ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਨੇ ਚੰਡੀਗੜ੍ਹ ਤੋਂ ਅਯੁੱਧਿਆ ਧਾਮ ਯਾਤਰਾ ਭਾਰਤ ਗੌਰਵ ਸਪੈਸ਼ਲ ਟੂਰਿਸਟ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਆਈਆਰਸੀਟੀਸੀ ਦੀ ਤਰਫੋਂ, ਟਰੇਨ ਦੇ ਸਾਰੇ ਡੱਬਿਆਂ ਵਿੱਚ ਥਰਡ ਏਸੀ ਫਿੱਟ ਕੀਤਾ ਜਾਵੇਗਾ, ਜਿਸ ਵਿੱਚ 2 ਸ਼੍ਰੇਣੀਆਂ ਰੱਖੀਆਂ ਗਈਆਂ ਹਨ।
ਆਰਾਮ ਸ਼੍ਰੇਣੀ ਵਿੱਚ ਸਫ਼ਰ ਕਰਨ ਵਾਲੇ ਦੋ ਅਤੇ ਤਿੰਨ ਯਾਤਰੀਆਂ ਲਈ ਕਿਰਾਇਆ 22,240 ਰੁਪਏ ਅਤੇ 5 ਤੋਂ 11 ਸਾਲ ਦੀ ਉਮਰ ਦੇ ਬੱਚੇ ਲਈ 20,015 ਰੁਪਏ ਨਿਰਧਾਰਿਤ ਕੀਤਾ ਗਿਆ ਹੈ। ਸਟੈਂਡਰਡ ਕਲਾਸ ਵਿੱਚ ਦੋ ਤੇ ਤਿੰਨ ਯਾਤਰੀਆਂ ਨੂੰ 18,520 ਰੁਪਏ ਦੇਣੇ ਹੋਣਗੇ ਅਤੇ ਜੇਕਰ ਕੋਈ ਬੱਚਾ ਸ਼ਾਮਲ ਹੈ ਤਾਂ 16670 ਰੁਪਏ ਦੇਣੇ ਹੋਣਗੇ।
7 ਰਾਤਾਂ ਤੇ 8 ਦਿਨਾਂ ਦਾ ਸਫ਼ਰ
ਖੇਤਰੀ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ 5 ਜੁਲਾਈ ਨੂੰ ਪਠਾਨਕੋਟ, ਜਲੰਧਰ, ਲੁਧਿਆਣਾ ਵਾਇਆ ਚੰਡੀਗੜ੍ਹ ਤੋਂ ਸਪੈਸ਼ਲ ਟੂਰਿਸਟ ਟਰੇਨ ਚਲਾਈ ਜਾਵੇਗੀ। ਇਸ ਵਿੱਚ 7 ਰਾਤਾਂ ਅਤੇ 8 ਦਿਨ ਸ਼ਾਮਲ ਹਨ। ਇਸ ਦੇ ਨਾਲ ਹੀ ਸੈਲਾਨੀਆਂ ਨੂੰ 5 ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਲਿਜਾਇਆ ਜਾਵੇਗਾ।
IRCTC ਨੇ ਇਸ ਪੈਕੇਜ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਯਾਤਰੀਆਂ ਨੂੰ ਨਾਸ਼ਤਾ, ਦੁਪਹਿਰ ਦਾ ਖਾਣਾ ਤੇ ਰਾਤ ਦਾ ਖਾਣਾ ਮੁਹੱਈਆ ਕਰਵਾਇਆ ਜਾਵੇਗਾ, ਜਿਸ ਲਈ ਕੋਈ ਵਾਧੂ ਖਰਚਾ ਨਹੀਂ ਲਿਆ ਜਾਵੇਗਾ।
5 ਜੁਲਾਈ ਦੀ ਸਵੇਰ ਨੂੰ, ਰੇਲਗੱਡੀ ਪਠਾਨਕੋਟ, ਜਲੰਧਰ ਸ਼ਹਿਰ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਕੁਰੂਕਸ਼ੇਤਰ, ਪਾਣੀਪਤ, ਸੋਨੀਪਤ ਅਤੇ ਦਿੱਲੀ ਤੋਂ ਬਾਅਦ ਹਰਿਦੁਆਰ ਤੋਂ ਚੱਲੇਗੀ। ਇਸ ਵਿੱਚ ਹਰਿਦੁਆਰ, ਰਿਸ਼ੀਕੇਸ਼, ਵਾਰਾਣਸੀ, ਅਯੁੱਧਿਆ ਧਾਮ ਅਤੇ ਪ੍ਰਯਾਗਰਾਜ ਦੇ ਵਿਸ਼ੇਸ਼ ਤੀਰਥ ਸਥਾਨ ਵੀ ਸ਼ਾਮਲ ਹਨ।
ਵਿਸ਼ੇਸ ਰੇਲ ’ਚ ਮਿਲੇਗੀ ਇਹ ਸਹੂਲਤ
- ਯਾਤਰਾ ਦੇ ਬਾਅਦ LTA ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। IRCTC ਦੀ ਵੈੱਬਸਾਈਟ ਅਤੇ ਏਜੰਟਾਂ ਤੋਂ ਬੁਕਿੰਗ ਦੀ ਸਹੂਲਤ
- ਸੈਕਟਰ-34 ਸਥਿਤ ਆਰਸੀਟੀਸੀ ਦੇ ਮੁੱਖ ਦਫ਼ਤਰ ਵਿੱਚ ਬੁਕਿੰਗ ਦੀ ਸਹੂਲਤ
- ਕਈ ਛੋਟੇ ਸਟੇਸ਼ਨਾਂ ਤੋਂ ਰੇਲ ਗੱਡੀ ਵਿੱਚ ਚੜ੍ਹਨ ਤੇ ਉਤਰਨ ਦੀ ਸੁਵਿਧਾ
- ਯਾਤਰਾ ਦੌਰਾਨ ਆਵਾਜਾਈ ਦੀ ਸਹੂਲਤ
- ਰੇਲ ਯਾਤਰੀਆਂ ਲਈ ਯਾਤਰਾ ਦੌਰਾਨ ਰਿਹਾਇਸ਼ ਦਾ ਪ੍ਰਬੰਧ
- ਆਰਾਮ ਸ਼੍ਰੇਣੀ ਵਿੱਚ ਏਸੀ ਅਤੇ ਸਟੈਂਡਰਡ ਸ਼੍ਰੇਣੀ ਵਿੱਚ ਨਾਨ ਏਸੀ ਕਮਰਾ
- ਭਾਰਤ ਦਰਸ਼ਨ ਟਰੇਨ ਵਿੱਚ ਥਰਡ ਏਸੀ ਦੀ ਪੱਕੀ ਟਿਕਟ
- ਹਰ ਕੋਚ ’ਚ ਸੁਰੱਖਿਆ ਗਾਰਡ ਦੀ ਤਾਇਨਾਤੀ