International Punjab

ਹੁਣ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਪਾਕਿਸਤਾਨ ‘ਚ ਮੌਜੂਦ’ਪੰਥ ਤੋਂ ਵਿਛੜੇ ਗੁਰੂਧਾਮਾਂ’ ਦੇ ਕਰੋ ਦਰਸ਼ਨ! ਸਿਰਫ ਇੱਕ ਕਲਿੱਕ ਨਾਲ !

ਬਿਉਰੋ ਰਿਪੋਰਟ : ਪਾਕਿਸਤਾਨ ਦੇ ਇਵੈਕਯੂ ਟਰੱਸਟ ਪ੍ਰਾਪਰਟੀ ਬੋਰਡ (ETPB ) ਨੇ ਦੁਨੀਆ ਭਰ ਵਿੱਚ ਵਸੇ ਸ਼ਰਧਾਲੂਆਂ ਦੇ ਲਈ ਗੁਰਦੁਆਰਿਆਂ ਅਤੇ ਮੰਦਰਾਂ ਦੇ ਵਰਚੂਅਲ ਟੂਰ ਦੀ ਸੁਵਿਧਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । ਇਸ ਦੇ ਬਾਅਦ ਦੁਨੀਆ ਭਰ ਦੇ ਸ਼ਰਧਾਲੂ ਆਪਣੇ ਘਰ ਵਿੱਚ ਬੈਠ ਕੇ ਅਰਾਮ ਨਾਲ ਆਨਲਾਈਨ ਪਾਕਿਸਤਾਨ ਵਿੱਚ ਮੌਜੂਦ ਧਾਰਮਿਕ ਥਾਵਾਂ ਦੇ ਦਰਸ਼ਨ ਕਰ ਸਕਣਗੇ। ਇਸ ਦੇ ਨਾਲ ਹੀ ਘੱਟ ਗਿਣਤੀਆਂ ਦੇ ਲਈ ਸਕਾਲਰਸ਼ਿਪ ਵਿੱਚ ਬਦਲਾਅ ਕੀਤਾ ਗਿਆ ਹੈ।

ETPB ਦੇ ਬੁਲਾਰੇ ਆਮਿਰ ਆਸ਼ਮੀ ਨੇ ਦੱਸਿਆ ਕਿ ਬੋਰਡ ਨੇ ਕਰਤਾਰਪੁਰ ਸਾਹਿਬ,ਗੁਰਦੁਆਰਾ ਪੰਜਾ ਸਾਹਿਬ,ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ,ਕਟਾਸ ਰਾਜ ਮੰਦਰ ਚਕਵਾਲ ਅਤੇ ਸਾਧੂ ਬੇਲਾ ਮੰਦਰ ਸਮੇਤ ਪੰਜ ਮੰਦਰਾਂ ਅਤੇ ਗੁਰਦੁਆਰਿਆਂ ਦੇ ਡਿਜੀਟਲ ਦਰਸ਼ਨ ਸ਼ੁਰੂ ਕਰਨ ਜਾ ਰਹੀ ਹੈ । ਉਨ੍ਹਾਂ ਨੇ ਦੱਸਿਆ ਕਿ ਇਹ ਫ਼ੈਸਲਾ ETPB ਦੀ 353ਵੀਂ ਬੈਠਕ ਦੇ ਦੌਰਾਨ ਲਿਆ ਗਿਆ ਹੈ। ਜਿਸ ਵਿੱਚ ਪੂਰੇ ਪਾਕਿਸਤਾਨ ਤੋਂ ਸਿੱਖ,ਹਿੰਦੂ ਅਤੇ ਹੋਰ ਧਰਮਾਂ ਦੇ ਲੋਕਾਂ ਸਮੇਤ ਅਧਿਕਾਰੀਆਂ ਨੇ ਹਿੱਸਾ ਲਿਆ ।

ETPB ਦੇ ਬੁਲਾਰੇ ਨੇ ਕਿਹਾ ਕਿ ਇੰਟਰਨੈੱਟ ਕੁਨੈਕਸ਼ਨ ਦੇ ਨਾਲ ਦੁਨੀਆ ਵਿੱਚ ਕਿੱਥੇ ਵੀ ਬੈਠੇ ਸ਼ਰਧਾਲੂ ਵਰਚੂਅਲ ਟੂਰ ਕਰ ਸਕਦੇ ਹਨ । ਇਸ ਦੌਰਾਨ ਸ਼ਰਧਾਲੂਆਂ ਨੂੰ ਮੰਦਰਾਂ ਦੇ ਗਰਭ ਗ੍ਰਹਿ ਦੇ ਦਰਸ਼ਨਾਂ ਦਾ ਵੀ ਮੌਕਾ ਮਿਲੇਗਾ । ਹਿੰਦੂ ਅਤੇ ਸਿੱਖ ਸ਼ਰਧਾਲੂਆਂ ਦੀ ਸੁਵਿਧਾ ਦੇ ਲਈ ਉਨ੍ਹਾਂ ਨੇ ਦੱਸਿਆ ਕਿ ਬੋਰਡ ਨੇ ਦੁਨੀਆ ਭਰ ਦੇ ਹਿੰਦੂ ਅਤੇ ਸਿੱਖ ਤੀਰਥ ਯਾਤਰੀ ਵਧਿਆਂ ਸਹੂਲਤ ਦੀ ਮਨਜ਼ੂਰੀ ਦੇ ਦਿੱਤੀ ਹੈ ।

1000 ਘੱਟ ਗਿਣਤੀਆਂ ਨੂੰ ਮਿਲੇਗੀ ਸਕਾਲਰਸ਼ਿਪ

ETPB ਦੀ ਬੈਠਕ ਵਿੱਚ ਘੱਟ ਗਿਣਤੀਆਂ ਦੀ ਸਕਾਲਰਸ਼ਿਪ ਵਿੱਚ ਬਦਲਾਅ ਕੀਤਾ ਗਿਆ ਹੈ । ਪਹਿਲਾਂ 110 ਸਿੱਖਾਂ ਅਤੇ ਹਿੰਦੂਆਂ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਸੀ । ਹੁਣ ਇਸ ਦੀ ਗਿਣਤੀ 10 ਗੁਣਾ ਵਧਾ ਦਿੱਤੀ ਹੈ ਅਤੇ ਹੁਣ ਹੁਣ 1000 ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ। ਜਿਨ੍ਹਾਂ ਨੂੰ ਹਰ ਮਹੀਨੇ 10 ਹਜ਼ਾਰ ਰੁਪਏ ਦਿੱਤੇ ਜਾਣਗੇ ।

ETPB ਹਿੰਦੂ ਅਤੇ ਸਿੱਖਾਂ ਦੇ ਧਾਰਮਿਕ ਥਾਵਾਂ ਦਾ ਰੱਖ ਦਾ ਹੈ ਖ਼ਿਆਲ

ETPB ਪਾਕਿਸਤਾਨ ਵਿੱਚ ਇੱਕ ਸਰਕਾਰੀ ਅਦਾਰਾ ਹੈ, ਇਸ ਨੂੰ 1947 ਵਿੱਚ ਬ੍ਰਿਟਿਸ਼ ਸਰਕਾਰ ਨੇ ਬਟਵਾਰੇ ਦੇ ਬਾਅਦ ਭਾਰਤ ਚੱਲੇ ਗਏ ਹਿੰਦੂਆਂ ਅਤੇ ਸਿੱਖਾਂ ਦੀ ਜਾਇਦਾਦ ਅਤੇ ਧਾਰਮਿਕ ਥਾਵਾਂ ਦੀ ਸੁਰੱਖਿਆ ਦੇ ਲਈ ਬਣਾਇਆ ਸੀ । ETPB ਦਾ ਮਕਸਦ ਗੁਰਦੁਆਰੇ ਅਤੇ ਮੰਦਰਾਂ ਦੀ ਸਾਂਭ ਸੰਭਾਲ ਹੈ ਤਾਂਕਿ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨ ਨਾ ਹੋਵੇ।