India

84 ਘੰਟੇ ਚੱਲਿਆ ਰੇਸਕਿਊ, 400 ਫੁੱਟ ਡੂੰਘੇ ਬੋਰਵੈੱਲ ‘ਚ ਫਸਿਆ 8 ਸਾਲਾਂ ਮਾਸੂਮ ਨਹੀਂ ਬਚ ਸਕਿਆ

fell in a borewell, Madhya Pradesh's Betul, rescue operation

ਬੈਤੂਲ: ਮੱਧ ਪ੍ਰਦੇਸ਼(Madhya Pradesh) ਦੇ ਬੈਤੂਲ ਜ਼ਿਲ੍ਹੇ ਦੇ ਪਿੰਡ ਮਾਂਡਵੀ ਵਿੱਚ 400 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਣ ਵਾਲੇ ਮਾਸੂਮ ਤਨਮਯ ਸਾਹੂ(Tanmay Sahu) ਦੀ ਮੌਤ ਹੋ ਗਈ ਹੈ। ਤਨਮਯ ਨੂੰ 84 ਘੰਟਿਆਂ ਬਾਅਦ ਸ਼ਨੀਵਾਰ ਸਵੇਰੇ 5 ਵਜੇ ਬੋਰਵੈੱਲ ਵਿੱਚੋਂ ਕੱਢਿਆ ਗਿਆ। ਇਸ ਤੋਂ ਬਾਅਦ ਬਚਾਅ ਟੀਮ(rescue operation) ਉਸ ਨੂੰ ਜ਼ਿਲ੍ਹਾ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਕਰੀਬ 84 ਘੰਟੇ ਬਚਾਅ ਕਾਰਜ ਚਲਾਇਆ ਪਰ ਉਹ ਸੁਰੱਖਿਅਤ ਬਾਹਰ ਨਹੀਂ ਆ ਸਕਿਆ।

ਤਨਯਮ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹੁਣ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਬੀਤੇ ਮੰਗਲਵਾਰ ਨੂੰ ਬੈਤੂਲ ਜ਼ਿਲ੍ਹੇ ਦੇ ਮਾਂਡਵੀ ਪਿੰਡ ਵਿੱਚ ਤਨਮਯ ਸ਼ਾਹੂ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ। ਅਧਿਕਾਰੀਆਂ ਮੁਤਾਬਕ ਸਾਹੂ ਸ਼ਾਮ ਕਰੀਬ 5 ਵਜੇ ਖੇਤ ‘ਚ ਖੇਡਦੇ ਹੋਏ ਬੋਰਵੈੱਲ ‘ਚ ਡਿੱਗ ਗਿਆ, ਜਦਕਿ ਅਗਲੇ ਘੰਟੇ ‘ਚ ਬਚਾਅ ਕਾਰਜ ਸ਼ੁਰੂ ਹੋ ਗਏ। ਪਿੰਡ ਵਿੱਚ NDRF, SDERF, ਪੁਲਿਸ, ਪ੍ਰਸ਼ਾਸਨ, ਸਿਹਤ ਵਿਭਾਗ, PHE ਵਿਭਾਗ ਸਮੇਤ 250 ਤੋਂ ਵੱਧ ਲੋਕ ਬਚਾਅ ਵਿੱਚ ਲੱਗੇ ਗਏ।

ਕੁਲੈਕਟਰ ਅਮਨਬੀਰ ਸਿੰਘ ਬੈਂਸ ਨੇ ਮੀਡੀਆ ਨੂੰ ਦੱਸਿਆ ਕਿ ਬੋਰ 400 ਫੁੱਟ ਡੂੰਘਾ ਹੈ। ਬੱਚਾ ਕਰੀਬ 39 ਫੁੱਟ ਦੀ ਡੂੰਘਾਈ ‘ਚ ਫਸ ਗਿਆ ਸੀ। ਬਚਾਅ ਟੀਮ ਨੇ ਬੋਰ ਦੇ ਸਮਾਨਾਂਤਰ 44 ਫੁੱਟ ਡੂੰਘਾ ਟੋਆ ਪੁੱਟਿਆ। ਇਸ ਤੋਂ ਬਾਅਦ 9 ਫੁੱਟ ਲੰਬੀ ਸੁਰੰਗ ਪੁੱਟੀ ਗਈ।

ਦੱਸਿਆ  ਜਾ ਰਿਹਾ ਹੈ ਕਿ ਸੁਰੰਗ ਦੇ ਰਸਤੇ ਵਿੱਚ ਚੱਟਾਨ ਦੀ ਮੌਜੂਦਗੀ ਕਾਰਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਰੁਕਾਵਟ ਆਈ। ਪਰਿਵਾਰ ਨੂੰ ਆਸ ਸੀ ਕਿ ਬੱਚੇ ਨੂੰ ਜਲਦੀ ਹੀ ਬਾਹਰ ਕੱਢ ਲਿਆ ਜਾਵੇਗਾ ਪਰ ਉਹ ਬਚ ਨਾ ਸਕਿਆ।