India

ਦੇਸ਼ ਦੀ ਹੁਰ ਦੁਕਾਨ ਵੇਚ ਸਕੇਗੀ ‘ਹੈਂਡ ਸੈਨੇਟਾਇਜ਼ਰ’, ਜਾਣੋ ਨਵੀਆਂ ਕੀਮਤਾਂ

‘ਦ ਖ਼ਾਲਸ ਬਿਊਰੋ :- ਦੇਸ਼ ‘ਚ ਫੈਲੀ ਮਹਾਂਮਾਰੀ ਕੋਰੋਨਾ ਵਾਇਰਸ ਤੋਂ ਬਚਾਅ ਲਈ ਵਰਤੇ ਜਾਣ ਵਾਲੇ ਹੈਂਡ ਸੈਨੇਟਾਇਜ਼ਰ ਨੂੰ ਲੈ ਕੇ ਸਰਕਾਰ ਨੇ ਇਸ ਨੂੰ ਵੇਚਣ ਸੰਬੰਧੀ ਬਣਾਏ ਜਾਣ ਵਾਲੇ ਲਾਜ਼ਮੀ ਲਾਇਸੈਂਸ ਦੇ ਨਿਯਮ ਨੂੰ ਆਸਾਨ ਕਰਨ ਦਾ ਵੱਡਾ ਫੈਸਲਾ ਕੀਤਾ ਹੈ। ਹੁਣ ਦੇਸ਼ ‘ਚ ਕਿਸੇ ਵੀ ਦੁਕਾਨ ‘ਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਸੈਨੇਟਾਇਜ਼ਰ ਵੇਚਿਆ ਜਾ ਸਕਦਾ ਹੈ।

ਸਰਕਾਰ ਦੇ ਇਸ ਫੈਸਲੇ ‘ਤੇ ਕੇਂਦਰ ਸਰਕਾਰ ਵਲੋਂ ਵੀ ਨੋਟੀਫੀਕੇਸ਼ਨ ਜਾਰੀ ਹੋ ਚੁੱਕੀ ਹੈ। ਮੰਤਰਾਲੇ ਮੁਤਾਬਿਕ ਸੋਧ ਕਰਕੇ ਹਰ ਇੱਕ ਦੁਕਾਨਦਾਰ ਨੂੰ ਸੈਨੇਟਾਇਜ਼ਰ ਵੇਚਣ ਦੀ ਆਗਿਆ ਦੇ ਦਿੱਤੀ ਗਈ ਹੈ ਪਰ ਵਿਕੇਰਤਾਵਾਂ ਨੂੰ ਇਹ ਸੁਨਿਸਚਿਤ ਕਰਨਾ ਪਵੇਗਾ ਕਿ ਇਸ ਦੀ ਐਕਸਪਾਇਰੀ ਤਾਰੀਖ ਕੀ ਹੈ।

ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਸਰਕਾਰ ਨੇ ਸੈਨੇਟਾਇਜ਼ਕ ਦੀ ਵਿਕਰੀ ਤੇ ਭੰਡਾਰਣ ਲਈ ਲਾਇਸੈਂਸ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ ਤਾਂ ਜੋ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੈਨੇਟਾਇਜ਼ਰ ਮੁਹੱਈਆਂ ਕਰਵਾਏ ਜਾ ਸਕਣ।

ਦੱਸਣਯੋਗ ਹੈ ਕਿ ਦੇਸ਼ ‘ਚ ਮਾਸਕ ਤੇ ਸੈਨੇਟਾਇਜ਼ਰ ਨੂੰ ਮਹਿੰਗੇ ਪਾਅ ‘ਚ ਵੇਚਣ ਦੀ ਕਾਲਾਬਜ਼ਾਰੀ ਬਣਾਈ ਹੋਈ ਸੀ, ਜਿਸ ਕਾਰਨ ਸਰਕਾਰ ਨੇ ਲਾਕਡਾਉਨ ‘ਚ ਇਸ ਦੀ ਕਾਲਾਬਜ਼ਾਰੀ ਰੋਕਣ ਲਈ ਕੀਮਤਾਂ ਤਹਿ ਕਰਨ ਦਾ ਫੈਸਲਾ ਕੀਤਾ ਹੈ।