ਬਿਉਰੋ ਰਿਪੋਰਟ – ਪੰਜਾਬ ਯੂਨੀਵਰਸਿਟੀ ਵਿਚ ਇਕ ਵਾਰ ਫਿਰ ਪੈਸੇ ਦੇ ਗਬਨ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ 38 ਲੱਖ ਰੁਪਏ ਦਾ ਗਬਨ ਹੋਇਆ ਹੈ, ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਡਾ: ਸੁਸ਼ੀਲ ਨਈਅਰ ਵਰਕਿੰਗ ਵੂਮੈਨ ਹੋਸਟਲ ਦੀ ਇੱਕ ਦਿਹਾੜੀਦਾਰ ਮੁਲਾਜ਼ਮ ਨੂੰ 38 ਲੱਖ ਰੁਪਏ ਦੇ ਗਬਨ ਦੇ ਮਾਮਲੇ ਵਿੱਚ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਔਰਤ 2020 ਵਿਚ ਭਰਤੀ ਹੋਈ ਸੀ ਅਤੇ ਉਸ ਨੇ ਵਿਦਿਆਰਥੀ ਦੀ ਫੀਸ ਅਤੇ ਹੋਸਟਲ ਦੇ ਕਿਰਾਏ ਦੀ ਰਕਮ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਸੀ। 20 ਮਈ ਨੂੰ ਹੋਸਟਲ ਵਾਰਡਨ ਵੱਲ਼ੋਂ 29 ਮਈ ਨੂੰ ਡੀਨ ਵਿਦਿਆਰਥੀ ਭਲਾਈ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ 35 ਲੱਖ ਰੁਪਏ ਦਾ ਗਬਨ ਹੋਇਆ ਹੈ। ਇਸ ਵਿੱਚ ਮੈਸ ਲਈ 5.33 ਲੱਖ ਰੁਪਏ ਅਤੇ ਹੋਸਟਲ ਦੇ ਕਿਰਾਏ ਦੇ ਲਗਭਗ 30 ਲੱਖ ਰੁਪਏ ਸ਼ਾਮਲ ਹਨ। ਇਸ ਤੋਂ ਬਾਅਦ ਰਜਿਸਟਰਾਰ ਵੱਲੋਂ ਜਾਂਚ ਕਮੇਟੀ ਬਣਾਈ ਗਈ, ਜਿਸ ਨੇ ਮਾਮਲੇ ਦੀ ਜਾਂਚ ਕੀਤੀ। ਮੁਢਲੀ ਕਾਰਵਾਈ ਵਿੱਚ ਨਵਰੀਤ ਕੌਰ ਨਾਂ ਦੀ ਮਹਿਲਾ ਕਲਰਕ ਨੂੰ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ। ਔਰਤਾਂ ਦੀ ਤਨਖਾਹ ਅਤੇ ਹੋਰ ਲਾਭ ਵੀ ਬੰਦ ਹੋ ਗਏ।ਹੁਣ ਤੱਕ ਗਬਨ ਕੀਤੀ ਰਕਮ ਦੀ ਰਿਕਵਰੀ ਵਿੱਚ ਸਿਰਫ਼ 97 ਹਜ਼ਾਰ ਰੁਪਏ ਦੀ ਹੀ ਵਸੂਲੀ ਹੋਈ ਹੈ। ਕਮੇਟੀ ਨੇ ਪਿਛਲੇ ਤਿੰਨ ਸਾਲਾਂ ਦੇ ਆਡਿਟ ਰਿਕਾਰਡ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼ੁਰੂਆਤੀ ਜਾਂਚ ਵਿੱਚ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਗਬਨ ਦੀ ਰਕਮ 50 ਲੱਖ ਰੁਪਏ ਤੋਂ ਵੱਧ ਹੋ ਸਕਦੀ ਹੈ।
ਇਹ ਵੀ ਪੜ੍ਹੋ – ਮਨੀਪੁਰ ‘ਚ ਫਿਰ ਭੜਕੀ ਹਿੰਸਾ! ਸਿਆਸਤ ਵੀ ਹੋਈ ਸ਼ੁਰੂ