‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੀ ਮਾਰ ਵਿੱਚ ਆਰਥਿਕ ਤੰਗੀਆਂ ਝੱਲ ਰਹੇ ਲੋਕਾਂ ਲਈ ਇਕ ਸਕੂਨ ਦੇਣ ਵਾਲੀ ਆਈ ਹੈ। ਹਰਿਆਣਾ ਸਰਕਾਰ ਨੇ ਆਪਣੇ ਬਸ਼ਿੰਦਿਆਂ ਲਈ ਅਹਿਮ ਫੈਸਲਾ ਕਰਦਿਆਂ ਸੂਬੇ ਵਿੱਚ ਬਿਜਲੀ ਦੀ ਦਰ 37 ਪੈਸੇ ਪ੍ਰਤੀ ਯੂਨਿਟ ਸਸਤੀ ਕਰਨ ਦਾ ਐਲਾਨ ਕੀਤਾ ਹੈ।ਸਰਕਾਰ ਦੇ ਇਸ ਐਲਾਨ ਨਾਲ ਸੂਬੇ ਦੇ 70.46 ਲੱਖ ਉਪਭੋਗਤਾਵਾਂ ਨੂੰ ਰਾਹਤ ਮਿਲਣ ਦੇ ਆਸਾਰ ਹਨ। ਹਰਿਆਣਾ ਦੇ ਮੁੱਖ ਮੰਤਰੀ ਦਫਤਰ ਵੱਲੋਂ ਇਸ ਮਾਮਲੇ ਵਿਚ ਇਕ ਟਵੀਟ ਵੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬਿਜਲੀ ਕੰਪਨੀਆਂ ਵੱਲੋਂ ਹਰੇਕ ਮਹੀਨੇ ਲਾਗਤ ਤੇ ਕਮਾਈ ਦੀ ਸਮੀਖਿਆ ਕੀਤੀ ਜਾਂਦੀ ਹੈ।ਜੇਕਰ ਕਿਸੇ ਮਹੀਨੇ ਕੋਲਾ ਮਹਿੰਗਾ ਮਿਲਦਾ ਹੈ ਜਾਂ ਫਿਰ ਬਿਜਲੀ ਸਸਤੀ ਮਿਲਦੀ ਹੈ ਤਾਂ ਕੰਪਨੀ ਉਪਭੋਗਤਾਵਾਂ ਉੱਤੇ ਪ੍ਰਤੀ ਯੂਨਿਟ 37 ਪੈਸੇ ਤੱਕ ਸਰਚਾਰਜ ਲਗਾ ਸਕਦੀ ਸੀ।
ਇਸ ਮਾਮਲੇ ਵਿਚ ਐਚਈਆਰਸੀ ਵੀ ਕਹਿ ਚੁੱਕਾ ਹੈ ਕਿ ਐਫਐਸਏ ਉਪਭੋਗਤਾਵਾਂ ਤੋਂ ਨਹੀਂ ਲੈਣਾ ਚਾਹੀਦਾ। ਇਸ ਤੋਂ ਇਲਾਵਾ ਬੇਹਤਰ ਯੋਜਨਾ ਦੇ ਚਲਦਿਆਂ ਡਿਸਕਾਮ ਨੇ ਵਿਤੀ ਸਾਲ 2020-21 ਵਿਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 46 ਪੈਸੇ ਪ੍ਰਤੀ ਯੂਨਿਟ ਔਸਤ ਬਿਜਲੀ ਖਰੀਦੀ। ਇਸਨੂੰ ਦੇਖਦਿਆਂ ਮੁੱਖਮੰਤਰੀ ਨੇ ਲੋਕਾਂ ਨੂੰ ਰਾਤ ਦੇਣ ਦਾ ਐਲਾਨ ਕੀਤਾ ਹੈ।ਹਾਲਾਂਕਿ ਸਰਕਾਰ ਦੇ ਇਸ ਫੈਸਲੇ ਨਾਲ ਬਿਜਲੀ ਵਿਭਾਗ ਨੂੰ ਹਰ ਸਾਲ 100 ਕਰੋੜ ਮਾਲੀਏ ਦਾ ਨੁਕਸਾਨ ਹੋਵੇਗਾ।
ਬਿਜਲੀ ਖੇਤਰ ਵਿਚ ਸੁਧਾਰ
ਹਰਿਆਣਾ ਸਰਕਾਰ ਨੇ ਸੂਬੇ ਦੇ ਬਿਜਲੀ ਉਪਭੋਗਤਾਵਾਂ ਨੂੰ ਸਸਤੀਆਂ ਦਰਾਂ ਉੱਤੇ ਬਿਜਲੀ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਸਾਲਾਂ ਵਿਚ ਹਰਿਆਣਾ ਬਿਜਲੀ ਵੰਡ ਕੰਪਨੀਆਂ ਦੇ ਵਧੀਆ ਪ੍ਰਦਰਸ਼ਨ ਦਾ ਨਤੀਜਾ ਬਿਜਲੀ ਮੰਤਰਾਲੇ, ਭਾਰਤ ਸਰਕਾਰ ਵੱਲੋਂ ਦਿਤੇ ਗਏ ਬਿਜਲੀ ਡਿਸਕਾਉਂਟ ਦੀ ਏਕੀਕ੍ਰਿਤ ਰੇਟਿੰਗ ਵਿਚ ਵੀ ਨਜਰ ਆਉਂਦਾ ਹੈ।