International

ਸ਼੍ਰੀ ਲੰਕਾ ਵਿੱਚ ਲਾਗੂ ਹੋਈ ਐਮ ਰਜੈਂਸੀ, ਰਾਸ਼ਟਰਪਤੀ ਨੇ ਗਜ਼ਟ ਜਾਰੀ ਕਰ ਕੀਤਾ ਐਲਾ ਨ

‘ਦ ਖ਼ਾਲਸ ਬਿਊਰੋ : ਸ਼੍ਰੀਲੰਕਾ ‘ਚ ਚੱਲ ਰਹੇ ਆਰਥਿ ਕ ਸੰ ਕਟ ਕਾਰਨ ਲੋਕ ਸੜਕਾਂ ‘ਤੇ ਉਤਰ ਆਏ ਹਨ ਅਤੇ ਸਰਕਾਰ ਖਿ ਲਾਫ ਪ੍ਰਦ ਰਸ਼ਨ ਕਰ ਰਹੇ ਹਨ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਹਿੰ ਸਕ ਪ੍ਰਦ ਰਸ਼ ਨਾਂ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਇੱਕ ਗਜ਼ਟ ਜਾਰੀ ਕਰਕੇ ਜਨਤਕ ਐਮ ਰਜੈਂ ਸੀ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਦੇਸ਼ ‘ਚ ਮੌਜੂਦਾ ਸਥਿਤੀ, ਜਨਤਕ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਅਤੇ ਭਾਈਚਾਰੇ ਦੇ ਜੀਵਨ ਲਈ ਜ਼ਰੂਰੀ ਸਮਾਨ ਅਤੇ ਸੇਵਾਵਾਂ ਦੇ ਰੱਖ-ਰਖਾਅ ਨੂੰ ਧਿਆਨ ‘ਚ ਰੱਖਦੇ ਹੋਏ ਐਮ ਰਜੈਂ ਸੀ ਲਾਗੂ ਕੀਤੀ ਗਈ ਹੈ। ਰਾਸ਼ਟਰਪਤੀ ਨੇ ਗਜ਼ਟ ਜਾਰੀ ਕਰਕੇ ਐਮਰ ਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾ ਸ੍ਰੀਲੰਕਾ ਦੇ ਪੱਛਮੀ ਸੂਬੇ ‘ਚ ਛੇ ਘੰਟੇ ਦਾ ਪੁਲਿਸ ਕਰ ਫਿਊ ਲਗਾਇਆ ਗਿਆ ਹੈ। ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੱਛਮੀ ਸੂਬੇ ‘ਚ ਪੁਲਿਸ ਕਰ ਫਿਊ 2 ਅਪ੍ਰੈਲ (ਅੱਜ) ਦੀ ਅੱਧੀ ਰਾਤ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕਈ ਪ੍ਰਦ ਰਸ਼ਨ ਕਾਰੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਘਰ ਦੇ ਬਾਹਰ ਇਕੱਠੇ ਹੋਏ ਅਤੇ ਜ਼ੋਰਦਾਰ ਪ੍ਰਦ ਰਸ਼ਨ ਕੀਤਾ।

ਇਸ ਦੌਰਾਨ ਮੀਰੀਹਾਨਾ ਵਿੱਚ ਰਾਸ਼ਟਰਪਤੀ ਰਾਜਪਕਸ਼ੇ ਦੀ ਰਿਹਾਇਸ਼ ਦੇ ਬਾਹਰ ਪ੍ਰਦ ਰਸ਼ਨ ਕਾਰੀਆਂ ਦੀ ਪੁਲਿ ਸ ਨਾਲ ਝ ੜਪ ਹੋ ਗਈ। ਇਸ ਹਿੰਸ ਕ ਪ੍ਰਦ ਰਸ਼ਨ ‘ਚ ਘੱਟੋ-ਘੱਟ 50 ਲੋਕ ਜ਼ਖ ਮੀ ਹੋ ਗਏ। ਦੱਸ ਦੇਈਏ ਕਿ ਸ਼੍ਰੀਲੰਕਾ ਇਸ ਸਮੇਂ ਬੇਮਿਸਾਲ ਆਰਥਿਕ ਸੰ ਕਟ ਦਾ ਸਾਹਮਣਾ ਕਰ ਰਿਹਾ ਹੈ।

ਜਾਣਕਾਰੀ ਅਨੁਸਾਰ ਸ਼੍ਰੀਲੰਕਾ ਦੀ ਆਰਥਿ ਕਤਾ ਡੂੰਘੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਦਾ ਮੁੱਖ ਆਧਾਰ ਸੈਰ-ਸਪਾਟਾ ਖੇਤਰ ਹੈ, ਜੋ ਕਿ ਕੋਰੋਨਾ ਮਹਾ ਮਾ ਰੀ ਕਾਰਨ ਬਹੁਤ ਸਾਰੀਆਂ ਸਮੱ ਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਨਾਲ ਸ਼੍ਰੀਲੰਕਾ ਦੀ ਆਰਥਿਕਤਾ ਵਿੱਚ ਗਿਰਾਵਟ ਆਈ ਹੈ। ਸ਼੍ਰੀਲੰਕਾ ਇਸ ਸਮੇਂ ਵਿਦੇਸ਼ੀ ਮੁਦਰਾ ਦੀ ਕਮੀ ਦਾ ਵੀ ਸਾਹਮਣਾ ਕਰ ਰਿਹਾ ਹੈ ਜਿਸ ਕਾਰਨ ਭੋਜਨ, ਫਿਊਲ, ਬਿਜਲੀ ਅਤੇ ਗੈਸ ਦੀ ਕਮੀ ਹੋ ਗਈ ਹੈ ।