India Lok Sabha Election 2024

ਕਾਂਗਰਸ ਲੀਡਰ ਜੈਰਾਮ ਰਮੇਸ਼ ਨੂੰ ਚੋਣ ਕਮਿਸ਼ਨ ਦਾ ਜਵਾਬ- “ਸ਼ੱਕ ਦਾ ਕੋਈ ਇਲਾਜ ਨਹੀਂ”

ਚੋਣ ਕਮਿਸ਼ਨ (Election Commission) ਨੇ ਲੋਕ ਸਭਾ ਚੋਣਾਂ ਦੀ ਗਿਣਤੀ ਤੋਂ ਇਕ ਦਿਨ ਪਹਿਲਾਂ ਅੱਜ (3 ਮਈ) ਪ੍ਰੈੱਸ ਕਾਨਫਰੰਸ ਕੀਤੀ। ਮੁੱਖ ਚੋਣ ਕਮਿਸ਼ਨਰ (CEC) ਰਾਜੀਵ ਕੁਮਾਰ (Rajiv Kumar) ਨੇ ਕਾਂਗਰਸ ਲੀਡਰ ਜੈਰਾਮ ਰਮੇਸ਼ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਹਕੀਮ ਲੁਕਮਾਨ ਕੋਲ ਵੀ ਸ਼ੱਕ ਦਾ ਕੋਈ ਇਲਾਜ ਨਹੀਂ ਹੈ। ਜੈਰਾਮ ਰਮੇਸ਼ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 150 ਕਲੈਕਟਰਾਂ ਨੂੰ ਧਮਕੀ ਦਿੱਤੀ ਹੈ।

CEC ਨੇ ਸੋਸ਼ਲ ਮੀਡੀਆ ’ਤੇ ਟਰੋਲਿੰਗ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ‘ਲਾਪਤਾ ਜੈਂਟਲਮਿਨ’ ਕਿਹਾ ਗਿਆ, ਪਰ ਇਸ ਦੌਰਾਨ ਦੇਸ਼ ਵਿੱਚ ਵੋਟਿੰਗ ਦਾ ਵਿਸ਼ਵ ਰਿਕਾਰਡ ਬਣਾਇਆ ਗਿਆ। ਇਹ ਸਾਡੇ ਲੋਕਤੰਤਰ ਦੀ ਤਾਕਤ ਹੈ। ਪਹਿਲੀ ਵਾਰ ਚੋਣਾਂ ਤੋਂ ਬਾਅਦ ਹਿੰਸਾ ਨੂੰ ਰੋਕਣ ਲਈ ਸੰਵੇਦਨਸ਼ੀਲ ਥਾਵਾਂ ’ਤੇ ਅਰਧ ਸੈਨਿਕ ਬਲ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ। ਇਹ ਬਲ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਰਗੀਆਂ ਥਾਵਾਂ ’ਤੇ ਚੋਣਾਂ ਤੋਂ ਬਾਅਦ ਹਿੰਸਾ ਨੂੰ ਰੋਕਣਗੇ।

ਚੋਣ ਕਮਿਸ਼ਨਰ ਨੇ ਕਿਹਾ ਕਿ ਅਸੀਂ ਸੋਚਿਆ ਸੀ ਕਿ ਸਾਡੇ ’ਤੇ ਜ਼ਿਆਦਾਤਰ ਹਮਲੇ ਦੇਸ਼ ਤੋਂ ਬਾਹਰ ਹੋਣਗੇ, ਪਰ ਦੇਸ਼ ਦੇ ਲੋਕਾਂ ਨੇ ਹੀ ਸਾਡੇ ’ਤੇ ਸਭ ਤੋਂ ਜ਼ਿਆਦਾ ਇਲਜ਼ਾਮ ਲਾਏ। ਮੌਜੂਦਾ ਸਮੇਂ ਵਿੱਚ 17 ਸੀ ਦੇਸ਼ ਵਿੱਚ ਸਭ ਤੋਂ ਵੱਧ ਚਰਚਿਤ ਮੁੱਦਾ ਹੈ। UPSC ਦੀ ਤਿਆਰੀ ਕਰ ਰਹੇ ਬੱਚਿਆਂ ਨੂੰ ਇਸ ਗੱਲ ’ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਕੀ ਹੈ।

ਇਹ ਪਹਿਲੀ ਵਾਰ ਹੈ ਜਦੋਂ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਵੋਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰ ਰਿਹਾ ਹੈ। 1952 ਤੋਂ ਬਾਅਦ ਕਿਸੇ ਵੀ ਲੋਕ ਸਭਾ ਚੋਣ ਦੌਰਾਨ ਕਮਿਸ਼ਨ ਨੇ ਵੋਟਿੰਗ ਤੋਂ ਬਾਅਦ ਜਾਂ ਨਤੀਜਿਆਂ ਤੋਂ ਪਹਿਲਾਂ ਕੋਈ ਪ੍ਰੈਸ ਕਾਨਫ਼ਰੰਸ ਨਹੀਂ ਕੀਤੀ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ 16 ਮਾਰਚ ਨੂੰ ਪ੍ਰੈਸ ਕਾਨਫ਼ਰੰਸ ਕਰਕੇ ਲੋਕ ਸਭਾ ਅਤੇ 4 ਵਿਧਾਨ ਸਭਾਵਾਂ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਸੀ।