‘ਦ ਖ਼ਾਲਸ ਬਿਊਰੋ : ਕੇਂਦਰੀ ਜਲਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ(gajendra singh shekhawat Minister of Jal Shakti) ਪੰਜਾਬ ਦੌਰੇ ਤੇ ਆਏ ਹੋਏ ਸਨ । ਇਸ ਦੌਰਾਨ ਉਹਨਾਂ ਨੇ ਕੱਲ ਖਰੜ ਇਲਾਕੇ ਦਾ ਦੌਰਾ ਕੀਤਾ ਹੈ ਤੇ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਹੈ ਤੇ ਕਿਹਾ ਹੈ ਕਿ 2022 ਦੇ ਵਿਧਾਨ ਸਭਾ ਚੋਣਾਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਭਾਜਪਾ ਦੀ ਭੂਮਿਕਾ ਪੰਜਾਬ ਵਿੱਚ ਹਮੇਸ਼ਾ ਇੱਕ ਸਹਿਯੋਗੀ ਪਾਰਟੀ ਦੀ ਰਹੀ ਹੈ।ਕਿਉਂਕਿ ਭਾਜਪਾ ਪੰਜਾਬ ਵਿੱਚ ਹਮੇਸ਼ਾ ਏਕਾ ਕਾਇਮ ਰੱਖਣਾ ਚਾਹੁੰਦੀ ਹੈ ਪਰ ਇਸ ਵਾਰ ਪੰਜਾਬ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਖੁਦ ਚੋਣ ਲੜੀ ਹੈ। ਪੰਜਾਬ ਦੇ ਲੋਕਾਂ ਵਿੱਚ ਰੋਸ ਸੀ ਜੋ ਕਿ ਬਦਲ ਦੇ ਰੂਪ ਵਿੱਚ ਸਾਰਿਆਂ ਦੇ ਸਾਹਮਣੇ ਆਇਆ ਹੈ। ਸੰਗਰੂਰ ਲੋਕ ਸਭਾ ਵਿੱਚ ਮੋਜੂਦਾ ਆਪ ਸਰਕਾਰ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ਜਿੱਤਣ ਵਾਲੀ ਪਾਰਟੀ ਦੀ ਸੰਗਰੂਰ ਚੋਣਾਂ ਵਿੱਚ ਹਾਰ ਸ਼ਰਮਨਾਕ ਹੈ।
ਬੰਦੀ ਸਿੰਘਾਂ ਦੀ ਰਿਹਾਈ (Release of captive Singhs)ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਇਸ ਸਬੰਧੀ ਮੰਗ ਤਾਂ ਕੀਤੀ ਜਾ ਰਹੀ ਹੈ ਪਰ ਉਹ ਬੰਦੀ ਸਿੰਘਾਂ ਦੀ ਸੂਚੀ ਮੰਗ ਮੰਗ ਕੇ ਥੱਕ ਗਏ ਹਨ ਪਰ ਹੁਣ ਤੱਕ ਕਿਸੇ ਨੇ ਸਰਕਾਰ ਨੂੰ ਸਿੱਖ ਕੈਦੀਆਂ ਦੀ ਸੂਚੀ ਹੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ (BJP) ਦੀ ਕੇਂਦਰ ਸਰਕਾਰ ਨੇ ਉਨ੍ਹਾਂ ਕਿਹਾ ਕਿ ਸਿਰਫ਼ 2 ਕੇਸ ਹੀ ਬਾਕੀ ਹਨ, ਇਨ੍ਹਾਂ ਵਿਚੋਂ ਵੀ 1 ਕੇਸ ਆਮ ਆਦਮੀ ਪਾਰਟੀ (AAP) ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਕੋਲ ਬਾਕੀ ਹੈ। ਜਦਕਿ ਬਾਕੀ ਸਾਰੇ ਬੰਦੀ ਸਿੱਖ ਰਿਹਾਅ ਕਰ ਦਿੱਤੇ ਗਏ ਹਨ, ਪਰੰਤੂ ਜੇਕਰ ਕੋਈ ਹੋਰ ਬੰਦੀ ਸਿੱਖ ਹਨ ਤਾਂ ਉਨ੍ਹਾਂ ਦੀ ਸੂਚੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਵੀ ਛੇਤੀ ਹੀ ਰਿਹਾਅ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਕੋਈ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਕਰ ਰਿਹਾ ਹੈ ਪਰ ਅੱਜ ਤੱਕ ਉਨ੍ਹਾਂ ਨੂੰ ਇਸ ਸਬੰਧ ਵਿੱਚ ਕੋਈ ਸੂਚੀ ਤੱਕ ਨਹੀਂ ਸੌਂਪੀ ਗਈ, ਜੋ ਕਿ ਉਹ ਵਾਰ ਵਾਰ ਬੇਨਤੀ ਕਰ ਚੁੱਕੇ ਹਨ।
ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਸਿਰਫ਼ ਪੰਜਾਬ ਦਾ ਨਹੀਂ ਹੈ, ਸਗੋਂ ਇਹ ਹਰਿਆਣਾ, ਦਿੱਲੀ, ਰਾਜਸਥਾਨ ਦਾ ਸਾਂਝਾ ਹੈ ਤੇ ਇਸ ’ਤੇ ਇਨ੍ਹਾਂ ਚਾਰ ਸੂਬਿਆਂ ਦਾ ਬਰਾਬਰ ਹੱਕ ਹੈ।
ਉਹਨਾਂ ਕਿਹਾ ਕਿ ਉਹ ਖੁਦ ਨੂੰ ਭਾਗਾਂ ਵਾਲਾ ਸਮਝਦੇ ਹਨ ਕਿ ਉਹਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸੰਨ 2024 ਚੋਣਾਂ ਦੇ ਪ੍ਰਚਾਰ ਲਈ ਚੁਣਿਆ ਗਿਆ ਹੈ। ਲੋਕ ਸਭਾ ਚੋਣਾਂ ‘ਚ ਪੰਜਾਬ ਬੀਜੇਪੀ ਨੂੰ ਚੁਣੇਗਾ ਤੇ ਇਹ ਜਿੱਤ ਦਾ ਰਾਹ 2027 ਦੀਆਂ ਪੰਜਾਬ ਚੋਣਾਂ ਤੱਕ ਜਾਵੇਗਾ ।
ਪਾਣੀ ਦੇ ਮਸਲਿਆਂ ਬਾਰੇ ਬੋਲਦੇ ਹੋਏ ਉਹਨਾਂ ਕਿਹਾ ਕਿ ਪਾਣੀ ਦਾ ਮਸਲਾ ਰਾਜ ਦਾ ਆਪਣਾ ਮਸਲਾ ਹੈ ਪਰ ਮੋਦੀ ਸਰਕਾਰ ਨੇ ਪਾਣੀ ਨੂੰ ਸਭਾਲਣ ਲਈ ਕਾਫੀ ਕੰਮ ਕੀਤਾ ਹੈ।ਜਲ ਸ਼ਕਤੀ ਯੋਜਨਾ ਤੇ ਅੱਟਲ ਭੂਜਲ ਯੋਜਨਾ ਦੇ ਤਹਿਤ ਪੰਜਾਬ ਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਕੰਮ ਕੀਤਾ ਗਿਆ ਹੈ।
ਆਪ ਸਰਕਾਰ ਵਲੋਂ ਕੀਤੇ ਗਏ ਚੋਣ ਵਾਅਦਿਆਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਹੈ ਕਿ ਪੰਜਾਬ ਵਿੱਚ ਬੀਬੀਆਂ ਨੂੰ 1000 ਰੁਪਏ ਦੇਣ ਦਾ ਵਾਅਦਾ ਗੁਜਰਾਤ ਤੇ ਹਿਮਾਚਲ ਵਿੱਚ ਵੀ ਠੁੱਸ ਹੋ ਜਾਵੇਗਾ।ਮੁਫਤ ਯੋਜਨਾਵਾਂ ਦੇਣ ਨਾਲ ਸਰਕਾਰ ਦੇ ਸਾਧਨਾਂ ਤੇ ਵਾਧੂ ਭਾਰ ਪੈਂਦਾ ਹੈ।ਇਸੇ ਲਈ ਪੰਜਾਬ ਸਭ ਤੋਂ ਵੱਧ ਕਰਜੇ ਵਾਲਾ ਸੂਬਾ ਬਣ ਗਿਆ ਹੈ।
ਸੰਗਰੂਰ ਚੋਣਾਂ ਦੌਰਾਨ ਪੰਜਾਬ ਵਿੱਚ ਭਾਜਪਾ ਦਾ ਵੋਟ ਬੈਂਕ ਵਧਿਆ ਹੈ ਤੇ ਲੋਕਾਂ ਨੇ ਆਪ ਸਰਕਾਰ ਨੂੰ ਨਕਾਰ ਦਿੱਤਾ ਹੈ।ਇਥੋਂ ਤੱਕ ਕਿ ਆਪ ਲਈ ਪਿੰਡਾ ‘ਚ ਹੁਣ ਨੋ ਐਂਟਰੀ ਦੇ ਬੋਰਡ ਲੱਗ ਰਹੇ ਹਨ। ਲੋਕਾਂ ਨੂੰ ਭਾਜਪਾ ਤੋਂ ਵੱਡੀਆਂ ਉਮੀਦਾਂ ਨੇ ਤੇ ਆਉਂਦੇ ਦਿਨਾਂ ਵਿੱਚ ਭਾਜਪਾ ਨੂੰ ਵੀ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਉਹਨਾਂ ਦੀ ਪਾਰਟੀ ਨੂੰ ਜ਼ਰੂਰ ਮੌਕਾ ਦੇਣਗੇ।
ਪੰਜਾਬ ਵਿੱਚ ਜਲ ਸੰਕਟ ਬਾਰੇ ਭਾਜਪਾ ਆਗੂ ਨੇ ਬਰਸਾਤੀ ਪਾਣੀ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਹਰ ਘਰ ਪਾਣੀ ਸਪਲਾਈ ਨੀਤੀ ਦਾ 80 ਫੀਸਦ ਟੀਚਾ ਪੂਰਾ ਕਰ ਲਿਆ ਹੈ।