‘ਦ ਖਾਲਸ ਬਿਓਰੋ : ਚੰਡੀਗੜ ਵਿੱਚ ਇੱਕ ਪ੍ਰੈਸ ਕਾਨਫ੍ਰੰਸ ਕਰਦੇ ਹੋਏ ਆਪ ਲੀਡਰ ਭਗਵੰਤ ਮਾਨ ਨੇ ਆਪਣੀ ਸਰਕਾਰ ਆਉਣ ਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ਤੇ ਰੋਜ਼ਗਾਰ ਦੇਣ ਦੀ ਗੱਲ ਕਹੀ ਹੈ।ਉਹਨਾਂ ਹੋਰ ਬੋਲਦਿਆਂ ਕਿਹਾ ਕਿ ਸਾਡੇ ਪੰਜਾਬੀ ਨੌਜਵਾਨ ਆਪਣਾ ਦੇਸ਼ ਛੱਡ ਵਿਦੇਸ਼ਾਂ ਵਿੱਚ ਜਾ ਰਹੇ ਹਨ ਕਿਉਂਕਿ ਸਾਡੀਆਂ ਸਰਕਾਰਾਂ ਨਿਕੰਮੀਆਂ ਹਨ ਤੇ ਉਹ ਆਪਣਾ ਹੀ ਘਰ ਭਰਨ ਲਗੀਆਂ ਹੋਈਆਂ ਹਨ।ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਨੌਜਵਾਨਾਂ ਨੂੰ ਇਥੇ ਹੀ ਰੌਜਗਾਰ ਦਿਤਾ ਜਾਵੇਗਾ।ਠੇਕੇ ਤੇ ਭਰਤੀ ਟੀਚਰ 5000-6000 ਦੀ ਮਾਮੂਲੀ ਜਿਹੀ ਤਨਖਾਹ ਤੇ ਸਾਲਾਂ ਤੋਂ ਲਗੇ ਹੋਏ ਹਨ।ਜਿਹਨਾਂ ਦੇਸ਼ ਦਾ ਭੱਵਿਖ ਬਣਾਉਣਾ ਹੈ,ਉਹ ਸੜਕਾਂ ਤੇ ਰੁਲਦੇ ਫਿਰ ਰਹੇ ਹਨ।
ਪੰਜਾਬ ਵਿੱਚ ਇੰਡਸਟਰੀ ਦੀ ਹਾਲਤ ਬਾਰੇ ਉਹਨਾਂ ਕਿਹਾ ਕਿ ਇੰਡਸਟਰੀ ਦੀ ਪੰਜਾਬ ਵਿੱਚ ਹਾਲਤ ਬਹੁਤ ਤਰਸਯੋਗ ਹੈ।ਸਰਕਾਰ ਦੀਆਂ ਨੀਤੀਆਂ ਕਾਰਣ ਪੰਜਾਬ ਦੀ ਇੰਡਸਟਰੀ ਸੂੱਬੇ ਤੋਂ ਬਾਹਰ ਜਾ ਰਹੀ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਇੰਡਸਟਰੀ ਲਈ ਮਾਹੌਲ ਬਣਾਇਆ ਜਾਵੇਗਾ।ਇਸ ਤੋਂ ਇਲਾਵਾ ਦਿੱਲੀ ਵਿੱਚ ਕੀਤੇ ਨਵੇਂ ਤਜਰਬੇ ਅਨੁਸਾਰ ਬੱਚਿਆਂ ਨੂੰ ਆਉਣ ਵਾਲੇ ਵਕਤ ਲਈ ਤਿਆਰ ਕਰਨਾ ਅਤੇ
ਨੌਜਵਾਨਾਂ ਨੂੰ ਰੋਜ਼ਗਾਰ ਸਾਡੀ ਪਹਿਲ ਹਨ।