ਬਿਉਰੋ ਰਿਪੋਰਟ – ਜ਼ਿੰਦਰ ਸਟੀਲ ਦੇ CEO ਦੀ ਕੌਮਾਂਤਰੀ ਫਲਾਈਟ ਵਿੱਚ ਇੱਕ ਔਰਤ ਨਾਲ ਕੀਤੀ ਸ਼ਰਮਨਾਕ ਕਰਤੂਤ ਦੀ ਖ਼ਬਰ ਨੇ ਹਿੱਲਾ ਕੇ ਰੱਖ ਦਿੱਤਾ ਹੈ । ਜਿੰਦਰ ਸਟੀਲ ਦੇ ਮਾਲਿਕ ਅਤੇ ਬੀਜੇਪੀ ਦੇ ਐੱਮਪੀ ਨਵੀਨ ਜਿੰਦਲ ਨੇ ਮੁਲਾਜ਼ਮ ਖਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੀੜਤ ਔਰਤ ਦੇ ਹੌਸਲੇ ਦੀ ਤਰੀਫ ਕਰਦੇ ਹੋਏ ਸਖਤ ਐਕਸ਼ਨ ਦਾ ਭਰੋਸਾ ਦਿੱਤਾ ਹੈ ।
ਦਰਅਸਲ 28 ਸਾਲ ਦੀ ਅਨਨਿਆ ਨਾਂ ਦੀ ਇੱਕ ਮਹਿਲਾ ਏਤਿਹਾਦ ਏਅਰਵੇਜ਼ (ETIHAD AIRWAYS) ਦੀ ਫਲਾਈਟ ਤੋਂ ਕੋਲਕਾਤਾ ਤੋਂ ਆਬੂਧਾਬੀ (ABU DHABI) ਜਾ ਰਹੀ ਸੀ ਉਸ ਨੇ ਅੱਗੇ ਅਮਰੀਕਾ ਦੇ ਬੋਸਟਨ ਜਾਣਾ ਸੀ । ਫਲਾਈਟ ਵਿੱਚ ਉਸ ਦੀ ਜਾਣ ਪਛਾਣ 65 ਸਾਲ ਦੇ ਵਲਕਨ ਗ੍ਰੀਨ ਸਟੀਲ ਦੇ CEO ਦਿਨੇਸ਼ ਕੁਮਾਰ ਸਰਾਵਨੀ ਨਾਲ ਹੋਈ । ਇਹ ਕੰਪਨੀ ਜਿੰਦਲ ਗਰੁੱਪ (JINDAL STEEL) ਅਧੀਨ ਹੀ ਆਉਂਦੀ ਹੈ ਅਤੇ ਇਹ ਉਮਾਨ ਵਿੱਚ ਹੈ। ਦੋਵੇ ਇਕ ਦੂਜੇ ਨੂੰ ਨਹੀਂ ਜਾਣ ਦੇ ਸਨ,ਪਰ ਕੋ-ਪੈਸੇਜਰ ਹੋਣ ਦੀ ਵਜ੍ਹਾ ਕਰਕੇ ਗੱਲਬਾਤ ਹੋਈ । ਦੋਵੇ ਮਾੜਵਾੜੀ ਭਾਈਚਾਰੇ ਅਤੇ ਰਾਜਸਥਾਨ ਤੋਂ ਆਉਂਦੇ ਸਨ ਇਸ ਲਈ ਗੱਲਬਾਤ ਸ਼ੁਰੂ ਹੋ ਗਈ । ਦਿਨੇਸ਼ ਨੇ ਕੁਝ ਦੇਰ ਬਾਅਦ ਅਨਨਿਆ ਨੂੰ ਪੁੱਛਿਆ ਕਿ ਤੁਹਾਨੂੰ ਫਿਲਮਾਂ ਪਸੰਦ ਹਨ ਉਸ ਨੇ ਕਿਹਾ ਹਾਂ ।
ਇਸ ਤੋਂ ਬਾਅਦ ਦਿਨੇਸ਼ ਆਪਣਾ ਮੋਬਾਈਲ ਅਤੇ ਈਅਰ ਫੋਨ ਅਨਨਿਆ ਨੂੰ ਦਿੱਤਾ ਅਤੇ ਪੋਰਨ ਫਿਲਮ ਲੱਗਾ ਦਿੱਤੀ । ਦਿਨੇਸ਼ ਦੀ ਇਸ ਹਰਕਤ ਨੂੰ ਵੇਖ ਕੇ ਅਨਨਿਆ ਦੇ ਹੋਸ਼ ਉੱਡ ਗਏ ਉਹ ਉੱਥੋਂ ਨਿਕਲੀ ਅਤੇ ਵਾਸ਼ਰੂਮ ਚੱਲੀ ਗਈ । ਏਅਰ ਹੋਸਟੈਸ ਨੂੰ ਵੀ ਗੜਬੜੀ ਦਾ ਅੰਦਾਜ਼ਾ ਲੱਗ ਚੁੱਕਾ ਸੀ,ਉਸ ਨੇ ਅਨਨਿਆ ਤੋਂ ਸਾਰੀ ਜਾਣਕਾਰੀ ਮੰਗੀ ਤਾਂ ਉਸ ਨੇ ਦਿਨੇਸ਼ ਦੀ ਹਰਕਤ ਦੇ ਬਾਰੇ ਦੱਸਿਆ ਕਿਸੇ ਤਰ੍ਹਾਂ ਪੂਰੀ ਯਾਤਰਾ ਦੇ ਦੌਰਾਨ ਅਨਨਿਆ ਨੂੰ ਏਅਰ ਹੋਸਟੈਸ ਨੇ ਕਿਸੇ ਹੋਰ ਸੀਟ ‘ਤੇ ਬਿਠਾਇਆ ਜਿੱਥੇ ਦਿਨੇਸ਼ ਨਾ ਪਹੁੰਚ ਸਕੇ । ਥੋੜੀ ਦੇਰ ਬਾਅਦ ਦਿਨੇਸ਼ ਏਅਰ ਹੋਸਟੈਸ ਵਾਲੀ ਥਾਂ ‘ਤੇ ਆਇਆ ਅਤੇ ਅਨਨਿਆ ਬਾਰੇ ਪੁੱਛਣ ਲੱਗਿਆ । ਏਅਰ ਹੋਸਟੈਸ ਨੇ ਬਹਾਨਾ ਬਣਾ ਕੇ ਭੱਜਾ ਦਿੱਤਾ ।
ਜਦੋਂ ਫਲਾਈਟ ਆਬੂਧਾਬੀ ਪਹੁੰਚੀ ਤਾਂ ਪੁਲਿਸ ਨੇ ਅਨਨਿਆ ਕੋਲ ਪਹੁੰਚੀ ਕਿਉਂਕਿ ਉਸ ਨੇ ਅਮਰੀਕਾ ਦੇ ਲਈ ਅੱਗੇ ਫਲਾਈਟ ਫੜਨੀ ਸੀ ਉਹ ਸ਼ਿਕਾਇਤ ਨਹੀਂ ਦਰਜ ਕਰਵਾ ਸਕੀ । ਕੋਲਕਾਤਾ ਵਿੱਚ ਉਸ ਨੇ ਆਨਲਾਈਨ ਸ਼ਿਕਾਇਤ ਦਿਨੇਸ਼ ਦੇ ਖਿਲਾਫ ਦਰਜ ਕਰਵਾਈ ਹੈ ।
ਇਸ ਪੂਰੀ ਘਟਨਾ ਤੋਂ ਬਾਅਦ ਨਵੀਨ ਜਿੰਦਰ ਨੇ ਸੋਸ਼ਲ ਮੀਡੀਆ ਐਕਾਉਂਟ ‘ਤੇ ਜਾਕੇ ਆਪਣੀ ਗੱਲ ਰੱਖ ਦੇ ਹੋਏ ਕਿਹਾ ਹੈ ਇਸ ਮਾਮਲੇ ਵਿੱਚ ਕਰੜੀ ਕਾਰਵਾਈ ਕੀਤੀ ਜਾਵੇਗੀ । ਮੈਂ ਟੀਮ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ । ਜਲਦ ਹੀ ਸਖਤ ਤੋਂ ਸਖਤ ਕਾਰਵਾਈ ਹੋਵੇਗੀ । ਇਹ ਸਭ ਕੁਝ ਬੋਲਣ ਦੇ ਲਈ ਬਹੁਤ ਹਿੰਮਤ ਚਾਹੀਦੀ ਹੁੰਦੀ ਹੈ ।
65 ਸਾਲ ਦੇ ਦਿਨੇਸ਼ ਕੁਮਾਰ ਸਰਾਵਗੀ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਉਹ ਓਮਾਨ ਵਿੱਚ ਵਲਕਨ ਗ੍ਰੀਨ ਸਟੀਲ ਦਾ CEO ਹੈ । ਇਹ ਕੰਪਨੀ ਜਿੰਦਲ ਸਟੀਲ ਦਾ ਹਿੱਸਾ ਹੈ । 2023 ਜਿੰਦਲ ਸ਼ੇਡੇਡ ਆਇਰਨ ਐਂਡ ਸਟੀਲ ਦੇ ਬੋਰਡ ਵਿੱਚ ਐਗਜ਼ੀਕਯੂਟਿਵ ਡਾਇਰੈਕਟਰ ਸੀ । ਅਹੁਦਾ ਛੱਡਣ ਤੋਂ ਪਹਿਲਾਂ ਤੱਕ ਉਹ ਸਟੀਲ ਕੰਪਨੀ ਵਿੱਚ CEO ਸੀ ।