ਬਿਉਰੋ ਰਿਪੋਰਟ – ਪੰਜਾਬ ਵਿੱਚ ਲੋਕਸਭਾ ਚੋਣਾਂ ਦੇ ਲਈ ਵੋਟਿੰਗ ਤੋਂ ਠੀਕ ਇੱਕ ਰਾਤ ਪਹਿਲਾਂ ਚੋਣ ਕਮਿਸ਼ਨ ਨੇ ਬੀਜੇਪੀ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਚੋਣ ਜ਼ਾਬਤਾ ਤੋੜਨ ਦਾ ਨੋਟਿਸ ਭੇਜਿਆ ਹੈ। ਕੋਤਵਾਲੀ ਥਾਣਾ ਇਲਾਕੇ ਵਿੱਚ ਸਰਕਾਰੀ ਥਾਵਾਂ ‘ਤੇ ਇੰਨਾਂ ਪਾਰਟੀਆਂ ਦੇ ਪੋਸਟਰ ਲੱਗੇ ਹਨ।
ਨੋਟਿਸ ਜਾਰੀ ਹੋਣ ਦੇ ਬਾਅਦ ਚੋਣ ਅਧਿਕਾਰੀ ਦੀ ਸ਼ਿਕਾਇਤ ‘ਤੇ ਕਾਂਗਰਸ ਅਤੇ ਬੀਜੇਪੀ ਦੇ ਉਮੀਦਵਾਰਾਂ ਨੇ ਮਾਮਲੇ ਵਿੱਚ ਅਣਪਛਾਤੇ ਲੋਕਾਂ ਖਿਲਾਫ FIR ਦਰਜ ਕੀਤੀ ਹੈ। ਇਹ ਪੋਸਟਰ ਅਤੇ ਫਲੈਕਸ ਉਸ ਸਮੇਂ ਚੋਣ ਡਿਊਟੀ ਦੇਣ ਵਾਲੀ ਟੀਮ ਨੂੰ ਨਜ਼ਰ ਆਏ ਜਦੋਂ ਮੁੱਖ ਮੰਤਰੀ ਪੰਜਾਬ ਨੇ ਸ਼ਹਿਰ ਦੇ ਇਲਾਕਿਆਂ ਵਿੱਚ ਰੈਲੀਆਂ ਕੱਢਿਆਂ ਸੀ।
ਕਾਂਗਰਸ ਪਾਰਟੀ ਦੇ ਵੱਲੋਂ ਲੋਕਸਭਾ ਚੋਣ ਲੜਨ ਵਾਲੇ ਡਾ.ਧਰਮਵੀਰ ਗਾਂਧੀ ਦੇ ਹਮਾਇਤੀਆਂ ਨੇ ਪਹਿਲਾਂ ਫਵਾਹਰਾ ਚੌਕ ਇਲਾਕੇ ਵਿੱਚ ਫਲੈਕਸ ਲਗਾਏ ਸਨ। ਜਿਸ ਦੇ ਬਾਅਦ FRI ਦਰਜ ਕੀਤੀ ਗਈ। ਹੁਣ ਸ਼ਹਿਰ ਦੇ ਸਾਇਕਲ ਬਜ਼ਾਰ ਅਤੇ ਜੌੜੀ ਭੱਟੀ ਇਲਾਕੇ ਵਿੱਚ ਡਾ.ਧਰਮਵੀਰ ਗਾਂਧੀ ਦੇ ਹਮਾਇਤੀਆਂ ਨੇ ਸਰਕਾਰੀ ਖੰਬਿਆਂ ‘ਤੇ ਫਲੈਕਸ ਅਤੇ ਪੋਸਟਰ ਲਗਾਏ ਸਨ। ਡਾ.ਗਾਂਧੀ ਨੇ ਨੋਟਿਸ ਦਾ ਜਵਾਬ ਨਹੀਂ ਭੇਜਿਆ ਹੈ ।
ਕੋਤਵਾਲੀ ਪੁਲਿਸ ਸਟੇਸ਼ਨ ਵਿੱਚ ਦੂਜਾ ਕੇਸ ਅਣਪਛਾਤੇ ਲੋਕਾਂ ਦੇ ਖਿਲਾਫ ਦਰਜ ਕੀਤਾ ਗਿਆ ਹੈ। ਜਿਸ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਨਾਭਾ ਗੇਟ ਇਲਾਕੇ ਵਿੱਚ ਬੀਜੇਪੀ ਦੀ ਉਮੀਦਵਾਰ ਪ੍ਰਨੀਤ ਕੌਰ ਦੇ ਹਮਾਇਤੀਆਂ ਨੇ ਪੋਸਟਰ ਅਤੇ ਫਲੈਕਸ ਲੱਗੇ ਹਨ। ਨਗਰ ਨਿਗਮ ਨੇ ਨੋਟਿਸ ਜਾਰੀ ਕਰਨ ਦੇ ਬਾਅਦ ਪੋਸਟਰ ਹਟਾ ਲਏ ਹਨ। ਪਰ ਉਮੀਦਵਾਰਾਂ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਅਣਪਛਾਲੇ ਲੋਕਾਂ ਖਿਲਾਫ FIR ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ – ਪਟਿਆਲਾ ‘ਚ ਕੱਪੜੇ ਦੀ ਦੁਕਾਨ ‘ਤੇ ਲੱਗੀ ਅੱਗ, ਹੋਇਆ ਭਾਰੀ ਨੁਕਸਾਨ