‘ਦ ਖ਼ਾਲਸ ਬਿਊਰੋ : ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ ‘ਤੇ ਸਮੁੱਚੀ ਸਿੱਖ ਕੌਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਵਡਿਆਈ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਮਜ਼ਬੂਰ ਅਤੇ ਆਮ ਲੋਕਾਂ ਦੇ ਲਈ ਚਾਰ ਜੰ ਗਾਂ ਲ ੜੀਆਂ ਅਤੇ ਚਾਰੋਂ ਜੰ ਗਾਂ ਦੇ ਵਿੱਚ ਗੁਰੂ ਸਾਹਿਬ ਨੇ ਫ਼ਤਿਹ ਹਾਸਿਲ ਕੀਤੀ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਦੁਆਰਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਅਤੇ ਨਾਲ ਨਾਲ ਮੀਰੀ ਪੀਰੀ ਦੀਆਂ ਦੋ ਕਿਰ ਪਾਨਾ ਪਹਿਨ ਕੇ ਸਮੁੱਚੀ ਸਿੱਖ ਕੌਮ ਨੂੰ ਇਹ ਉਪਦੇਸ਼ ਦਿੱਤਾ ਕਿ ਹੁਣ ਵਖਤ ਆ ਗਿਆ ਹੈ ਕਿ ਹਰ ਸਿੱਖ ਨੂੰ ਗੁਰਬਾਣੀ ਦੇ ਨਾਲ ਨਾਲ ਸ਼ਸ਼ ਤਰ ਵੀ ਧਾਰਨ ਕਰੇ ਤਾਂ ਜੋ ਸਮਾਂ ਆਉਣ ‘ਤੇ ਉਹ ਆਪਣੇ ਨਾਲ ਨਾਲ ਮਜਬੂਰਾਂ ਦੀ ਵੀ ਮਦਦ ਕਰ ਸਕੇ।
ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਰ ਸਿੱਖ ਨੂੰ ਘੋੜ ਸਵਾਰੀ, ਸ਼ਸ਼ ਤਰ ਵਿਦਿੱਆ ਨੂੰ ਸਿੱਖਣ ਦਾ ਉਪਦੇਸ਼ ਦਿੱਤਾ ਹੈ। ਜਥੇਦਾਰ ਅਕਾਲ ਤਖਤ ਨੇ ਕਿਹਾ ਅੱਜ ਸਾਨੂੰ ਲੋੜ ਹੈ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਉਪਦੇਸ਼ ਉੱਤੇ ਚੱਲਣ ਦੀ। ਉਨ੍ਹਾਂ ਨੇ ਕਿਹਾ ਕਿ ਅੱਜ ਹਰ ਸਿੱਖ ਨੌਜਵਾਨ ਨੂੰ ਘੋੜ ਸਵਾਰੀ ਅਤੇ ਸ਼ਸ਼ ਤਰ ਵਿਦਿੱਆ ਜਰੂਰ ਸਿੱਖਣੀ ਚਾਹੀਦੀ ਹੈ। ਜਥੇਦਾਰ ਨੇ ਸਿੱਖ ਸੰਗਤਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਸੰਦੇਸ਼ ਦਿੱਤਾ ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਹਰ ਸਿੱਖ ਨੂੰ ਲਾਇ ਸੈਂਸੀ ਹਥਿ ਆਰ ਰੱਖਣੇ ਚਾਹੀਦੇ ਹਨ। ਅੱਜ ਲੋੜ ਹੈ ਕਿ ਸਾਰੇ ਸਿੱਖ ਬਾਣੀ ਤੇ ਬਾਣੇ ਨਾਲ ਜੁੜਨ, ਸਾਰੇ ਹਥਿ ਆਰ ਬੰਦ ਹੋ ਕੇ ਅੱਜ ਦੇ ਯੁੱਗ ਦੇ ਆਧੁਨਿਕ ਹਥਿ ਆਰਾਂ ਨੂੰ ਕਾਨੂੰਨੀ ਤੌਰ ‘ਤੇ ਆਪਣੇ ਕੋਲ ਰੱਖਣ। ਉਨ੍ਹਾਂ ਨੇ ਸਿੱਖ ਨੌਜਵਾਨਾਂ ਨੂੰ ਉਪਦੇਸ਼ ਦਿੰਦੇ ਹੋਏ ਕਿਹਾ ਕਿ ਹਰ ਸਿੱਖ ਨੌਜਵਾਨ ਅੰਮ੍ਰਿਤਧਾਰੀ ਹੋਵੇ, ਗੁਰਬਾਣੀ ਪੜਨ ਦੇ ਨਾਲ ਨਾਲ ਸ਼ਸ਼ ਤਰ ਵਿਦਿੱਆ ਨੂੰ ਜਰੂਰ ਸਿੱਖੇ।