India

5 ਰਾਜਾਂ ਵਿੱਚ ਚੋਣਾਂ ਦਾ ਐਲਾਨ ਅੱਜ , ਚੋਣ ਕਮਿਸ਼ਨ ਅੱਜ ਕਰੇਗਾ ਤਾਰੀਖਾਂ ਦਾ ਐਲਾਨ

Elections in 5 states announced today, the Election Commission will announce the dates today

ਦਿੱਲੀ : ਦੇਸ਼ ਦੇ ਪੰਜ ਰਾਜਾਂ ਵਿੱਚ ਅੱਜ ਤੋਂ ਚੋਣ ਬਿਗਲ ਵੱਜ ਰਿਹਾ ਹੈ। ਚੋਣ ਕਮਿਸ਼ਨ ਅੱਜ ਸੋਮਵਾਰ (9 ਅਕਤੂਬਰ) ਨੂੰ ਦੁਪਹਿਰ 12 ਵਜੇ ਪੰਜ ਰਾਜਾਂ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਜਾ ਰਿਹਾ ਹੈ। ਇਸ ਸਾਲ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣ ਕਮਿਸ਼ਨ ਦਿੱਲੀ ਵਿੱਚ ਆਲ ਇੰਡੀਆ ਰੇਡੀਓ ਦੇ ਰੰਗ ਭਵਨ ਆਡੀਟੋਰੀਅਮ ਵਿੱਚ ਤਰੀਕਾਂ ਦਾ ਐਲਾਨ ਕਰੇਗਾ।

ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ਸਮੇਤ ਚੋਣ ਕਮਿਸ਼ਨ ਦੇ ਅਹਿਮ ਅਧਿਕਾਰੀ ਮੌਜੂਦ ਰਹਿਣ ਵਾਲੇ ਹਨ। ਅਗਲੇ ਸਾਲ ਹੋਣ ਜਾਣ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਪੰਜਾਂ ਰਾਜਾਂ ਦੀਆਂ ਚੋਣਾਂ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।

ਇਸ ਸਬੰਧੀ ਕਮਿਸ਼ਨ ਵੱਲੋਂ ਅੱਜ ਦੁਪਹਿਰ 12 ਵਜੇ ਰਾਜਧਾਨੀ ਦਿੱਲੀ ਦੇ ਆਕਾਸ਼ਵਾਣੀ ਭਵਨ ਵਿਖੇ ਪ੍ਰੈਸ ਕਾਨਫ਼ਰੰਸ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਨ੍ਹਾਂ ਸਾਰੇ ਰਾਜਾਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ।

ਦੱਸ ਦੇਈਏ ਕਿ 40 ਮੈਂਬਰੀ ਮਿਜ਼ੋਰਮ ਵਿਧਾਨ ਸਭਾ ਦਾ ਕਾਰਜਕਾਲ ਦਸੰਬਰ ‘ਚ ਖ਼ਤਮ ਹੋ ਰਿਹਾ ਹੈ, ਜਦਕਿ 90 ਮੈਂਬਰੀ ਛੱਤੀਸਗੜ੍ਹ ਵਿਧਾਨ ਸਭਾ ਅਤੇ ਤਿੰਨ ਹੋਰ ਰਾਜਾਂ ਮੱਧ ਪ੍ਰਦੇਸ਼ (230 ਮੈਂਬਰ), ਰਾਜਸਥਾਨ (200 ਮੈਂਬਰ) ਅਤੇ ਤੇਲੰਗਾਨਾ (119 ਮੈਂਬਰ) ਦਾ ਕਾਰਜਕਾਲ ਜਨਵਰੀ ਨੂੰ ਖ਼ਤਮ ਹੋ ਰਿਹਾ ਹੈ। ਇਨ੍ਹਾਂ ਸਾਰੇ ਰਾਜਾਂ ਵਿੱਚ ਇੱਕੋ ਸਮੇਂ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ।

ਵਿਧਾਨ ਸਭਾ ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਚੋਣ ਕਮਿਸ਼ਨ ਪਿਛਲੇ ਦੋ ਮਹੀਨਿਆਂ ਤੋਂ ਇਨ੍ਹਾਂ ਪੰਜਾਂ ਚੋਣ ਰਾਜਾਂ ਦਾ ਦੌਰਾ ਕਰ ਰਿਹਾ ਹੈ। 2018 ਵਿੱਚ, ਰਾਜਸਥਾਨ ਵਿੱਚ 7 ਦਸੰਬਰ, ਮੱਧ ਪ੍ਰਦੇਸ਼ ਵਿੱਚ 28 ਨਵੰਬਰ, ਤੇਲੰਗਾਨਾ ਵਿੱਚ 7 ਦਸੰਬਰ ਅਤੇ ਮਿਜ਼ੋਰਮ ਵਿੱਚ 18 ਨਵੰਬਰ ਨੂੰ ਇੱਕ ਪੜਾਅ ਵਿੱਚ ਵੋਟਿੰਗ ਹੋਈ ਸੀ। ਜਦਕਿ ਛੱਤੀਸਗੜ੍ਹ ‘ਚ 12 ਅਤੇ 20 ਨਵੰਬਰ ਨੂੰ ਦੋ ਪੜਾਵਾਂ ‘ਚ ਵੋਟਿੰਗ ਹੋਈ। ਪੰਜ ਰਾਜਾਂ ਦੇ ਚੋਣ ਨਤੀਜੇ 11 ਦਸੰਬਰ ਨੂੰ ਐਲਾਨੇ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਾਰ ਰਾਜਸਥਾਨ, ਮੱਧ ਪ੍ਰਦੇਸ਼, ਮਿਜ਼ੋਰਮ ਅਤੇ ਤੇਲੰਗਾਨਾ ਵਿੱਚ ਇੱਕੋ ਪੜਾਅ ਵਿੱਚ ਚੋਣਾਂ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਛੱਤੀਸਗੜ੍ਹ ਵਿੱਚ ਦੋ ਪੜਾਵਾਂ ਵਿੱਚ ਵੋਟਿੰਗ ਹੋ ਸਕਦੀ ਹੈ।