ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਚੱਲਦਿਆਂ ਵੱਖ-ਵੱਖ ਪਾਰਟੀਆਂ ਆਪੋ-ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਰਹੀਆਂ ਹਨ। ਇਸ ਵਾਰ ਕਈਆਂ ਦੀ ਟਿਕਟ ਕੱਟੀ ਗਈ ਹੈ। ਇਨ੍ਹਾਂ ਵਿੱਚ ਬੀਜੇਪੀ ਲੀਡਰ ਵਿਜੈ ਸਾਂਪਲਾ (Vijay Sampla) ਦਾ ਨਾਂ ਵੀ ਸ਼ਾਮਲ ਹੈ ਜਿਨ੍ਹਾਂ ਦੀ ਹੁਸ਼ਿਆਰਪੁਰ (Hoshiarpur) ਤੋਂ ਦੋ ਵਾਰ ਟਿਕਟ ਕੱਟੀ ਜਾ ਚੁੱਕੀ ਹੈ।
ਦਰਅਸਲ ਅੱਜ ਬੀਜੇਪੀ ਤੇ ਆਪ ਨੇ ਪੰਜਾਬ ਦੇ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਹੁਸ਼ਿਆਰਪੁਰ ਸੀਟ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਖਲ੍ਹਾਰਿਆ ਗਿਆ ਹੈ ਜਿਸ ਮਗਰੋਂ ਵਿਜੈ ਸਾਂਪਲਾ ਨਿਰਾਸ਼ ਹੋਏ ਨਜ਼ਰ ਆ ਰਹੇ ਹਨ।
ਬੀਜੇਪੀ ਨੇ ਇਸ ਵਾਰ ਕੇਂਦਰੀ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਸੋਮ ਪ੍ਰਕਾਸ਼ ਦੀ ਟਿਕਟ ਰੱਦ ਕਰ ਕਰ ਕੇ ਉਨ੍ਹਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਬੀਜੇਪੀ ਦੀ ਟਿਕਟ ਦਿੱਤੀ ਹੈ।
2019 ਤੋਂ ਬਾਅਦ ਹੁਣ 2024 ਦੀਆਂ ਲੋਕ ਸਭਾ ਚੋਣਾਂ ਲਈ ਵੀ ਬੀਜੇਪੀ ਨੇ ਵਿਜੈ ਸਾਂਪਲਾ ਨੂੰ ਮੌਕਾ ਨਹੀਂ ਦਿੱਤਾ ਤੇ ਇਸ ਵਾਰ ਫਿਰ ਉਨ੍ਹਾਂ ਦੀ ਟਿਕਟ ਕੱਟ ਦਿੱਤੀ। ਇਸ ’ਤੇ ਉਨ੍ਹਾਂ ਦਾ ਸੋਸ਼ਲ ਮੀਡੀਆ ’ਤੇ ਦਰਦ ਛਲਕਿਆ ਹੈ। ਉਨ੍ਹਾਂ ਇਸ ਬਾਰੇ ਪੋਸਟ ਲਿਖੀ ਹੈ।
एक रास्ता बंद होता है भगवान और कई रास्ते खोल देता है। मेरे लिए भी भगवान ने कोई रास्ता ज़रूर निर्धारित किया होगा ।मेरा साथ देने वाले सभी साथियों का बहुत- बहुत धन्यवाद ।
— Vijay Sampla ( Modi ka Pariwar ) (@thevijaysampla) April 16, 2024
ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ‘ਤੇ ਵਿਜੈ ਸਾਂਪਲਾ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਰੱਬ ਇੱਕ ਰਸਤਾ ਬੰਦ ਕਰਦਾ ਹੈ ਅਤੇ ਕਈ ਹੋਰ ਖੋਲ੍ਹ ਦਿੰਦਾ ਹੈ। ਪ੍ਰਮਾਤਮਾ ਨੇ ਮੇਰੇ ਲਈ ਵੀ ਇੱਕ ਰਸਤਾ ਤੈਅ ਕੀਤਾ ਹੋਣਾ ਹੈ, ਮੇਰੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ।
ਸਾਫ਼ ਤੌਰ ’ਤੇ ਉਨ੍ਹਾਂ ਦੀ ਪੋਸਟ ਇੱਕ ਰਾਹ ਬੰਦ ਹੋਣ ’ਤੇ ਦੂਸਰੇ ਰਸਤੇ ਵੱਲ ਇਸ਼ਾਰਾ ਕਰ ਰਹੀ ਹੈ। ਕੀ ਇਸ ਤੋਂ ਕਿਆਸ ਲਾਏ ਜਾ ਸਕਦੇ ਹਨ ਕਿ ਉਹ ਬੀਜੇਪੀ ਵੱਲੋਂ ਟਿਕਟ ਨਾ ਮਿਲਣ ’ਤੇ ਪਾਰਟੀ ਦਾ ਰਸਤਾ ਬਦਲਣ ਦੀ ਸੋਚ ਰਹੇ ਹਨ?