ਬਟਾਲਾ ਦੇ ਪਿੰਡ ਸ਼ਾਹਜਹ ਜਾਜਨ ਵਿਖੇ ਬਟਾਲਾ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ ਦੋ ਗੈਂਗਸਟਰ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਦੋਨੋਂ ਗੈਂਗਸਟਰ ਵਿਦੇਸ਼ ਵਿੱਚ ਬੈਠੇ ਜੀਵਨ ਫੌਜੀ ਗਰੁੱਪ ਨਾਲ ਸਬੰਧ ਰੱਖਦੇ ਹਨ ਜਿਨ੍ਹਾਂ ਨੇ ਪਿਛਲੇ ਦਿਨੀਂ ਡੇਰਾ ਬਾਬਾ ਨਾਨਕ ਵਿਖੇ ਲੋਹੜੀ ਵਾਲੇ ਦਿਨ 13 ਜਨਵਰੀ 2025 ਨੂੰ ਮਹੇਸ਼ੀ ਕਰਿਆਨਾ ਸਟੋਰ ਡੇਰਾ ਬਾਬਾ ਨਾਨਕ ਦੇ ਮਾਲਕ ਨੂੰ ਫਿਰੌਤੀ ਲਈ ਧਮਕਾਇਆ ਅਤੇ ਗੋਲੀਆਂ ਚਲਾਈਆਂ ਸਨ।
ਜੀਵਨ ਫੌਜੀ ਗਰੁੱਪ ਉਹ ਹੈ ਜਿਸ ਨੇ ਪਿਛਲੇ ਦਿਨੀਂ ਪੰਜਾਬ ਦੇ ਵੱਖ-ਵੱਖ ਥਾਣਿਆਂ ਉੱਪਰ ਗਰਨੇਡ ਹਮਲੇ ਕਰਵਾਏ ਤੇ ਜਿਸ ਦੀ ਜ਼ਿੰਮੇਵਾਰੀ ਵੀ ਲਈ ਸੀ। ਜ਼ਖ਼ਮੀ ਗੈਂਗਸਟਰਾਂ ਦੀ ਪਛਾਣ ਸਰਬਜੀਤ ਸਿੰਘ ਸਾਭਾ ਪਿੰਡ ਮਲੂਕਵਾਲੀ ਤੇ ਦੂਜਾ ਸੁਨੀਲ ਮਸੀਹ ਪੁੱਤਰ ਵਾਸੀ ਪਿੰਡ ਸ਼ਾਹਪੁਰ ਵਜੋਂ ਹੋਈ ਹੈ।