India Lok Sabha Election 2024

6 ਸੂਬਿਆਂ ‘ਚ ਬੀਜੇਪੀ ਨੂੰ ਹਰਾਉਣ ਵਾਲੇ ਚੋਣ ਰਣਨੀਤੀਕਾਰ ਦੀ 2024 ਨੂੰ ਲੈਕੇ ਵੱਡੀ ਭਵਿੱਖਬਾਣੀ, ਬੀਜੇਪੀ ਦੇ ਦਾਅਵੇ ਨੂੰ ਦੱਸਿਆ ਗਲਤ!

ਬਿਉਰੋ ਰਿਪੋਰਟ – 2014 ਵਿੱਚ ਮੋਦੀ ਸਰਕਾਰ ( Pm Narinder Modi) ਨੂੰ ਕੇਂਦਰੀ ਵਜ਼ਾਰਤ ਵਿੱਚ ਲਿਆਉਣ ਵਾਲੇ ਅਤੇ 10 ਸਾਲਾਂ ਵਿੱਚ 6 ਸੂਬਿਆਂ ਵਿੱਚ ਬੀਜੇਪੀ ਨੂੰ ਹਰਾਉਣ ਵਾਲੇ ਚੋਣ ਰਣਨੀਤੀਕਾਰ ਪ੍ਰਸ਼ਾਸਤ ਕਿਸ਼ੋਰ (Parshant Kishore) ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ 2024 ਵਿੱਚ ਬੀਜੇਪੀ ਨੂੰ ਕਿਸੇ ਵੀ ਸੂਰਤ ਵਿੱਚ 400 ਸੀਟਾਂ ਨਹੀਂ ਆ ਰਹੀਆਂ ਹਨ। ਪਰ ਉਨ੍ਹਾਂ ਨੇ ਨਵੀਂ ਸਰਕਾਰ ਨੂੰ ਲੈਕੇ ਜਿਹੜੀ ਭਵਿੱਖਬਾਣੀ ਕੀਤੀ ਹੈ ਉਹ ਵੱਡੀ ਹੈ। ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ 2024 ਵਿੱਚ ਬੀਜੇਪੀ ਨੂੰ 370 ਸੀਟਾਂ ਨਹੀ ਮਿਲਣਗੀਆਂ, ਨਤੀਜਾ 2019 ਵਰਗਾ ਹੀ ਰਹੇਗਾ, ਬੀਜੇਪੀ ਨੂੰ 300 ਸੀਟਾਂ ਹੀ ਮਿਲਣਗੀਆਂ, 270 ਤੋਂ ਘੱਟ ਤਾਂ ਕਿਸੇ ਵੀ ਸੂਰਤ ਵਿੱਚ ਨਹੀਂ ਜਾਣਗੀਆਂ। ਲੋਕਾਂ ਵਿੱਚ ਪੀਐੱਮ ਮੋਦੀ (Pm Modi) ਦੇ ਖਿਲਾਫ ਕੋਈ ਗੁੱਸਾ ਨਹੀਂ ਹੈ। ਪ੍ਰਸ਼ਾਂਤ ਕਿਸ਼ੋਰ ਦੇ ਇਸ ਦਾਅਵੇ ‘ਤੇ ਯਨੀਨ ਕਰਨ ਦੇ ਲਈ 1 ਨਹੀਂ 6 ਵਜ੍ਹਾ ਹਨ, ਪਿਛਲੇ 10 ਸਾਲ ਦਾ ਉਨ੍ਹਾਂ ਦਾ ਚੋਣ ਰਣਨੀਤੀਕਾਰ ਦੇ ਤੌਰ ‘ਤੇ ਟਰੈਕ ਰਿਕਾਰਡ ਆਪਣੇ ਆਪ ਵਿੱਚ ਬਹੁਤ ਕੁਝ ਦੱਸਦਾ ਹੈ। ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ 2024 ਦੇ ਨਤੀਜੀਆਂ ਨੂੰ ਲੈਕੇ ਪ੍ਰਸ਼ਾਂਤ ਕਿਸ਼ੋਰ ਨੇ ਸੂਬਾ ਪੱਧਰ ‘ਤੇ ਬੀਜੇਪੀ ਦੀ ਸੀਟਾਂ ਨੂੰ ਲੈਕੇ ਜਿਹੜੀ ਭਵਿੱਖਬਾਣੀ ਕੀਤੀ ਹੈ ਉਸ ਬਾਰੇ ਦੱਸ ਦਿੰਦੇ ਹਾਂ।

‘ਦੱਖਣੀ ਸੂਬਿਆਂ ਵਿੱਚ ਵਧਣਗੀਆਂ ਸੀਟਾਂ’

ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਪ੍ਰਧਾਨ ਮੰਤਰੀ ਨੇ ਜਿਹੜਾ 400 ਪਾਰ ਦਾ ਨਾਅਰਾ ਦਿੱਤੀ ਸੀ, ਉਹ ਸਿਰਫ਼ ਵਰਕਰਾਂ ਵਿੱਚ ਜੋਸ਼ ਭਰਨ ਦੇ ਲਈ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਮਹਾਰਾਸ਼ਟਰ ਵਿੱਚ ਬੀਜੇਪੀ ਨੂੰ 20 ਤੋਂ 25 ਸੀਟਾਂ ਮਿਲਣਗੀਆਂ, ਅਜਿਹੇ ਵਿੱਚ ਵਿਰੋਧੀਆਂ ਨੂੰ 25 ਸੀਟਾਂ ਮਿਲ ਵੀ ਜਾਣ ਤਾਂ ਜ਼ਿਆਦਾ ਫਰਕ ਨਹੀਂ ਪੈਂਦਾ ਹੈ। ਪ੍ਰਸ਼ਾਂਤ ਕਿਸ਼ੋਰ ਨੇ ਦਾਅਵਾ ਕੀਤਾ ਹੈ ਕਿ ਦੱਖਣ ਅਤੇ ਪੂਰਬ ਜਿਵੇਂ ਬਿਹਾਰ, ਬੰਗਾਲ, ਓੜੀਸਾ, ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲਾ ’ਚ ਭਾਜਪਾ ਦੀਆਂ ਸੀਟਾਂ ਵਧਣਗੀਆਂ।

ਤੀਜੀ ਵਾਰ ਮੋਦੀ ਆਏ ਤਾਂ ਇਹ ਕੰਮ ਜ਼ਰੂਰ ਕਰਨਗੇ

ਪ੍ਰਸ਼ਾਂਤ ਕਿਸ਼ੋਰ ਨੇ ਦਾਅਵਾ ਕੀਤਾ ਕਿ ਜੇਕਰ ਮੋਦੀ ਤੀਜੇ ਕਾਰਜਕਾਲ ਦੌਰਾਨ ਆਉਂਦੇ ਹਨ ਤਾਂ ਉਹ ਪੈਟਰੋਲੀਅਮ ਨੂੰ GST ਦੇ ਦਾਇਰੇ ਵਿੱਚ ਲਿਆਉਣਗੇ ਜਿਸ ਨਾਲ ਸੂਬਿਆਂ ਦੀ ਵਿੱਤੀ ਹਾਲਤ ਮਾੜੀ ਹੋ ਸਕਦੀ ਹੈ।

ਪ੍ਰਸ਼ਾਂਤ ਕਿਸ਼ੋਰ ਦਾ ਟਰੈਕ ਰਿਕਾਰਡ

ਪ੍ਰਸ਼ਾਂਤ ਕਿਸ਼ੋਰ ਸਭ ਤੋਂ ਪਹਿਲਾਂ ਲਾਈਮ ਲਾਈਟ ਵਿੱਚ ਆਏ ਜਦੋਂ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਆਪਣਾ ਚੋਣ ਰਣਨੀਤੀਕਾਰ ਬਣਾਇਆ। ਰੈਲੀਆਂ ਵਿੱਚ ਪ੍ਰਧਾਨ ਮੰਤਰੀ ਕੀ ਬੋਲਣਗੇ, ਕਿਸ ਰੈਲੀ ਵਿੱਚ ਕਿੰਨੇ ਵਜੇ ਪਹੁੰਚਣਗੇ, ਲੋਕਾਂ ਵਿੱਚ ਕਿਸ ਮੁੱਦੇ ਨੂੰ ਹਾਈਲਾਈਟ ਕਰਨਾ ਹੈ, ਇਹ ਸਾਰੇ ਕੁਝ ਪ੍ਰਸ਼ਾਂਤ ਕਿਸ਼ੋਰ ਅਤੇ ਉਨ੍ਹਾਂ ਦੀ ਟੀਮ ਤੈਅ ਕਰਦੀ ਸੀ। ਉਸ ਦਾ ਨਤੀਜਾ ਵੀ ਸਾਹਮਣੇ ਆਇਆ ਸੀ ਬੀਜੇਪੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ। ਹਾਲਾਂਕਿ ਉਸ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਅਤੇ ਪ੍ਰਧਾਨ ਮੰਤਰੀ ਦੇ ਵਿਚਾਲੇ ਕੁਝ ਮੁੱਦਿਆਂ ਨੂੰ ਲੈਕ ਮਤਭੇਦ ਹੋ ਗਿਆ ਸੀ, ਦੋਵਾਂ ਨੇ ਆਪੋ-ਆਪਣੇ ਰਸਤਾ ਚੁਣ ਲਿਆ ਸੀ।

ਕੇਂਦਰ ਦੀ ਵਜ਼ਾਰਤ ਤੋਂ ਬਾਅਦ ਪ੍ਰਸ਼ਾਂਤ ਕਿਸ਼ੋਰ ਦਾ ਦੂਜਾ ਸਭ ਤੋਂ ਅਹਿਮ ਟੈਸਟ ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਸਨ। ਉਸੇ ਵੇਲੇ ਆਮ ਆਦਮੀ ਪਾਰਟੀ ਦੀ ਹਵਾ ਸੀ ਤਾਂ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਰਣਨੀਤੀਕਾਰ ਵਜੋਂ ਹਵਾ ਦਾ ਰੁੱਖ ਬਦਲਿਆ ਸੀ ਅਤੇ ਕਾਂਗਰਸ ਨੂੰ ਹੁੰਝਾਫੇਰ ਜਿੱਤ ਦਿਵਾਈ ਸੀ। ਇਸ ਤੋਂ ਬਾਅਦ 2019 ਵਿੱਚ ਕੇਜਰੀਵਾਲ ਨੂੰ ਦਿੱਲੀ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਹੀ ਸੱਤਾ ਵਿੱਚ ਤੀਜੀ ਵਾਰ ਵਾਪਸੀ ਕਰਵਾਈ।

2021 ਵਿੱਚ ਜਦੋਂ ਬੰਗਾਲ ਵਿੱਚ ਬੀਜੇਪੀ ਦੀ ਲਹਿਰ ਸੀ ਤਾਂ ਮਮਤਾ ਬੈਨਰਜੀ ਨੂੰ ਪਿਛਲ਼ੀ ਵਾਰ ਤੋਂ ਦੁਗਣੀ ਸੀਟਾਂ ਜਿਤਾ ਕੇ ਚੌਥੀ ਵਾਰ ਸਰਕਾਰ ਬਣਾਈ। ਬਿਹਾਰ ਵਿੱਚ ਲਾਲੂ ਅਤੇ ਨਿਤੀਸ਼ ਦੀ ਜੋੜੀ ਨੂੰ 2016 ਵਿੱਚ ਜਿਤਾਇਆ, ਆਂਧਰਾ ਵਿੱਚ 2019 ਦੌਰਾਨ YRS ਦੇ ਚੀਫ਼ ਜਗਨ ਮੋਹਨ ਰੈੱਡੀ ਨੂੰ ਦੂਜੀ ਵਾਰ ਮੁੱਖ ਮੰਤਰੀ ਬਣਾਇਆ ਅਤੇ ਫਿਰ ਤਮਿਲਨਾਡੂ ਵਿੱਚ DMK ਦੀ ਸੱਤਾ ਵਿੱਚ ਵਾਪਸੀ ਕਰਵਾਉਂਦੇ ਹੋਏ ਸਟਾਲੀਨ ਨੂੰ ਮੁੱਖ ਮੰਤਰੀ ਬਣਾਇਆ ।

ਇਹ ਵੀ ਪੜ੍ਹੋ –  ਘਰ ਦੇ ਬਾਹਰ ਕਾਰ ਨੂੰ ਲਗਾਈ ਅੱਗ, ਪੁਲਿਸ ਨੇ ਇਕ ਕੀਤਾ ਕਾਬੂ