‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਬੂਟਾ ਸਿੰਘ ਸ਼ਾਦੀਪੁਰ ਨੇ ਹਰਿਆਣਾ ਸਰਕਾਰ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਬਾਰੇ ਬੋਲਦਿਆਂ ਕਿਹਾ ਕਿ ‘ਸਰਕਾਰ ਦੇ ਤਾਂ ਇਹ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੇ ਬਹਾਨੇ ਹਨ। ਜੇ ਸਰਕਾਰ ਨੂੰ ਕਿਸਾਨਾਂ ਦੀ ਫਿਕਰ ਹੈ ਤਾਂ ਖੇਤੀ ਕਾਨੂੰਨ ਰੱਦ ਕਿਉਂ ਨਹੀਂ ਕਰ ਦਿੰਦੀ। ਸਰਕਾਰ ਜਾਣ-ਬੁੱਝ ਕੇ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ’।
ਬੂਟਾ ਸਿੰਘ ਨੇ ਕਿਹਾ ਕਿ ‘11 ਵਾਰ ਕਿਸਾਨਾਂ ਦੀ ਸਰਕਾਰ ਦੇ ਨਾਲ ਮੀਟਿੰਗ ਹੋ ਗਈ ਹੈ ਪਰ ਜਿਆਣੀ ਨੂੰ ਹਾਲੇ ਤੱਕ ਕਾਨੂੰਨਾਂ ‘ਚ ਕਾਲਾ ਕੀ ਹੈ, ਉਸ ਬਾਰੇ ਹੀ ਨਹੀਂ ਪਤਾ ਲੱਗਿਆ। ਕਿਸਾਨਾਂ ਦੀ ਅੜੀ ਨਹੀਂ ਹੋਈ, ਬਲਕਿ ਸਰਕਾਰ ਨੂੰ ਗਲਤ ਫਹਿਮੀ ਹੋਈ ਹੈ। ਸਰਕਾਰ ਮੀਟਿੰਗ ਕਰੇ, ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ।