India Punjab

ਪੰਜਾਬ ‘ਚ CBSE ਨਤੀਜਿਆਂ ਵਿੱਚ ਏਕਮਦੀਪ ਅੱਵਲ! 12’ਚ ਦਿਵਿਆਂਸ਼ ਨੇ ਨਾਂ ਕੀਤਾ ਰੋਸ਼ਨ

ਬਿਉਰੋ ਰਿਪੋਰਟ – CBSE ਦੇ 10ਵੀਂ ਅਤੇ 12ਵੀਂ ਦੇ ਨਤੀਜਿਆਂ ਦਾ ਇੱਕੋ ਦਿਨ ਐਲਾਨ ਹੋ ਗਿਆ ਹੈ। 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਅੰਮ੍ਰਿਤਸਰ ਦੇ DAV ਸਕੂਲ ਦੇ ਦਿਵਿਆਂਸ਼ ਨੇ 98.4 ਫੀਸਦੀ ਨੰਬਰ ਹਾਸਲ ਕਰਕੇ ਪਹਿਲਾ ਥਾਂ ਹਾਸਲ ਕੀਤੀ ਹੈ। ਜਦਕਿ DAV ਇੰਟਰਨੈਸ਼ਨਲ ਸਕੂਲ ਦੀ ਸਗੁਣਾ ਨੇ 98.6% ਅੰਕ ਹਾਸਲ ਕਰਕੇ ਦੂਜਾ ਥਾਂ ਹਾਸਲ ਕੀਤਾ ਹੈ। ਉਧਰ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਦੇ ਏਕਮਦੀਪ ਨੇ 10ਵੀਂ ਵਿੱਚ 99.6% ਨੰਬਰ ਹਾਸਲ ਕਰਕੇ ਪਹਿਲਾ ਅਤੇ DAV ਦੀ ਚਿਮਿਆ ਨੇ 99.2% ਅੰਕ ਦੇ ਨਾਲ ਦੂਜਾ ਅਤੇ DAV ਇੰਟਰਨੈਸ਼ਨਲ ਦੀ ਭਾਵਿਕਾ ਨੇ 98.6% ਅੰਕ ਦੇ ਨਾਲ ਤੀਜੀ ਥਾਂ ਹਾਸਲ ਕੀਤੀ ਹੈ।

ਦਿਵਿਆਂਸ ਨੇ ਦੱਸਿਆ ਕਿ ਉਸ ਨੇ 98.6% ਨੰਬਰ ਨਾਨ ਮੈਡੀਕਲ ਸਟ੍ਰੀਮ ਵਿੱਚ ਹਾਸਲ ਕੀਤੇ ਹਨ ਅਤੇ ਉਹ ਇੰਜੀਨੀਅਰ ਬਣਨਾ ਚਾਹੁੰਦੇ ਹਨ। ਉਹ ਹੁਣ JEE ਦੀ ਤਿਆਰੀ ਕਰਨਗੇ ਤਾਂਕੀ IIT ਤੱਕ ਪਹੁੰਚਣ ਦਾ ਸੁਪਣਾ ਪੂਰਾ ਹੋ ਸਕੇ।

CAT ਦੀ ਤਿਆਰੀ ਵਿੱਚ ਜੁਟੀ ਸਗੁਣਾ

ਉਧਰ ਸਗੁਣਾ ਅਗਰਵਾਲ ਦਾ ਕਹਿਣਾ ਹੈ ਕਿ ਉਸ ਨੇ 98.2 ਫੀਸਦੀ ਅੰਕ ਕਾਮਰਸ ਵਿੱਚ ਹਾਸਲ ਕੀਤੇ ਹਨ। ਪਹਿਲਾ ਉਨ੍ਹਾਂ ਨੇ ਆਪਣਾ ਟੀਚਾ CA ਰੱਖਿਆ ਸੀ, ਪਰ ਹੁਣ ਉਹ MBA ਕਰਨਾ ਚਾਹੁੰਦੀ ਹੈ। CAT ਦੀ ਪ੍ਰੀਖਿਆ ਨੂੰ ਪਾਸ ਕਰਨ ਦੇ ਲਈ ਉਹ ਮਿਹਨਤ ਕਰ ਰਹੀ ਹੈ।

10ਵੀਂ ਦੀ ਪ੍ਰੀਖਿਆ ਵਿੱਚ 99.6 ਫੀਸਦੀ ਨੰਬਰ ਹਾਸਲ ਕਰਨ ਵਾਲਾ ਏਕਮਦੀਪ ਨੇ ਦੱਸਿਆ ਉਸ ਨੇ ਭਵਿੱਖ ਨੂੰ ਲੈਕੇ ਕੁਝ ਨਹੀਂ ਸੋਚਿਆ ਹੈ। ਫਿਲਹਾਲ ਉਸ ਨੇ ਨਾਨ ਮੈਡੀਕਲ ਵਿੱਚ ਦਾਖਲਾ ਲਿਆ ਅਤੇ ਉਹ ਇੰਜੀਨੀਅਰ ਬਣਨਾ ਚਾਹੁੰਦਾ ਹੈ। ਜਦਕਿ 10ਵੀਂ ਦੀ ਪ੍ਰੀਖਿਆ ਵਿੱਚ ਦੂਜਾ ਥਾਂ ਹਾਸਲ ਕਰਨ ਵਾਲਾ DAV ਪਬਲਿਕ ਸਕੂਲ ਦਾ ਚਿਨਮਿਆ ਨੇ ਦੱਸਿਆ ਕਿ ਉਹ ਨਾਨ ਮੈਡੀਕਲ ਵਿੱਚ ਆਪਣੀ ਭਵਿੱਖ ਤਲਾਸ਼ ਰਿਹਾ ਹੈ।

ਇਹ ਵੀ ਪੜ੍ਹੋ – ਹਰਸਿਮਰਤ ਕੌਰ ਬਾਦਲ ਨੇ ਭਰੀ ਨਾਮਜ਼ਦਗੀ, ਆਪਣੀ ਜਾਇਦਾਦ ਦਾ ਦਿੱਤਾ ਪੂਰਾ ਵੇਰਵਾ