Punjab

ED ਵੱਲੋਂ ਪੰਜਾਬ ਅਤੇ ਹਰਿਆਣਾ ਦੀ 14 ਥਾਵਾਂ ‘ਤੇ ਰੇਡ! ਕਰੋੜਾਂ ਦੀ ਜਾਇਦਾਦ ਜ਼ਬਤ!

ਬਿਉਰੋ ਰਿਪੋਰਟ – ED ਨੇ PMLA ਕਾਨੂੰਨ 2002 ਦੇ ਤਹਿਤ ਪੰਜਾਬ ਅਤੇ ਹਰਿਆਣਾ ਦੀਆਂ 14 ਥਾਵਾਂ ਤੇ ਛਾਪੇਮਾਰੀ ਪੂਰੀ ਕਰ ਲਈ ਹੈ। ਇਹ ਛਾਪੇਮਾਰੀ 9 ਜੁਲਾਈ ਤੋਂ ਸ਼ੁਰੂ ਹੋਈ ਸੀ। ਤਲਾਸ਼ੀ ਦੇ ਦੌਰਾਨ 16.38 ਲੱਖ ਕੈਸ਼ ਅਤੇ ਇਤਰਾਜ਼ਯੋਗ ਦਸਤਾਵੇਜ਼ 40 ਕਰੋੜ ਤੋਂ ਵੱਧ ਜਾਇਦਾਦ ਦੇ ਦਸਤਾਵੇਜ਼,ਬੈਂਕ ਲਾਕਰ ਅਤੇ ਡੀਮੈਟ ਖਾਤੇ ਬਰਾਮਦ ਹੋਏ ਹਨ।

ਈਡੀ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ 9 ਜੁਲਾਈ ਨੂੰ ਈਡੀ ਦੀ ਟੀਮਾਂ ਨੇ ਆਬਕਾਰੀ ਅਤੇ ਟੈਕਸ ਵਿਭਾਗ ਹਰਿਆਣਾ ਦੇ 3 ਅਧਿਕਾਰੀਆਂ ਅਤੇ ਸਿੰਡੀਕੇਟ ਮੈਂਬਰ ਮਹੇਸ਼ ਬੰਸਲ,ਪਦਮ ਬੰਸਲ,ਅਮਿਤ ਬੰਸਲ,ਮੋਨਿਲ ਬੰਸਲ,ਰਿਸ਼ੀ ਗੁਪਤਾ ਅਤੇ ਹਰੀਸ਼ ਬਿਆਨੀ ਦੇ ਘਰਾਂ ਅਤੇ ਦਫਤਰਾਂ ਦੇ ਛਾਪੇ ਮਾਰੇ ਸਨ। ਇੰਨਾਂ ਦੇ ਘਰ ਪੰਜਾਬ ਵਿੱਚ ਵੀ ਸਨ।

ਸੰਨੀ ਬੰਸਲ ਦੇ ਖਿਲਾਫ ਬੈਂਕ ਤੋਂ ਧੋਖਾਧੜੀ ਦਾ ਇਲਜ਼ਾਮ

ਈਡੀ ਨੇ ਦੇਨਾ ਬੈਂਕ, ਪੰਚਕੂਲਾ ਦੀ ਲਿਖਤ ਸ਼ਿਕਾਇਤ ‘ਤੇ ਮੇਸਸਰ ਏਰੀਅਲ ਕੰਸਟਰਕਸ਼ਨ ਦੇ ਮਾਲਿਕ ਸੰਨੀ ਬੰਸਲ ਅਤੇ ਕੁਝ ਅਣਪਛਾਤੇ ਲੋਕਾਂ ਦੇ ਖਿਲਾਫ CBI ਵੱਲੋਂ ਦਰਜ ਕੀਤੇ ਕੇਸ ਦੀ ਜਾਂਚ ਸ਼ੁਰੂ ਕੀਤੀ ਸੀ। ਈਡੀ ਦੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਸੰਨੀ ਬੰਸਲ ਨੇ ਬੈਂਕ ਅਧਿਕਾਰੀਆਂ ਦੇ ਨਾਲ ਮਿਲੀਭੁਗਤ ਕਰਕੇ ਦੇਨਾ ਬੈਂਕ ਨਾਲ ਧੋਖਾਧੜੀ ਕਰਕੇ ਲੋਨ ਲਿਆ ਅਤੇ ਬੈਂਕ ਨੂੰ ਚੂਨਾ ਲਗਾਇਆ ਹੈ।

ਗੁੰਮਰਾਹ ਕਰਕੇ ਹੋਰ ਸੰਸਥਾਵਾਂ ਵਿੱਚ ਭੇਜਿਆ ਗਿਆ ਪੈਸਾ

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੰਨੀ ਬੰਸਲ ਅਤੇ ਸਟਾਕ ਅਤੇ ਬੁੱਕ ਡਿਟੇਲ ਦੇ ਬਦਲੇ 4.50 ਕਰੋੜ ਦਾ ਟਰਮ ਲੋਨ ਅਤੇ 10 ਕਰੋੜ ਦਾ ਕੈਸ਼ ਕਰੈਡਿਗ ਹਾਈਪੋਥੇਕੇਸ਼ਨ ਲਿਆ ਗਿਆ ਸੀ। ਲੋਨ ਦੀ ਰਕਮ ਜਿਸ ਕੰਮ ਦੇ ਲਈ ਹੋਣੀ ਸੀ ਉਸ ਵਿੱਚ ਨਹੀਂ ਕੀਤੀ ਗਈ। ਇਸ ਦੇ ਬਜਾਏ ਕਰੀਬੀ ਦੋਸਤਾਂ ਨੂੰ ਪੈਸਾ ਟ੍ਰਾਂਸਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ –  ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਵੱਖ-ਵੱਖ ਕਿਸਮਾਂ ਦੇ ਹਜ਼ਾਰਾਂ ਬੂਟੇ ਲਗਾਏ ਜਾਣਗੇ: ਡੀਜੀਪੀ ਗੌਰਵ ਯਾਦਵ