Punjab

ਸ਼ਰਾਬ ਪਾਲਿਸੀ ‘ਚ ਕੇਜਰੀਵਾਲ ਗ੍ਰਿਫਤਾਰ ! ਪੰਜਾਬ ਦੀ ਮਾਨ ਸਰਕਾਰ ਨੂੰ ਵੀ ਵੱਡਾ ਝਟਕਾ

 

ਬਿਉਰੋ ਰਿਪੋਰਟ : ਨਵੀਂ ਆਬਕਾਰੀ ਨੀਤੀ ਦੇ ਤਹਿਤ ਸ਼ੁੱਕਰਵਾਰ ਤੋਂ ਸ਼ਰਾਬ ਦੇ ਠੇਕਿਆਂ ਦਾ ਡ੍ਰਾਅ ਨਿਕਲਣੇ ਸਨ ਪਰ ਹੁਣ ਉਹ ਮੁਲਤਵੀ ਕਰ ਦਿੱਤੇ ਗਏ ਹਨ । ਚੋਣ ਕਮਿਸ਼ਨ ਨੇ ਉਸ ਦੇ ਲਈ ਮਨਜ਼ੂਰੀ ਨਹੀਂ ਦਿੱਤੀ ਹੈ । ਸਿਰਫ਼ ਲੁਧਿਆਣਾ ਵਿੱਚ ਹੀ 53 ਗਰੁੱਪਾਂ ਦੇ ਲਈ 9400 ਪਰਚੀਆਂ ਨਿਕਲਣੀਆਂ ਸਨ । ਲੁਧਿਆਣਾ ਵਿੱਚ ਐਕਸਾਇਜ਼ ਜੁਆਇੰਟ ਕਮਿਸ਼ਨਰ ਇੰਦਰਜੀਤ ਸਿੰਘ ਨੇ ਕਿਹਾ ਜਿਵੇਂ ਹੀ ਨਵੀਂ ਤਰੀਕ ਦਾ ਐਲਾਨ ਹੋਵੇਗਾ ਉਸ ਨੂੰ ਜਨਤਕ ਕਰ ਦਿੱਤਾ ਜਾਵੇਗਾ । ਇਸ ਵਾਰ ਖਾਸ ਗੱਲ ਇਹ ਹੈ ਕਿ ਸ਼ਰਾਬ ਦੇ ਠੇਕੇਦਾਰਾਂ ਨੇ ਸ਼ਹਿਰ ਦੀ ਥਾਂ ਪੇਂਡੂ ਇਲਾਕਿਆਂ ਵਿੱਚ ਬਣੇ ਠੇਕਿਆਂ ਵਿੱਚ ਵੱਧ ਦਿਲਚਸਪੀ ਵਿਖਾਈ ਹੈ ।

ਠੇਕੇਦਾਰਾਂ ਨੇ ਪੇਂਡੂ ਖੇਤਰਾਂ ਵਿੱਚ 14 ਗਰੁੱਪਾਂ ਨੂੰ ਹਾਸਲ ਕਰਨ ਲਈ ਕੁੱਲ 5700 ਪਰਚੀਆਂ ਪਾਇਆ ਸਨ । ਜਦਕਿ ਸ਼ਹਿਰ ਦੇ 39 ਗਰੁੱਪਾਂ ਦੇ ਲਈ ਸਿਰਫ਼ 3900 ਪਰਚੀਆਂ ਜਮਾ ਹੋਇਆ ਹਨ । ਇਸ ਤੋਂ ਸਾਫ ਪਤਾ ਚੱਲ ਦਾ ਹੈ ਕਿ ਸ਼ਰਾਬ ਠੇਕੇਦਾਰ ਸ਼ਹਿਰ ਦੀ ਬਜਾਏ ਪੇਂਡੂ ਇਲਾਕਿਆਂ ਵਿੱਚ ਫਾਇਦੇਮੰਦ ਮੰਨ ਰਹੇ ਹਨ ।

ਇਸ ਵਾਰ ਪਰਚੀ ਦੀ ਕੀਮਤ 75 ਹਜ਼ਾਰ

ਵਿਭਾਗ ਨੇ ਪਰਚੀ ਦੀ ਕੀਮਤ ਇਸ ਵਾਰ 75 ਹਜ਼ਾਰ ਤੈਅ ਕੀਤੀ ਹੈ । ਇਸ ਨਾਲ ਵਿਭਾਗ ਨੂੰ ਤਕਰੀਬਨ 71.71 ਕਰੋੜ ਦਾ ਮਾਲੀਆ ਹਾਸਲ ਹੋਵੇਗਾ । ਇੱਕ ਗਰੁੱਪ ਵਿੱਚ 25 ਦੇ ਕਰੀਬ ਠੇਕੇ ਸ਼ਾਮਲ ਹਨ । ਇਸ ਕਾਰਨ ਵਿਭਾਗ ਨੇ ਇੱਕ ਗਰੁੱਪ ਦੀ ਕੀਮਤ ਤਕਰੀਬਨ 36 ਕਰੋੜ ਤੈਅ ਕੀਤੀ ਹੈ । ਵਿਭਾਗ ਨੇ ਪੂਰੇ ਜ਼ਿਲ੍ਹੇ ਵਿੱਚ 53 ਗਰੁੱਪਾਂ ਵਿੱਚ 1825 ਕਰੋੜ ਐਕਸਾਇਜ਼ ਜੁਟਾਉਣ ਦਾ ਟੀਚਾ ਹਾਸਲ ਕੀਤਾ ਹੈ । ਇਸ ਵਾਰ ਵੀ ਸ਼ਰਾਬ ਦਾ ਕੋਟਾ ਓਪਨ ਰੱਖਿਆ ਗਿਆ ਹੈ । ਇਸ ਵਾਰ ਬੀਅਰ ‘ਤੇ ਵੱਧ ਤੋਂ ਵੱਧ ਕੀਮਤ ਦੀ ਹੱਦ ਹਟਾ ਲਈ ਗਈ ਹੈ ।