India

ਚੋਣ ਕਮਿਸ਼ਨ ਨੂੰ ਮੋਦੀ ਦੀ ਫੋਟੋ ਤੇ ਇਤਰਾਜ਼

‘ਦ ਖਾਲਸ ਬਿਓਰੋ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਦਾ ਇਸਤੇਮਾਲ ਹੁਣ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਤੇ ਨਹੀਂ ਹੋਵੇਗਾ।ਪ੍ਰਾਪਤ ਜਾਣਕਾਰੀ ਅਨੁਸਾਰ ਜਿਹਨਾਂ ਵੀ ਰਾਜਾਂ ਵਿੱਚ ਅਗਲੇ ਮਹੀਨੇ ਚੋਣਾਂ ਹੋਣ ਵਾਲੀਆਂ ਹਨ,ਉਥੇ ਵੈਕਸੀਨੇਸ਼ਨ ਸਰਟੀਫਿਕੇਟ ਤੇ ਪ੍ਰਧਾਨ ਮੰਤਰੀ ਦੀ ਫੋਟੋ ਨਹੀਂ ਹੋਵੇਗੀ।ਵਰਣਯੋਗ ਹੈ ਕਿ ਯੂਪੀ,ਪੰਜਾਬ,ਉਤਰਾਖ਼ੰਡ,ਮਣੀਪੁਰ ਅਤੇ ਗੋਆ ਵਿੱਚ ਵਿਧਾਨਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਦੇ ਨਾਲ ਹੀ ਚੋਣ ਜਾਬਤਾ ਲਾਗੂ ਹੋ ਗਿਆ ਸੀ।ਇਸੇ ਤਹਿਤ ਇਹ ਕਦਮ ਚੁਕਿਆ ਗਿਆ ਹੈ।ਕੇਂਦਰੀ ਸਿੱਹਤ ਮੰਤਰਾਲੇ ਵੱਲੋਂ ਕੋਵਿਨ ਪਲੇਟਫਾਰਮ ਵਿੱਚ ਅਜਿਹਾ ਬਦਲਾਅ ਕੀਤਾ ਗਿਆ ਹੈ ਜਿਸ ਨਾਲ ਇਹਨਾਂ ਰਾਜਾਂ ਵਿੱਚ ਵੈਕਸੀਨੇਸ਼ਨ ਸਰਟੀਫਿਕੇਟ ਉਤੇ ਪ੍ਰਧਾਨ ਮੰਤਰੀ ਦੀ ਫੋਟੋ ਅਲੱਗ ਕੀਤੀ ਜਾ ਸਕੇ।