ਪਿਛਲੇ ਦਿਨਾਂ ਤੋਂ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦਾ ਚੱਲ ਰਿਹਾ ਧਰਨਾ ਅੱਜ ਪੰਜਵੇਂ ਦਿਨ ਵਿੱਚ ਤਬਦੀਲ ਹੋ ਗਿਆ ਹੈ। 25 ਨਵੰਬਰ 2023 ਤੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਕਰਮਚਾਰੀ ਹੜਤਾਲ ਤੇ ਬੈਠੇ ਹੋਏ ਹਨ, ਉਸੇ ਦਿਨ ਤੋਂ ਹੀ ਮੈਨੇਜਮੈਂਟ ਆਈਆਰਬੀ ਕੰਪਨੀ ਨੇ ਬਾਹਰਲੇ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਕਰਮਚਾਰੀ ਲਿਆ ਕੇ ਕੰਮ ਕਰਵਾਉਣਾ ਚਾਲੂ ਕਰ ਦਿੱਤਾ ਅਤੇ ਪੰਜਾਬ ਦੇ ਸੂਬੇ ਵਿੱਚ ਕੰਮ ਕਰਦੇ ਕਰਮਚਾਰੀਆਂ ਨਾਲ ਤਾਨਾਸ਼ਾਹ ਅਪਣਾਉਂਦੀ ਹੋਈ ਨਜ਼ਰ ਆ ਰਹੀ ਹੈ।
ਮਰਨ ਵਰਤ ਉੱਤੇ ਬੈਠਣ ਦਾ ਫ਼ੈਸਲਾ
ਆਈਆਰਬੀ ਕੰਪਨੀ ਖ਼ਿਲਾਫ਼ ਸੰਘਰਸ਼ ਕਰ ਰਹੇ ਕਰਮਚਾਰੀਆਂ ਵਿੱਚੋਂ ਛੇ ਕਰਮਚਾਰੀਆਂ ਨੇ ਅੱਜ 20 ਦਸੰਬਰ 2023 ਨੂੰ ਮਰਨ ਵਰਤ ਉੱਤੇ ਬੈਠਣ ਦਾ ਫ਼ੈਸਲਾ ਕਰ ਲਿਆ, ਜਿਨ੍ਹਾਂ ਵਿੱਚ ਨਿਸ਼ਾਨ ਸਿੰਘ ਬਾਬੋਵਾਲ, ਵਰਿੰਦਰ ਸਿੰਘ ਦਾਬਾਵਾਲ, ਗੁਰਜਿੰਦਰ ਸਿੰਘ ਸਿੱਧਵਾਂ, ਪ੍ਰਭਦੀਪ ਸਿੰਘ ਸਰੂਪਵਾਲੀ, ਚਮਨ ਸਿੰਘ ਪਠਾਨਕੋਟ ਅਤੇ ਵਰਿੰਦਰ ਸਿੰਘ ਬਟਾਲਾ ਸ਼ਾਮਲ ਹਨ।
ਇਹ ਹਨ ਮੰਗਾਂ
6 ਕਰਮਚਾਰੀਆਂ ਦੀ ਬਹਾਲੀ, ਬਕਾਇਆ ਰਾਸ਼ੀ, ਕਿਰਤ ਕਾਨੂੰਨ ਮੁਤਾਬਿਕ ਤਨਖ਼ਾਹ ਅਤੇ ਹੋਰ ਮੰਗਾਂ ਦੀ ਪੂਰਤੀ ਹੋਣ ਤੱਕ ਵਰਤ ਜਾਰੀ ਰਹੇਗਾ ਅਤੇ ਜੇਕਰ ਇਹਨਾਂ ਛੇ ਕਰਮਚਾਰੀਆਂ ਜਾਂ ਬਾਕੀ ਹੋਰ ਕਰਮਚਾਰੀਆਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ, ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਆਈ ਆਰ ਬੀ ਕੰਪਨੀ ਦੀ ਮੈਨੇਜਮੈਂਟ ਹੋਵੇਗੀ।