‘ਦ ਖਾਲਸ ਬਿਓਰੋ : ਭਾਰਤ ਦੇ ਚੋਣ ਕਮਿਸ਼ਨ ਵੱਲੋਂ ਅੱਜ ਵਰਚੁਅਲ ਮੀਟਿੰਗ ਰਾਹੀਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।ਇਹਨਾਂ ਮੀਟਿੰਗਾਂ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਮੁੱਖ ਸਕੱਤਰ ਅਤੇ ਗੋਆ, ਮਨੀਪੁਰ, ਪੰਜਾਬ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਸਿਹਤ ਸਕੱਤਰ ਅਤੇ ਇਹਨਾਂ ਪੰਜ ਰਾਜਾਂ ਦੇ ਮੁੱਖ ਚੋਣ ਅਧਿਕਾਰੀ ਵੀ ਸ਼ਾਮਲ ਹੋਏ।ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰਾ ਹੋਰ ਸਬੰਧਤ ਚੋਣ ਅਧਿਕਾਰੀਆਂ ਨੇ ਮੌਜੂਦਾ ਸਥਿਤੀ ਦੀ ਵਿਆਪਕ ਸਮੀਖਿਆ ਕੀਤੀ ਅਤੇ ਪੰਜ ਚੋਣ ਰਾਜਾਂ ਵਿੱਚ ਕੋ ਵਿਡ ਮਹਾਂਮਾਰੀ ਦੇ ਅਨੁਮਾਨਿਤ ਰੁਝਾਨ ਅਤੇ ਇਸ ਸੱਮਸਿਆ ਦੇ ਹੱਲ ਦੇ ਯੱਤਨਾਂ ਦਾ ਜਾਇਜਾ ਲਿਆ ਤੇ ਸਲਾਹ-ਮਸ਼ਵਰੇ ਤੋਂ ਬਾਦ ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।ਜਿਸ ਅਨੁਸਾਰ 22 ਜਨਵਰੀ,2022 ਤੱਕ ਹਰ ਤਰਾਂ ਦੇ ਜਲੂਸ ਅਤੇ ਰੈਲੀਆਂ ਤੇ ਪਾਬੰਦੀ ਰਹੇਗੀ।ਰਾਜਨੀਤਿਕ ਪਾਰਟੀਆਂ ਜਾਂ ਉਮੀਦਵਾਰਾਂ ਦੀ ਕੋਈ ਰੈਲੀ ਨਹੀਂ ਹੋਵੇਗੀ ਅਤੇ ਨਾ ਹੀ ਚੋਣਾਂ ਨਾਲ ਸਬੰਧਤ ਕਿਸੇ ਹੋਰ ਸਮੂਹ ਨੂੰ ਇਸ ਦੀ ਇਜਾਜ਼ਤ ਜਾਵੇਗੀ।ਹਾਲਾਂਕਿ, ਕਮਿਸ਼ਨ ਨੇ ਰਾਜਨੀਤਿਕ ਮੀਟਿੰਗਾਂ ਲਈ ਢਿੱਲ ਦਿੱਤੀ ਹੈ ਤੇ ਵੱਧ ਤੋਂ ਵੱਧ 300 ਦੀ ਸੰਖਿਆ ਤੱਕ ਅਤੇ ਹਾਲ ਦੀ ਸਮਰੱਥਾ ਦਾ 50% ਨਾਲ ਅੰਦਰੂਨੀ ਮੀਟਿੰਗਾਂ ਲਈ ਇਜਾਜ਼ਤ ਹੋਵੇਗੀ ਅਤੇ ਰਾਜਨੀਤਿਕ ਪਾਰਟੀਆਂ ਕੋਵਿਡ ਨਿਯਮਾਂ ਦੀ ਉਚਿਤ ਪਾਲਣਾ ਨੂੰ ਯਕੀਨੀ ਬਣਾਉਣਗੀਆਂ।