ਬਿਉਰੋ ਰਿਪੋਰਟ – ਪੰਜਾਬ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਲਈ ਅਹਿਮ ਅਤੇ ਜ਼ਰੂਰੀ ਖ਼ਬਰ ਹੈ। ਹੁਣ ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ ਯਾਨੀ ACR ਆਨਲਾਈਨ ਭਰਨ ਦੇ ਸੰਕੇਤ ਦਿੱਤੇ ਹਨ। ਇਸ ਨਾਲ ਵਿਭਾਗ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ ਦੀ ਪ੍ਰਕਿਆ ਨੂੰ ਤੈਅ ਸਮੇਂ ਵਿੱਚ ਅਸਾਨੀ ਨਾਲ ਪੂਰਾ ਕੀਤਾ ਜਾ ਸਕੇਗਾ। ਸਿੱਖਿਆ ਵਿਭਾਗ ਨੇ ACR ਭਰਨ ਦੇ ਲਈ ਪੋਰਟਲ ਖੋਲ੍ਹ ਦਿੱਤੇ ਹਨ।
ਹੁਣ ਸਾਰੇ ਅਧਿਆਪਕਾਂ ਦੇ ਸਟਾਫ ਜਿਸ ਵਿੱਚ ਪ੍ਰਿੰਸੀਪਲ, ਹੈੱਡ ਮਾਸਟਰ, ਮਾਸਟਰ ਕੇਡਰ ਐਚਟੀ, ਸੀਐੱਚਟੀ, ETT, ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਧਾਵਾਂ ਦੇ ਟੀਚਿੰਗ ਸਟਾਫ ਨੂੰ ACR ਭਰਨੀ ਹੋਵੇਗੀ। ਇਹ ਪੂਰੀ ਪ੍ਰਕਰਿਆ ਵੱਖ-ਵੱਖ ਗੇੜ੍ਹ ਵਿੱਚ ਕੀਤੀ ਜਾਵੇਗੀ। ਇਸ ਵਿੱਚ ਡੇਢ ਲੱਖ ਤੋਂ ਵੱਧ ਅਧਿਆਪਕ ਸ਼ਾਮਲ ਹੋਣਗੇ।
25 ਜੁਲਾਈ ਤੱਕ ACR ਬਣਾਈ ਜਾਵੇਗੀ, 25 ਜੁਲਾਈ ਤੋਂ 19 ਅਗਸਤ ਤੱਕ ਮੁਲਾਜ਼ਮ ਆਪ ਮੁਲਾਂਕਣ ਭਰਨਗੇ। ਰਿਪੋਰਟਿੰਗ ਅਧਿਕਾਰੀ ਵੱਲੋਂ ਮੁਲਾਂਕਣ ਦਾ ਸਮਾਂ 20 ਅਗਸਤ ਤੋਂ 13 ਸਤੰਬਰ ਤੱਕ ਤੈਅ ਕੀਤਾ ਗਿਆ ਹੈ। ACR ਦੀ ਸਮੀਖਿਆ 14 ਸਤੰਬਰ ਤੋਂ 7 ਅਕਤੂਬਰ ਤੱਕ ਸਮੀਖਿਆ ਅਧਿਕਾਰੀ ਵੱਲੋਂ ਕੀਤੀ ਜਾਵੇਗੀ। ਅਧਿਕਾਰੀ ਵੱਲੋਂ 8 ਅਕਤੂਬਰ ਤੋਂ 31 ਅਕਤੂਬਰ ਦੇ ਵਿਚਾਲੇ ACR ਪ੍ਰਵਾਨ ਕਰਨੀ ਹੋਵੇਗੀ।
ਇਹ ਵੀ ਪੜ੍ਹੋ – ਮਾਨਸਾ ‘ਚ ਹੋਈ ਵੱਡੀ ਵਾਰਦਾਤ, ਪਤੀ ਨੇ ਪਤਨੀ ਦੀ ਲਈ ਜਾਨ