The Khalas Tv Blog India ਪੱਛਮੀ ਬੰਗਾਲ ਤੇ ਉੜੀਸਾ ‘ਚ ਵਿਧਾਨ ਸਭਾ ਉੱਪਚੋਣਾਂ ਦੀਆਂ ਤਰੀਕਾਂ ਐਲਾਨੀਆਂ
India

ਪੱਛਮੀ ਬੰਗਾਲ ਤੇ ਉੜੀਸਾ ‘ਚ ਵਿਧਾਨ ਸਭਾ ਉੱਪਚੋਣਾਂ ਦੀਆਂ ਤਰੀਕਾਂ ਐਲਾਨੀਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੱਛਮੀ ਬੰਗਾਲ ਦੀਆਂ ਤਿੰਨ ਤੇ ਉੜੀਸਾ ਵਿਧਾਨ ਸਭਾ ਦੀ ਇੱਕ ਸੀਟ ਉੱਤੇ 30 ਸਤੰਬਰ ਨੂੰ ਉੱਪ ਚੋਣਾਂ ਹੋਣਗੀਆਂ। ਪੱਛਮੀ ਬੰਗਾਲ ਦੀਆਂ ਜਿਨ੍ਹਾਂ ਤਿੰਨ ਸੀਟਾਂ ਉੱਤੇ ਉੱਪ ਚੋਣਾਂ ਹੋਣੀਆਂ ਹਨ, ਉਨ੍ਹਾਂ ਵਿੱਚ ਮੁੱਖਮੰਤਰੀ ਮਮਤਾ ਬੈਨਰਜੀ ਦੀ ਭਵਾਨੀਪੁਰ ਵਿਧਾਨ ਸਭਾ ਸੀਟ ਵੀ ਸ਼ਾਮਿਲ ਹੈ। ਭਵਨੀਪੁਰ ਦੇ ਅਲ਼ਾਵਾ ਬੰਗਾਲ ਦੇ ਸ਼ਮਸ਼ੇਰਗੰਜ ਤੇ ਜਾਂਗੀਪੁਰ ਵਿਧਾਨਸਭਾ ਸੀਟਾਂ ਉੱਤੇ ਵੋਟਾਂ ਪੈਣੀਆਂ ਹਨ। ਉੜੀਸਾ ਦੀ ਪੀਪਲੀ ਸੀਟ ਉੱਤੇ ਵੀ ਵੋਟਾਂ ਪੈਣੀਆਂ ਹਨ। ਚੋਣ ਕਮਿਸ਼ਨ ਨੇ ਦੱਸਿਆ ਹੈ ਕਿ ਤਿੰਨ ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਨਾਮੀਨੇਸ਼ਨ ਫਾਇਲ ਕਰਨ ਦੀ ਆਖਰੀ ਮਿਤੀ 13 ਸਤੰਬਰ ਹੈ ਤੇ 16 ਸਤੰਬਰ ਤੱਕ ਉਮੀਦਵਾਰ ਆਪਣਾ ਨਾਂ ਵਾਪਸ ਲੈ ਸਕਦੇ ਹਨ।

Exit mobile version