ਬਿਉਰੋ ਰਿਪੋਰਟ – 7 ਅਕਤੂਬਰ ਨੂੰ ED ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਐੱਮਪੀ ਸੰਜੀਵ ਅਰੋੜਾ (AAP RAJYASABHA MP SANJEET ARORA) ਦੇ ਦਫਤਰ ਅਤੇ ਹੋਰ ਟਿਕਾਣਿਆਂ ‘ਤੇ ਰੇਡ ਕੀਤੀ ਸੀ ਜਿਸ ਤੋਂ ਬਾਅਦ ਹੁਣ ਏਜੰਸੀ ਵੱਲੋਂ ਅਰੋੜਾ ‘ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ ।
ਮਾਮਲੇ ਨੂੰ ਲੈਕੇ ਹੁਣ ਈਡੀ ਦੇ ਅਧਿਕਾਰੀਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘X’ ‘ਤੇ ਲਿਖਿਆ ਹੈ ਕਿ ਐੱਮਪੀ ਸੰਜੀਵ ਅਰੋੜਾ ਦੀ ਫਰਮ ਨੇ ਕਈ ਤੱਥ ਲੁਕਾਏ ਹਨ । ਉਨ੍ਹਾਂ ਨੇ ਉਦਯੋਗਿਕ ਜ਼ਮੀਨ ਦੀ ਦੁਰਵਰਤੋਂ ਕੀਤੀ ਹੈ । ਜਿਸ ਕਾਰਨ ਪੰਜਾਬ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ।
ਚੰਡੀਗੜ੍ਹ ਰੋਡ ਸਥਿਤ ਰਿਤੇਸ਼ ਪ੍ਰਾਪਰਟੀ ਐਂਡ ਸਨਅਤ ਲਿਮਟਿਡ ਵੱਲੋਂ ਵਿਕਸਿਤ ਇੱਕ ਲਗਜ਼ਰੀ ਅਪਾਰਟਮੈਂਟ ਹੈਮਪਟਨ ਹੋਮਸ ‘ਤੇ ਛਾਪੇਮਾਰੀ ਕੀਤੀ ਗਈ । ਸਰਚ ਆਪਰੇਸ਼ਨਸ ਵਿੱਚ ਮੋਬਾਈਲ ਅਤੇ ਕਾਗਜ਼ਾਦ ਜ਼ਬਤ ਕੀਤੇ ਗਏ ।
ਏਜੰਸੀ ਨੇ ਕਿਹਾ ਤਲਾਸ਼ੀ ਅਭਿਆਨ ਦੇ ਦੌਰਾਨ ਵੱਖ-ਵੱਖ ਇਤਰਾਜ਼ਯੋਗ ਦਸਤਾਵੇਜ਼,ਮੋਬਾਈਲ ਫੋਨ ਅਤੇ ਡਿਜੀਟਲ ਉਪਰਕਰਨ ਮਿਲੇ । ਜਿੰਨਾਂ ਨੂੰ ਜ਼ਬਤ ਕਰ ਲਿਆ ਗਿਆ । 7 ਅਕਤੂਬਰ ਨੂੰ ਆਪਣੀ ਈਡੀ ਰਿਪੋਰਟ ਵਿੱਚ ਕਿਹਾ ਗਿਆ ਕਿ ਅਰੋੜਾ ਦੀ ਜਾਇਦਾਦ ‘ਤੇ ਛਾਪਾ ਪੰਜਾਬ ਸਰਕਾਰ ਵੱਲੋਂ ਉਦਯੋਗਿਕ ਮਨਤਵ ਦੇ ਲਈ ਉਨ੍ਹਾਂ ਦੀ ਫਰਮ ਨੂੰ ਵੰਡੀ ਗਈ ਜ਼ਮੀਨ ਦੀ ਦੁਰਵਰਤੋਂ ਦੀ ਵਜ੍ਹਾ ਕਰਕੇ ਮਾਰਿਆ ਗਿਆ ।