ਬਿਉਰੋ ਰਿਪੋਰਟ – ਅੰਬ ਦਾ ਨਾਂ ਸੁਣ ਦੇ ਹੀ ਮੂੰਹ ਵੀ ਪਾਣੀ ਆ ਜਾਂਦਾ ਹੈ,ਸੀਜ਼ਨ ਵੀ ਸ਼ੁਰੂ ਹੋ ਗਿਆ ਪਰ ਅੰਬ ਦੇ ਸ਼ੌਕੀਨ ਸ਼ੂਗਰ ਦੇ ਮਰੀਜ਼ ਮਨ ਮਾਰ ਕੇ ਇਸ ਨੂੰ ਖਾਣ ਤੋਂ ਪਰਹੇਜ਼ ਕਰਦੇ ਹਨ। ਪਰ ਤੁਹਾਨੂੰ ਸ਼ਾਇਦ ਸੁਣ ਕੇ ਹੈਰਾਨੀ ਹੋਵੇਗੀ, ਸ਼ੂਗਰ ਦੇ ਮਰੀਜ਼ ਅੰਬ ਖਾ ਸਕਦੇ ਹਨ। ਕੁਝ ਦਿਨ ਪਹਿਲਾਂ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਬੰਦ ਸਨ ਤਾਂ ED ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਸ਼ੂਗਰ ਦੇ ਬਾਵਜੂਦ ਉਹ ਅੰਬ ਖਾ ਰਹੇ ਹਨ। ਪਰ ਸ਼ੂਗਰ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਅੰਬ ਨੂੰ ਜੇਕਰ ਤਰੀਕੇ ਨਾਲ ਖਾਦਾ ਜਾਵੇ ਤਾਂ ਸ਼ੂਗਰ ਮਰੀਜ਼ਾਂ ਨੂੰ ਕੋਈ ਖਤਰਾਂ ਨਹੀਂ ਹੈ।
ਅੰਬ ਵਿੱਚ ਸ਼ਾਮਲ ਪੋਸ਼ਕ ਤੱਤ
ਅੰਬ ਵਿੱਚ ਪ੍ਰੋਟਨ, ਅਸੀਨੋ, ਕਾਰਬੋਹਾਈਡਰੇਟ, ਐਸਿਡ, ਲਿਪਿਡ ਅਤੇ ਫਾਈਬਰ ਹੁੰਦਾ ਹੈ। ਇਸ ਤੋਂ ਇਲਾਵਾ ਅੰਬ ਵਿੱਚ ਸੂਖਮ ਪੋਸ਼ਕ ਤੱਤਾਂ ਵਿੱਚ ਫਾਸਫੌਰਸ,ਆਇਰਨ,ਕੈਲਸ਼ੀਅਤ ਅਤੇ ਵਿਟਾਮਿਨ A ਵੀ ਸ਼ਾਮਲ ਹੁੰਦਾ ਹੈ। 100 ਗਰਾਮ ਅੰਬ ਖਾਣ ਨਾਲ ਸਰੀਰ ਨੂੰ 90 ਕੈਲੋਰੀਜ਼ ਮਿਲ ਦੀ ਹੈ, ਸਿਹਤ ਮਾਹਿਰਾ ਮੁਤਾਬਕ ਅੰਬ ਵਿੱਚ 85 ਫੀਸਦੀ ਪਾਣੀ ਹੁੰਦਾ ਹੈ।
ਸ਼ੂਗਰ ਬਿਮਾਰੀਆਂ ਦੇ ਮਾਹਿਰ ਡਾਕਟਰ ਵਿਠਲਾਨੀ ਨੇ ਦੱਸਿਆ ਕਿ ਇਹ ਕਹਿਣਾ ਗਲਤ ਹੈ ਕਿ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਅੰਬ ਨਹੀਂ ਖਾ ਸਕਦੇ ਹੋ। ਅੰਬ ਵਿੱਚ ਖੰਡ ਫਰੂਕਟੋਜ਼ ਦੇ ਰੂਪ ਵਿੱਚ ਹੁੰਦੀ ਹੈ ਅਤੇ ਫ਼ਲਾਂ ਤੋਂ ਮਿਲਣ ਵਾਲਾ ਕੁਦਰਦੀ ਫਰੁਕਟੋਜ਼ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਹੈ। ਪਰ ਡਾਕਟਰ ਨੇ ਇਹ ਜ਼ਰੂਰ ਕਿਹਾ ਕਿ ਸ਼ੂਗਰ ਮਰੀਜ਼ ਅੰਬ ਨੂੰ ਘੱਟ ਮਾਤਰਾ ਵਿੱਚ ਖਾਣ। ਡਾਕਟਰ ਵਿਠਲਾਨੀ ਨੇ ਦੱਸਿਆ ਅੰਬ ਵਿੱਚ ਐਂਟੀਓਕਸੀਡੈਂਟ ਦਾ ਗੁਣ ਹੁੰਦਾ ਹੈ,ਅੰਬ ਦਾ ਫਾਇਬਰ ਅਤੇ ਪੋਟਾਸ਼ੀਅਮ ਪਚਾਉਣ ਵਿੱਚ ਮਦਦ ਕਰਦਾ ਹੈ,ਇਹ ਦੋਵੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਵਿੱਚ ਮਦਦ ਕਰਦੇ ਹਨ।
ਫਾਇਬਰ ਅੰਬ ਤੋਂ ਸ਼ੂਗਰ ਦੇ ਖੂਨ ਵਿੱਚ ਜਾਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ ।ਇਸ ਨਾਲ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਬੈਲੰਸ ਕਰਨਾ ਅਸਾਨ ਹੋ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅੰਬ ਵਿੱਚ ਗਲਾਇਸੇਮਿਕ ਇੰਡੈਸ ਸਲੋ ਹੁੰਦਾ ਹੈ, ਜੇਕਰ ਘੱਟ ਮਾਤਰਾ ਵਿੱਚ ਅੰਬ ਖਾਦਾ ਜਾਵੇ ਤਾਂ ਫਾਇਦੇਮੰਦ ਹੁੰਦਾ ਹੈ। ਮਾਹਿਰਾ ਮੁਤਾਬਿਕ ਘੱਟ ਗਲਾਇਸੇਮਿਕ ਇੰਡੈਕਸ ਵਾਲੀ ਚੀਜ਼ਾ ਹੌਲੀ-ਹੌਲੀ ਪਚਦੀ ਹੈ ,ਜਿਸ ਨਾਲ ਖੂਨ ਵਿੱਚ ਸ਼ੂਗਰ ਦਾ ਪੱਧਰ ਵੀ ਵੱਧਣ ਵਿੱਚ ਸਮਾਂ ਲੈਂਦਾ ਹੈ।
ਗਲਾਇਸੇਮਿਕ ਇੰਡੈਕਸ ਇਹ ਨਾਪਨ ਦਾ ਕੰਮ ਕਰਦਾ ਹੈ ਕਿ ਖਾਣਾ ਖੂਨ ਵਿੱਚ ਸ਼ੂਗਰ ਦਾ ਪੱਧਰ ਕਿੰਨੀ ਜਲਦੀ ਉੱਤੇ ਚੁੱਕਦਾ ਹੈ। ਇਸ ਦਾ ਮੀਟਰ 0 ਤੋਂ 100 ਦੇ ਵਿਚਾਲੇ ਹੁੰਦਾ ਹੈ। ਗਲਾਇਸੇਮਿਕ ਇੰਡੈਕਸ ਵਿੱਚ 55 ਨੰਬਰ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਅੰਬ ਵਿੱਚ 51 ਹੁੰਦਾ ਹੈ। ਜਦਕਿ ਅਨਾਨਾਕ,ਤਰਬੂਜ਼,ਆਲੂ ਅਤੇ ਬ੍ਰੈੱਡ ਵਿੱਚ ਗਲਾਇਸੇਮਿਕ ਇੰਡੈਕਟਸ ਦਾ ਸਕੋਰ 70 ਤੋਂ ਜ਼ਿਆਦਾ ਹੁੰਦਾ ਹੈ। ਯਾਨੀ ਇਸ ਦੇ ਖਾਣ ਦੇ ਨਾਲ ਫੌਰਨ ਸ਼ੂਗਰ ਵਿੱਚ ਵਾਧਾ ਦਰਜ ਹੋ ਜਾਂਦਾ ਹੈ।
ਭਾਰਤ ਵਿੱਚ ਵੱਖ-ਵੱਖ ਕਾਲਜਾਂ ਨੇ ਅੰਬ ਅਤੇ ਸ਼ੂਗਰ ਨੂੰ ਲੈਕੇ ਖੋਜ ਪੱਤਰ ਜਾਰੀ ਕੀਤੇ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਅੰਬ ਖਾਣਾ ਨਹੀਂ ਛੱਡਣਾ ਚਾਹੀਦਾ ਹੈ। ਡਾਕਟਰਾਂ ਮੁਤਾਬਕ ਜੇਕਰ ਤੁਸੀਂ ਅੰਬ ਨੂੰ ਸਾਵਧਾਨੀ ਨਾਲ ਖਾਂਦੇ ਹੋਏ ਤਾਂ ਸ਼ੂਗਰ ਵਧਣ ਦਾ ਕੋਈ ਚਾਂਸ ਨਹੀਂ ਹੈ।
ਮਾਹਿਰਾਂ ਮੁਤਾਬਕ ਇੱਕ ਵਿਅਕਤੀ 150 ਗਰਾਮ ਅੰਬ ਜਾਂ ਦਿਨ ਵਿੱਚ ਤਿੰਨ ਵਾਰੀ 50-50 ਗਰਾਮ ਅੰਬ ਖਾ ਸਕਦਾ ਹੈ। ਡਾਕਟਰਾਂ ਦਾ ਕਹਿਣਾ ਹੈ ਖਾਣੇ ਦੇ ਨਾਲ ਕਦੇ ਵੀ ਅੰਬ ਨਾ ਖਾਉ ਕਿਉਂਕਿ ਖਾਣੇ ਵਿੱਚ ਪਹਿਲਾਂ ਹੀ ਸ਼ੂਗਰ ਦੀ ਮਾਤਰਾ ਹੁੰਦੀ ਹੈ।
ਭਾਰਤ ਵਿੱਚ ਅੰਬ ਦੀ ਖੇਤੀ
ਭਾਰਤ ਵਿੱਚ ਅੰਬ ਦੀ ਖੇਤੀ ਆਂਧਰ ਪ੍ਰਦੇਸ਼,ਕਰਨਾਟਕ,ਬਿਹਾਰ,ਉੱਤਰ ਪ੍ਰਦੇਸ਼,ਗੁਜਰਾਤ ਅਤੇ ਤੇਲੰਗਾਨਾ ਵਿੱਚ ਸਭ ਤੋਂ ਵੱਧ ਹੁੰਦੀ ਹੈ।