The Khalas Tv Blog India ਹਾਥੀ ਉੱਤੇ ਸੁੱਟਿਆ ਬਲਦਾ ਟਾਇਰ, ਦੋ ਦਿਨ ‘ਚ ਹੋ ਗਈ ਮੌਤ
India

ਹਾਥੀ ਉੱਤੇ ਸੁੱਟਿਆ ਬਲਦਾ ਟਾਇਰ, ਦੋ ਦਿਨ ‘ਚ ਹੋ ਗਈ ਮੌਤ

ਦ ਖ਼ਾਲਸ ਬਿਊਰੋ:-

ਜਾਨਵਰਾਂ ਪ੍ਰਤੀ ਇਨਸਾਨ ਦੇ ਕੁਰੱਖਤ ਰਵੱਈਏ ਦੀਆਂ ਖਬਰਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਕੇਰਲਾ ‘ਚ ਪਿਛਲੇ ਵਰ੍ਹੇ ਇੱਕ ਹੱਥਣੀ ਨੂੰ ਅਨਾਨਾਸ ‘ਚ ਵਿਸਫੋਟਕ ਪਦਾਰਥ ਖੁਆ ਕੇ ਮਾਰਨ ਦੀ ਘਟਨਾ ਨੂੰ ਲੋਕ ਹਾਲੇ ਭੁਲਾ ਨਹੀਂ ਸਕੇ ਹਨ। ਇਸੇ ਲੜੀ ਵਿੱਚ ਤਮਿਲਨਾਡੂ ਦੇ ਨੀਲਗਿਰੀ ਮਸਿਨਾਗੁੜੀ ‘ਚ ਹਾਥੀ ਤੇ ਕੁਝ ਲੋਕਾਂ ਨੇ ਬਲਦਾ ਟਾਇਰ ਸੁੱਟ ਦਿੱਤਾ, ਜਿਸ ਨਾਲ ਹਾਥੀ ਗੰਭੀਰ ਰੂਪ ‘ਚ ਜਖਮੀ ਹੋ ਗਿਆ। ਇਸ ਹਾਥੀ ਦੀ ਦੋ ਦਿਨ ਚੱਲੇ ਇਲਾਜ ਤੋਂ ਬਾਅਦ ਮੌਤ ਹੋ ਗਈ ਹੈ। ਵਣ ਅਧਿਕਾਰੀਆਂ ਮੁਤਾਬਿਕ ਹਾਥੀ ਦੇ ਕੰਨ ਅਤੇ ਪਿੰਡੇ ‘ਤੇ ਗੰਭੀਰ ਜਖਮ ਹੋਏ ਸਨ। ਇਸ ਮਾਮਲੇ ‘ਚ ਤਿੰਨ ਲੋਕ ਨਾਮਜਦ ਕੀਤੇ ਗਏ ਹਨ ਤੇ ਦੋ ਨੂੰ ਕਾਬੂ ਕਰ ਲਿਆ ਗਿਆ ਹੈ।

ਇਨਸਾਨ ਵਲੋਂ ਜਨਾਵਰਾਂ ਨਾਲ ਇਸ ਦਰਦਨਾਕ ਕਾਰੇ ਦੀ ਅਸੀਂ ਵੀਡਿਓ ਸਾਂਝੀ ਕਰ ਰਹੇ ਹਾਂ, ਜਿਸਨੂੰ ਦੇਖ ਕੇ ਤੁਸੀਂ ਅੰਦਾਜਾ ਲਾ ਸਕੋਗੇ ਕਿ ਹਾਥੀ ‘ਤੇ ਕੀ ਬੀਤੀ ਹੋਵੇਗੀ।

https://khalastv.com/wp-content/uploads/2021/01/Barbaric-act-in-Nilgiris-Tamilnadu.-An-elephant-was-attacked-with-a-burning-tyre-in-a-pr.mp4
Exit mobile version