Punjab

‘ਹਰ ਅਕਾਲੀ ਵਰਕਰ ਕਰੇਗਾ ਬੰਟੀ ਰੋਮਾਣਾ ਵਾਲੀ ਵੀਡੀਓ ਸ਼ੇਅਰ’ ! ‘ਹੁਣ ਕਰੋ ਗ੍ਰਿਫਤਾਰ’ ! ਅਦਾਲਤ ‘ਚ ਪੁਲਿਸ ਨੂੰ ਲੱਗਿਆ ਝਟਕਾ !

ਬਿਉਰੋ ਰਿਪੋਰਟ : ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਲੈਕੇ ਪੁਲਿਸ ਨੂੰ ਝਟਕਾ ਲੱਗਿਆ ਹੈ । ਅਦਾਲਤ ਨੇ ਉਨ੍ਹਾਂ ਦਾ ਰਿਮਾਂਡ ਦੇਣ ਦੀ ਪੁਲਿਸ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ ਅਤੇ ਕਿਹਾ ਕਿ ਇਸ ਕੇਸ ਵਿੱਚ ਰਿਮਾਂਡ ਦੀ ਕੋਈ ਜ਼ਰੂਰਤ ਨਹੀਂ ਹੈ । ਉਨ੍ਹਾਂ ਨੂੰ ਸਿੱਧਾ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ । ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜਿਹੜੀ ਵੀਡੀਓ ਬੰਟੀ ਰੋਮਾਣਾ ਨੇ ਸ਼ੇਅਰ ਕੀਤੀ ਸੀ ਉਹ ਹੀ ਵੀਡੀਓ ਹਰ ਅਕਾਲੀ ਸ਼ੇਅਰ ਕਰੇਗਾ ਅਸੀਂ ਵੇਖਣਾ ਚਾਹੁੰਦੇ ਹਾਂ ਕਿ ਕਿਸ-ਕਿਸ ਨੂੰ ਸਰਕਾਰ ਗ੍ਰਿਫਤਾਰ ਕਰੇਗੀ ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ 2015 ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੈ । ਬੰਟੀ ਰੋਮਾਣਾ ਨੇ ਉਸੇ ਵੀਡੀਓ ਨੂੰ ਰੀ-ਟਵੀਟ ਕੀਤਾ ਸੀ । ਇਹ ਵੀਡੀਓ ਜਦੋਂ ਕਿਸੇ ਅਕਾਲੀ ਨੇ ਕੀਤਾ ਤਾਂ ਉਸ ‘ਤੇ ਪਰਚਾ ਦਰਜ ਕਰ ਦਿੱਤਾ ਗਿਆ । ਸੁਖਬੀਰ ਸਿੰਘ ਮਾਨ ਨੇ ਕਿਹਾ ਅਕਾਲੀ ਦਲ ਨੇ ਸੀਐੱਮ ਖਿਲਾਫ ਵੀ ਸ਼ਿਕਾਇਤ ਦਰਜ ਕੀਤੀ ਹੈ। ਅਕਾਲੀ ਦਲ ਦੀ ਨਵੀਂ ਵੀਡੀਓਜ਼ ਨੂੰ ਫੈਬਰੀਕੇਟ ਕਰਕੇ ਸੋਸ਼ਲ ਮੀਡੀਆ ‘ਤੇ ਪਾਈ ਗਈ ਹੈ । ਇੱਕ ਹੀ ਮਾਮਲੇ ਵਿੱਚ 2 ਨਿਯਮ ਨਹੀਂ ਹੋ ਸਕਦੇ ਹਨ । ਉਧਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਪਲਟਵਾਰ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਕੋਲ ਮੁੱਦਿਆਂ ਦੀ ਇਨ੍ਹੀ ਘਾਟ ਹੋ ਗਈ ਹੈ ਕਿ ਹੁਣ ਉਹ ਕਦੇ ਕੁਲਚਿਆਂ ਅਤੇ ਕਦੇ ਫੇਕ ਵੀਡੀਓ ਬਣਾਕੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ । ਲੋਕਾਂ ਦੇ ਹੱਕ ਵਿੱਚ ਮੋਰਚਾ ਲਗਾਉਣ ਵਾਲੀ ਪਾਰਟੀ ਦਾ ਪੱਧਰ ਕਿੰਨਾਂ ਹੇਠਾਂ ਡਿੱਗ ਗਿਆ ਹੈ ।

ਸੁਖਬੀਰ ਸਿੰਘ ਬਾਦਲ ਨੇ ਪ੍ਰੋ ਬਲਵਿੰਦਰ ਕੌਰ ਦੇ ਮਾਮਲੇ ਵਿੱਚ ਮਾਨ ਸਰਕਾਰ ਨੂੰ ਘੇਰਿਆ ਉਨ੍ਹਾਂ ਕਿਹਾ ਜਦੋਂ ਮ੍ਰਿਤਕ ਕੁੜੀ ਮੰਤਰੀ ਹਰਜੋਤ ਬੈਂਸ ਦਾ ਨਾਂ ਸੂਸਾਈਡ ਨੋਟ ਵਿੱਚ ਲਿਖ ਕੇ ਗਈ ਹੈ ਤਾਂ ਕਾਰਵਾਈ ਕਿਉਂ ਨਹੀਂ ਹੋਈ ਹੈ । 5 ਸਾਲ ਦੀ ਕੁੜੀ ਨੂੰ 18 ਸਾਲ ਦੀ ਉਮਰ ਵਿੱਚ ਨੌਕਰੀ ਦੇਣ ਦਾ ਝੂਠਾ ਵਾਅਦਾ ਪਰਿਵਾਰ ਨਾਲ ਕਰ ਦਿੱਤਾ ਗਿਆ । ਉਨ੍ਹਾਂ ਕੁਝ ਮੀਡੀਆ ਹਾਊਸ ਨੂੰ ਵੀ ਨਿਸ਼ਾਨੇ ‘ਤੇ ਲਿਆ ਜਿੰਨਾਂ ਨੇ ਪ੍ਰੋ ਬਲਵਿੰਦਰ ਕੌਰ ਦੇ ਮਸਲੇ ‘ਤੇ ਪਰਿਵਾਰ ਦਾ ਸਾਥ ਨਹੀਂ ਦਿੱਤਾ ।

ਉਧਰ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਵਿੱਚ ਨਰਾਜ਼ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਪਹੁੰਚੇ । ਬੰਦ ਕਮਰੇ ਵਿੱਚ ਹੋਈ ਗੱਲਬਾਤ ਤੋਂ ਬਾਅਦ ਦੋਵੇ ਇਕੱਠੇ ਬਾਹਰ ਆਏ।