The Khalas Tv Blog Religion ਚੰਡੀਗੜ੍ਹ ਵਿੱਚ ਲੱਗੀਆਂ ਈਦ ਦੀਆਂ ਰੌਣਕਾਂ, ਵੇਖੋ ਖ਼ੂਬਸੂਰਤ ਤਸਵੀਰਾਂ
Religion

ਚੰਡੀਗੜ੍ਹ ਵਿੱਚ ਲੱਗੀਆਂ ਈਦ ਦੀਆਂ ਰੌਣਕਾਂ, ਵੇਖੋ ਖ਼ੂਬਸੂਰਤ ਤਸਵੀਰਾਂ

ਅੱਜ ਮੁਸਲਿਮ ਭਾਈਚਾਰੇ ਦਾ ਪਵਿੱਤਰ ਤਿਉਹਾਰ ਹੈ। ਦੇਸ਼ ਵਿੱਚ ਹਰ ਪਾਸੇ ਈਦ-ਉਲ-ਫਿਤਰ ਦੀ ਰੌਣਕ ਦੇਖਣ ਨੂੰ ਮਿਲੀ।

ਚੰਡੀਗੜ੍ਹ ਵਿੱਚ ਵੀ ਮੁਸਲਿਮ ਭਾਈਚਾਰੇ ਨੇ ਈਦ ਮੌਕੇ ਨਮਾਜ਼ ਅਦਾ ਕੀਤੀ। ਭਾਈਚਾਰੇ ਤੇ ਆਪਸੀ ਸਾਂਝ ਦੀਆਂ ਇਹ ਖ਼ਾਸ ਤਸਵੀਰਾਂ ਚੰਡੀਗੜ੍ਹ ਦੀਆਂ ਹਨ।

ਈਦ-ਉਲ-ਫਿਤਰ ਮੁਸਲਮਾਨਾਂ ਦੇ ਸਭ ਤੋਂ ਵੱਡੇ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਈਦ ਰਮਜ਼ਾਨ ਮਹੀਨੇ ਦੀ ਸਮਾਪਤੀ ‘ਤੇ ਮਨਾਈ ਜਾਂਦੀ ਹੈ।

ਰਮਜ਼ਾਨ ਦੌਰਾਨ ਮੁਸਲਮਾਨ ਪੂਰਾ ਮਹੀਨਾ ਵਰਤ ਰੱਖਦੇ ਹਨ।

ਈਦ-ਉਲ-ਫਿਤਰ ਦਾ ਫੈਸਲਾ ਚੰਦ ਨੂੰ ਦੇਖ ਕੇ ਕੀਤਾ ਜਾਂਦਾ ਹੈ। 9 ਅਪ੍ਰੈਲ ਨੂੰ ਈਦ ਦਾ ਚੰਦ ਨਹੀਂ ਦਿੱਸਿਆ, ਇਸੇ ਕਰਕੇ ਭਾਰਤ ਵਿੱਚ ਈਦ 11 ਅਪ੍ਰੈਲ, ਯਾਨੀ ਅੱਜ ਮਨਾਈ ਜਾ ਰਹੀ ਹੈ।

 

 

 

 

Exit mobile version