India Manoranjan

ਯੂਟਿਊਬਰ ਐਲਵਿਸ਼ ਤੇ ਗਾਇਕ ਫਾਜ਼ਿਲਪੁਰੀਆ ਖ਼ਿਲਾਫ਼ ED ਦਾ ਵੱਡਾ ਐਕਸ਼ਨ! ਦੋਵਾਂ ਦੀ ਜਾਇਦਾਦ ਜ਼ਬਤ

ਬਿਉਰੋ ਰਿਪੋਰਟ – ਯੂਟਿਊਬਰ ਐਲਵਿਸ਼ ਯਾਦਵ (ALVISH YADAV) ਅਤੇ ਗਾਇਕ ਫਾਜ਼ਿਲਪੁਰੀਆ (FAZILPURIYA) ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਏਜੰਸੀ ਦੋਵਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ। ਸੱਪ ਦੇ ਜ਼ਹਿਰ (SNAKE POISON) ਦੇ ਗ਼ੈਰ-ਕਾਨੂੰਨੀ ਵਪਾਰ ਨਾਲ ਜੁੜੇ ਮਨੀ ਲਾਂਡਰਿੰਗ (MONEY LAUNDRING) ਮਾਮਲੇ ਵਿੱਚ ਈਡੀ ਨੇ ਇਹ ਕਦਮ ਚੁੱਕਿਆ ਹੈ।

ਈਡੀ ਨੇ ਦੋਵਾਂ ਦੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਸਥਿਤ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ। ਦੱਸਿਆ ਗਿਆ ਹੈ ਕਿ ਦੋਵਾਂ ਦੀਆਂ ਜਾਇਦਾਦਾਂ PMLA ਦੀਆਂ ਧਾਰਾਵਾਂ ਤਹਿਤ ਜ਼ਬਤ ਕੀਤੀਆਂ ਗਈਆਂ ਹਨ। ਇਨਫੋਨਸਮੈਂਟ ਡਾਇਰੈਕਟੋਰੇਟ ਨੇ ਪਹਿਲਾਂ ਵੀ ਐਲਵਿਸ਼ ਯਾਦਵ ਅਤੇ ਫਾਜ਼ਿਲਪੁਰੀਆ ਤੋਂ ਕਈ ਵਾਰ ਪੁੱਛ-ਗਿੱਛ ਕੀਤੀ ਸੀ। ਨੋਇਡਾ ਪੁਲਿਸ ਨੇ ਤਾਂ ਐਲਵਿਸ਼ ਯਾਦਵ ਨੂੰ ਸੱਪ ਦੇ ਜ਼ਹਿਰ ਮਾਮਲੇ ਵਿੱਚ ਗ੍ਰਿਫ਼ਤਾਰ ਵੀ ਕੀਤਾ ਸੀ। ਬਾਅਦ ਵਿੱਚ ਈਡੀ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਕੇਸ ਦਰਜ ਕੀਤਾ ਸੀ।

ਪਿਛਲੇ ਕਾਫੀ ਸਮੇਂ ਤੋਂ ਐਲਵਿਸ਼ ਯਾਦਵ ਰੇਵ ਪਾਰਟੀਆਂ ’ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਗੰਭੀਰ ਦੋਸ਼ਾਂ ’ਚ ਘਿਰਿਆ ਹੋਇਆ ਹੈ। 5 ਸਤੰਬਰ ਨੂੰ ਈਡੀ ਨੇ ਯੂਟਿਊਬਰ ਐਲਵਿਸ਼ ਯਾਦਵ ਤੋਂ ਵੀ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ ਸੀ। ਦੱਸਿਆ ਗਿਆ ਕਿ ਇਹ ਪੁੱਛਗਿੱਛ ਕਰੀਬ 8 ਘੰਟੇ ਚੱਲੀ ਸੀ।