਾਅ ਦੀ ਸ਼ੁਰੂਆਤ ਬਿਹਾਰ ਵਿਧਾਨ ਸਭਾ ਚੋਣਾਂ ਤੋਂ ਹੋਵੇਗੀ। ਇਸ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ECI ਨੇ ਦੱਸਿਆ ਕਿ ਇਹ ਫੈਸਲਾ ਪਿਛਲੇ ਛੇ ਮਹੀਨਿਆਂ ਵਿੱਚ ਕੀਤੇ ਗਏ 28 ਸੁਧਾਰਾਂ ਦਾ ਹਿੱਸਾ ਹੈ, ਜੋ ਚੋਣੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਵੋਟਰ-ਫ੍ਰੈਂਡਲੀ ਬਣਾਉਣ ਲਈ ਕੀਤੇ ਜਾ ਰਹੇ ਹਨ।
ਨਵੀਂ ਵਿਵਸਥਾ ਅਨੁਸਾਰ:
- EVM ਬੈਲਟ ਪੇਪਰ ’ਤੇ ਉਮੀਦਵਾਰ ਦਾ ਨਾਮ, ਚਿੰਨ੍ਹ ਅਤੇ ਰੰਗੀਨ ਫੋਟੋ ਹੋਵੇਗੀ।
- ਨਾਮ ਵੱਡੇ ਬੋਲਡ ਅੱਖਰਾਂ ਵਿੱਚ ਫੌਂਟ ਸਾਈਜ਼ 30 ’ਤੇ ਛਪੇ ਜਾਣਗੇ।
- ਉਮੀਦਵਾਰਾਂ ਦੇ ਨੰਬਰ ਭਾਰਤੀ ਅੰਕਾਂ (1,2,3…) ਵਿੱਚ ਹੋਣਗੇ।
- ਬੈਲੇਟ ਪੇਪਰ 70 GSM ਪੇਪਰ ’ਤੇ ਛਪੇ ਜਾਣਗੇ।
- ਵਿਧਾਨ ਸਭਾ ਚੋਣਾਂ ਲਈ ਖਾਸ RGB ਵਾਲਾ ਗੁਲਾਬੀ ਰੰਗ ਦਾ ਪੇਪਰ ਵਰਤਿਆ ਜਾਵੇਗਾ।
- ਸਾਰੇ ਉਮੀਦਵਾਰਾਂ/NOTA ਦੇ ਨਾਮ ਇੱਕੋ ਫੌਂਟ ਕਿਸਮ ਅਤੇ ਫੌਂਟ ਆਕਾਰ ਵਿੱਚ ਵੱਡੇ ਅੱਖਰਾਂ ਵਿੱਚ ਛਾਪੇ ਜਾਣਗੇ।
ਚੋਣ ਕਮਿਸ਼ਨ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਵੋਟਰਾਂ ਨੂੰ ਉਮੀਦਵਾਰਾਂ ਦੀ ਪਛਾਣ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਏਗੀ ਅਤੇ ਗ਼ਲਤੀਆਂ ਦੀ ਸੰਭਾਵਨਾ ਘੱਟ ਹੋਵੇਗੀ।