The Khalas Tv Blog India ਨਾ ਕੋਈ ਰੈਲੀ,ਨਾ ਕੋਈ ਰੋਡ ਸ਼ੋਅ,ਚੁੱਪ ਕਰਕੇ ਘਰਾਂ ‘ਚ ਬੈਠੋ
India

ਨਾ ਕੋਈ ਰੈਲੀ,ਨਾ ਕੋਈ ਰੋਡ ਸ਼ੋਅ,ਚੁੱਪ ਕਰਕੇ ਘਰਾਂ ‘ਚ ਬੈਠੋ

Election Commission

‘ਦ ਖਾਲਸ ਬਿਉਰੋ : ਚੋਣ ਕਮਿਸ਼ਨ ਵੱਲੋਂ ਵੋਟਾਂ ਦੌਰਾਨ ਪੈਸੇ, ਨਸ਼ੇ ਅਤੇ ਤਾਕਤ ਦੀ ਵਰਤੋਂ  ਨੂੰ ਨੱਥ ਪਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ

ਹਨ । ਉਮੀਦਵਾਰ ਕਾਗਜ ਭਰਨ ਤੋਂ 48 ਘੰਟੇ ਪਹਿਲਾਂ  ਆਪਣੇ ਅਪਰਾਧਿਕ ਪਿਛੋਕੜ ਬਾਰੇ ਸੂਚਨਾ ਦੇਣ ਦੇ  ਪਾਬੰਦ ਹੋਣਗੇ। ਅਖਬਾਰਾਂ ਜਾਂ ਟੀਵੀ ਚੈਨਲਾਂ ਰਾਹੀਂ  ਉਨ੍ਹਾਂ ਵਿਰੁੱਧ ਚਲਦੇ ਕੇਸਾਂ ਬਾਰੇ ਦੱਸਣ ਲਈ ਕਿਹਾ ਗਿਆ ਹੈ । ਇਸ ਦੇ ਨਾਲ ਹੀ ਜਨ ਭਾਗੀਦਾਰੀ ਐਪ ਵੀ ਲਾਂਚ ਕੀਤੀ ਜਾ ਰਹੀ ਹੈ ਜਿਸ ‘ਤੇ ਆਮ ਨਾਗਰਿਕ ਚੋਣ ਉਲੰਘਣਾ ਦੀ ਵੀਡੀਉ ਜਾਂ ਤਸਵੀਰ ਅਪਲੋਡ ਕਰ ਸਕਣਗੇ। ਚੋਣ ਕਮਿਸ਼ਨ ਨੇ ਸ਼ਿਕਾਇਤਾ ‘ਤੇ 24 ਘੰਟੇ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

ਇਸ ਤੋਂ ਇਲਾਵਾ,ਕਰੋਨਾ ਨੂੰ ਦੇਖਦਿਆਂ ਚੋਣ ਰੈਲੀਆਂ ਅਤੇ ਰੋਡ ਸ਼ੋਅ  ‘ਤੇ ਪਾਬੰਦੀ ਲਾ ਦਿੱਤੀ ਗਈ ਹੈ।  ਪਰਚਾਰ ਟੀਮ ਵਿੱਚ ਉਮੀਦਵਾਰ ਸਮੇਤ ਪੰਜ ਤੋਂ ਵੱਧ ਬੰਦੇ ਸ਼ਾਮਲ ਨਹੀ ਹੋ ਸਕਣਗੇ । ਚੋਣ ਪਰਚਾਰ ਤੇ ਸ਼ਾਮ ਅੱਠ ਤੋਂ ਸਵੇਰ ਅੱਠ ਵਜੇ ਤੱਕ ਪਾਬੰਦੀ ਰਹੇਗੀ। ਪਾਬੰਦੀਆਂ ਘਟਾਉਣ ਜਾਂ ਵਧਾਉਣ ਬਾਰੇ ਫੈਸਲਾ 15  ਜਨਵਰੀ ਤੋਂ ਬਾਅਦ ਲਿਆ ਜਾਵੇਗਾ । ਚੋਣਾਂ ਤੋਂ ਬਾਅਦ ਜੇਤੂ ਉਮੀਦਵਾਰ ਜਲੂਸ ਨਹੀ ਕੱਢ ਸਕਣਗੇ।

Exit mobile version