ਅਕਾਲੀ ਦਲ ਅੰਦਰ ਆਪਣੀ ਹੀ ਇੱਕ ਬਗਾਵਤ ਚੱਲ ਰਹੀ ਹੈ। ਹੁਣ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ 10 ਸਾਲ ਲਈ ਅਕਾਲੀ ਦਲ ‘ਚੋਂ ਬਾਹਰ ਕੀਤੇ ਸਾਬਕਾ ਲੀਡਰ ਵਿਰਸਾ ਸਿੰਘ ਵਲਟੋਹਾ ਅੱਜ ਸਵੇਰੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੇ ਘਰ ਉਹਨਾਂ ਨੂੰ ਮਿਲਣ ਪਹੁੰਚੇ ਹਾਲਾਂਕਿ ਖ਼ਬਰ ਇਹ ਵੀ ਹੈ ਕਿ ਉਹਨਾਂ ਨੂੰ ਮਜੀਠੀਆ ਘਰ ਨਹੀਂ ਮਿਲੇ।
ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਦੋਵੇਂ ਲੀਡਰ ਮਜੀਠੀਆ ਨੂੰ ਮਨਾਉਣ ਵਾਸਤੇ ਉਹਨਾਂ ਦੇ ਘਰ ਪਹੁੰਚੇ ਹਨ, ਕਿਉਂਕਿ ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਸੇਵਾ ਮੁਕਤ ਕਰਨ ਤੇ ਮਜੀਠੀਆ ਨੇ ਜਥੇਦਾਰ ਦੇ ਹੱਕ ਵਿੱਚ ਆਪਣੇ ਸਾਥੀਆਂ ਸਣੇ ਬਿਆਨ ਦਿੱਤਾ ਸੀ ਅਤੇ ਜਥੇਦਾਰ ਰਘਬੀਰ ਸਿੰਘ ਨੂੰ ਹਟਾਉਣ ਦਾ ਵਿਰੋਧ ਕੀਤਾ ਸੀ।