ਬਿਉੋਰੋ ਰਿਪੋਰਟ : ਲੋਕਸਭਾ ਚੋਣਾਂ ਦੇ ਐਲਾਨ ਤੋਂ ਠੀਕ ਹਫਤਾ ਪਹਿਲਾਂ ਚੋਣ ਕਮਿਸ਼ਨ ਅਰੁਣ ਗੋਇਲ ਨੇ ਅਸਤੀਫਾ ਦੇ ਦਿੱਤਾ ਹੈ । ਉਹ ਦਾ ਕਾਰਜਕਾਲ 2027 ਤੱਕ ਦਾ ਸੀ । ਰਾਸ਼ਟਰਪਤੀ ਨੇ ਗੋਇਲ ਦਾ ਅਸਤੀਫਾ ਮਨਜ਼ੂਰ ਵੀ ਕਰ ਲਿਆ ਹੈ। ਅਗਲੇ ਮੁੱਖ ਚੋਣ ਕਮਿਸ਼ਨ ਉਹ ਹੀ ਬਣਨ ਵਾਲੇ ਸਨ। ਕਿਉਂਕਿ ਮੌਜੂਦਾ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਫਰਵਰੀ 2025 ਵਿੱਚ ਰਿਟਾਇਡ ਹੋਣ ਵਾਲੇ ਸਨ । ਪਿਛਲੇ ਮਹੀਨੇ ਹੀ ਇੱਕ ਹੋਰ ਚੋਣ ਕਮਿਸ਼ਨਰ ਅਨੂਪ ਚੰਦਰਾ ਪਾਂਡੇ ਰਿਟਾਇਡ ਹੋਏ ਸਨ। ਚੋਣ ਕਮਿਸ਼ਨ ਵਿੱਚ ਤਿੰਨ ਚੋਣ ਕਮਿਸ਼ਨਰ ਹੁੰਦੇ ਹਨ । ਚੰਦਰਾ ਰਿਟਾਇਡ ਹੋ ਗਏ ਹਨ ਅਤੇ ਅਰੁਣ ਗੋਇਲ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ । ਯਾਨੀ ਹੁਣ ਸਿਰਫ਼ ਮੁੱਖ ਚੋਣ ਕਮਿਸ਼ਨ ਰਾਜੀਵ ਕੁਮਾਰ ਵੀ ਬਚੇ ਹਨ। ਅਰੁਣ ਗੋਇਲ ਨੇ ਅਸਤੀਫਾ ਕਿਉਂ ਦਿੱਤਾ ਹੁਣ ਤੱਕ ਇਹ ਸਾਫ ਨਹੀਂ ਹੈ।
ਅਰੁਣ ਗੋਇਲ ਪੰਜਾਬ ਬੈਂਚ ਦੇ IAS ਅਫਸਰ ਸਨ ਜਦੋਂ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਸੀ ਤਾਂ ਉਨ੍ਹਾਂ ਦੀ ਨਿਯੁਕਤੀ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ। ਰਾਤੋ ਰਾਤ ਹੋਈ ਨਿਯੁਕਤੀ ਨੂੰ ਲੈਕੇ ਅਦਾਲਤ ਨੇ ਸਾਰੀਆਂ ਫਾਇਲਾਂ ਮੰਗਵਾਇਆ ਸਨ ।ਇਸ ਮਾਮਲੇ ਵਿੱਚ ਅਦਾਲਤ ਨੇ ਸਰਕਾਰ ਨੂੰ ਫਟਕਾਰ ਵੀ ਲਗਾਈ ਸੀ ਅਤੇ ਚੋਣ ਕਮਿਸ਼ਨਰ ਦੀ ਨਿਯੁਕਤੀ ਨੂੰ ਲੈਕੇ ਕੋਈ ਨੀਤੀ ਨਾ ਹੋਣ ਦਾ ਸਖਤ ਨੋਟਿਸ ਲਿਆ ਸੀ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਚੋਣ ਕਮਿਸ਼ਨਰ ਦੀ ਨਿਯੁਕਤੀ ਵਿੱਚ ਚੀਫ ਜਸਟਿਸ ਵੀ ਸ਼ਾਮਲ ਹੋਣਗੇ । ਪਰ ਕੇਂਦਰ ਸਰਕਾਰ ਨੇ ਕਾਨੂੰਨ ਵਿੱਚ ਬਦਲਾਅ ਕਰਕੇ ਚੀਫ ਜਸਟਿਸ ਨੂੰ ਨਿਯੁਕਤੀ ਪੈਨਲ ਤੋਂ ਹਟਾ ਦਿੱਤਾ ਸੀ।