Punjab

ਤਰਨ ਤਰਨ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਇਆ ਮੁਕਾਬਲਾ

ਪੰਜਾਬ ਦੇ ਤਰਨਤਾਰਨ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ। ਤਰਨ ਤਰਨ ਦੇ ਪਿੰਡ ਭੁੱਲਰ ਵਿਖੇ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਹੋਏ ਮੁਕਾਬਲੇ ਵਿਚ ਚੱਲੀ ਗੋਲੀ ਦੌਰਾਨ ਇਕ ਗੈਂਗਸਟਰ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਵਲੋਂ ਮੌਕੇ ’ਤੋਂ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ।

ਅੱਜ ਤੜਕਸਾਰ ਪਿੰਡ ਭੁੱਲਰ ਵਿਖੇ ਗੈਂਗਸਟਰਾਂ ਵਲੋਂ ਪੁਲਿਸ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ’ਤੇ ਜਵਾਬੀ ਕਾਰਵਾਈ ਵਿਚ ਪੁਲਿਸ ਵਲੋਂ ਗੋਲੀ ਚਲਾਈ ਗਈ, ਜਿਸ ਨਾਲ ਪੁਲਿਸ ਦੀ ਇਕ ਗੋਲੀ ਇਕ ਗੈਂਗਸਟਰ ਦੇ ਲੱਗ ਗਈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ।

ਪੁਲਿਸ ਵਲੋਂ ਬਹੁਤ ਹੀ ਮੁਸ਼ਤੈਦੀ ਨਾਲ ਤਿੰਨਾਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜ਼ਖਮੀ ਗੈਂਗਸਟਰ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।