ਅੱਜ ਦੇਸ਼ ਭਰ ਵਿੱਚ ਈਦ-ਉਲ-ਅਜ਼ਹਾ ਯਾਨੀ ਬਕਰੀਦ ਮਨਾਈ ਜਾ ਰਹੀ ਹੈ। ਜੰਮੂ-ਕਸ਼ਮੀਰ ਤੋਂ ਲੈ ਕੇ ਕੇਰਲ ਤੱਕ, ਲੋਕਾਂ ਨੇ ਮਸਜਿਦਾਂ ਵਿੱਚ ਨਮਾਜ਼ ਅਦਾ ਕੀਤੀ। ਉੱਤਰ ਪ੍ਰਦੇਸ਼ ਵਿੱਚ, ਪ੍ਰਸ਼ਾਸਨ ਅਤੇ ਪੁਲਿਸ ਨਮਾਜ਼ ਨੂੰ ਲੈ ਕੇ ਅਲਰਟ ਮੋਡ ਵਿੱਚ ਹਨ। ਪੁਲਿਸ ਡਰੋਨ ਨਾਲ ਮਸਜਿਦ ਅਤੇ ਈਦਗਾਹ ਦੀ ਨਿਗਰਾਨੀ ਕਰ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਅਤੇ CM ਮਾਨ ਨੇ ਲੋਕਾਂ ਨੂੰ ਈਦ ਦੀ ਵਧਾਈ ਦਿੱਤੀ। PM ਨੇ ਕਿਹਾ ਕਿ ਇਹ ਪਵਿੱਤਰ ਮੌਕਾ ਸਾਡੇ ਸਮਾਜ ਵਿੱਚ ਸਦਭਾਵਨਾ ਅਤੇ ਸ਼ਾਂਤੀ ਦੇ ਬੰਧਨ ਨੂੰ ਹੋਰ ਮਜ਼ਬੂਤ ਕਰੇ। ਸਾਰਿਆਂ ਨੂੰ ਚੰਗੀ ਸਿਹਤ ਅਤੇ ਖੁਸ਼ਹਾਲੀ ਲਈ ਸ਼ੁਭਕਾਮਨਾਵਾਂ।
Best wishes on Eid ul-Adha. May this occasion inspire harmony and strengthen the fabric of peace in our society. Wishing everyone good health and prosperity.
— Narendra Modi (@narendramodi) June 7, 2025
ਏਧਰ CM ਮਾਨ ਨੇ ਵਧਾਈ ਦਿੰਦਿਆਂ ਲਿਖਿਆ ਕਿ ਸਮੂਹ ਦੇਸ਼ ਵਾਸੀਆਂ ਨੂੰ ਈਦ-ਉੱਲ-ਅਜ਼ਹਾ ਦੀਆਂ ਬਹੁਤ-ਬਹੁਤ ਮੁਬਾਰਕਾਂ। ਦਿਲੋਂ ਕਾਮਨਾ ਕਰਦਾ ਹਾਂ, ਅੱਲ੍ਹਾ ਸਬਨਾਂ ‘ਤੇ ਆਪਣੀਆਂ ਰਹਿਮਤਾਂ ਬਖ਼ਸ਼ਿਸ਼ ਕਰਨ। ਆਪਸੀ ਭਾਈਚਾਰਕ ਸਾਂਝ ਬਣੀ ਰਹੀ ਤੇ ਅਸੀਂ ਸਾਰੇ ਰਲ਼-ਮਿਲ ਕੇ ਤਿਉਹਾਰ ਮਨਾਉਂਦੇ ਰਹੀਏ।
ਸਮੂਹ ਦੇਸ਼ ਵਾਸੀਆਂ ਨੂੰ ਈਦ-ਉੱਲ-ਅਜ਼ਹਾ ਦੀਆਂ ਬਹੁਤ-ਬਹੁਤ ਮੁਬਾਰਕਾਂ।
ਦਿਲੋਂ ਕਾਮਨਾ ਕਰਦਾ ਹਾਂ, ਅੱਲ੍ਹਾ ਸਬਨਾਂ ‘ਤੇ ਆਪਣੀਆਂ ਰਹਿਮਤਾਂ ਬਖ਼ਸ਼ਿਸ਼ ਕਰਨ। ਆਪਸੀ ਭਾਈਚਾਰਕ ਸਾਂਝ ਬਣੀ ਰਹੀ ਤੇ ਅਸੀਂ ਸਾਰੇ ਰਲ਼-ਮਿਲ ਕੇ ਤਿਉਹਾਰ ਮਨਾਉਂਦੇ ਰਹੀਏ। pic.twitter.com/TKfpsahjGX
— Bhagwant Mann (@BhagwantMann) June 7, 2025
ਹਜ਼ਾਰਾਂ ਲੋਕ ਦਿੱਲੀ ਦੀ ਜਾਮਾ ਮਸਜਿਦ ‘ਚ ਇਕੱਠੇ ਹੋਏ, ਜਿੱਥੇ ਉਨ੍ਹਾਂ ਨੇ ਨਮਾਜ਼ ਅਦਾ ਕੀਤੀ। ਇਸ ਨਮਾਜ਼ ਵਿੱਚ, ਉਨ੍ਹਾਂ ਨੇ ਅਮਨ ਅਤੇ ਚੈਨ ਲਈ ਪ੍ਰਾਰਥਨਾ ਕੀਤੀ। ਬਕਰੀਦ ‘ਤੇ ਨਮਾਜ਼ ਅਦਾ ਕਰਨ ਦਾ ਮੁਸਲਿਮ ਧਰਮ ਲਈ ਆਪਣਾ ਮਹੱਤਵ ਹੈ।
ਦਿੱਲੀ ਸਰਕਾਰ ਨੇ ਸ਼ਨੀਵਾਰ ਨੂੰ ਬਕਰੀਦ ਸਬੰਧੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਸਮਾਜਿਕ ਵਿਵਸਥਾ ਅਤੇ ਜਾਨਵਰਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਤਹਿਤ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਮੁਸਲਮਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਬਕਰੀਦ ਦੀ ਕੁਰਬਾਨੀ ਦਾ ਰਾਜਨੀਤੀਕਰਨ ਬੰਦ ਕਰਨਾ ਚਾਹੀਦਾ ਹੈ।
#WATCH दिल्ली: ईद-उल-अजहा के मौके पर सुबह की नमाज अदा करने के लिए बड़ी संख्या में लोग जामा मस्जिद पहुंच रहे हैं। pic.twitter.com/3aXWNWMakO
— ANI_HindiNews (@AHindinews) June 7, 2025
ਪੁਲਿਸ ਨੇ ਵਧਾ ਦਿੱਤੇ ਸੁਰੱਖਿਆ ਪ੍ਰਬੰਧ
ਦਿੱਲੀ ਪੁਲਿਸ ਨੇ ਬਕਰੀਦ ਦੇ ਮੌਕੇ ‘ਤੇ ਸ਼ਨੀਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਦਿੱਲੀ ਪੁਲਿਸ ਦੇ ਨਾਲ, ਅਰਧ ਸੈਨਿਕ ਬਲਾਂ ਦੀਆਂ 36 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।