‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚੋਣ ਕਮਿਸ਼ਨ ਨੇ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਸਬੰਧ ਵਿੱਚ ਨੋਟਿਸ ਜਾਰੀ ਕੀਤਾ ਹੈ। ਕੇਜਰੀਵਾਲ ਵਲੋਂ 12 ਜਨਵਰੀ ਨੂੰ ਪੰਜਾਬ ਦੇ ਦੌਰੇ ਦੇ ਦੌਰਾਨ ਖਰੜ ਸ਼ਹਿਰ ਵਿਖੇ ਡੋਰ ਟੂ ਡੋਰ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ। ਚੋਣ ਪ੍ਰਚਾਰ ਦੌਰਾਨ ਕੇਜਰੀਵਾਲ ਦੇ ਨਾਲ ਪੰਜ ਤੋਂ ਵੱਧ ਵਿਅਕਤੀ ਹੋਣ ਕਾਰਨ ਖਰੜ ਦੇ ਰਿਟਰਨਿੰਗ ਅਫਸਰ ਅਵਿਕੇਸ਼ ਗੁਪਤਾ ਨੇ ਨੋਟਿਸ ਜਾਰੀ ਕੀਤਾ ਹੈ ਅਤੇ ਕੇਜਰੀਵਾਲ ਤੋਂ 24 ਘੰਟੇ ਦੇ ਅੰਦਰ ਜਵਾਬ ਮੰਗਿਆ ਹੈ।