ਬਿਉਰੋ ਰਿਪੋਰਟ : ਮੋਹਾਲੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ED ਦੀ ਰੇਡ ਖਤਮ ਹੋ ਗਈ ਹੈ । ਤਕਰੀਬਨ 13 ਘੰਟੇ ਤੋਂ ਵੱਧ ਇਹ ਰੇਡ ਚੱਲੀ ਸੀ । ਇਸ ਵਿੱਚ ਮੋਹਾਲੀ,ਅੰਮ੍ਰਿਤਸਰ,ਲੁਧਿਆਣਾ,ਰਾਜਸਥਾਨ,ਗੰਗਾਨਗਰ ਵਿੱਚ ਕੰਪਨੀ ਦੇ ਦਫਤਰਾਂ ਅਤੇ ਟਿਕਾਣਿਆਂ ‘ਤੇ ਰੇਡ ਮਾਰੀ ਗਈ ਹੈ। ED ਨੇ ਅੰਮ੍ਰਿਤਸਰ ਤੋਂ 75 ਲੱਖ ਰੁਪਏ ਜ਼ਬਤ ਕੀਤੇ ਹਨ ਜਦਕਿ ਮੋਹਾਲੀ ਸਥਿਤ ਉਨ੍ਹਾਂ ਦੇ ਘਰ ਅਤੇ ਦਫਤਰ ਤੋਂ ਕਈ ਜਾਇਦਾਦਾਂ ਨਾਲ ਜੁੜੇ ਦਸਤਾਵੇਜ਼ ED ਆਪਣੇ ਨਾਲ ਲੈ ਗਈ ।
ਦੇਰ ਰਾਤ ਰੇਡ ਖਤਮ ਹੋਣ ਦੇ ਬਾਅਦ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ED ਦੇ ਅਧਿਕਾਰੀਆਂ ਦੇ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ । ਉਨ੍ਹਾਂ ਨੇ ਜਿਹੜੇ ਜਾਇਦਾਦ ਦੇ ਕਾਗਜ਼ਾਦ ਲਏ ਹਨ । ਉਹ ਸਾਰੀਆਂ ਵਿਧਾਨਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੂੰ ਹਲਫਨਾਮੇ ਦੇ ਰੂਪ ਵਿੱਚ ਦਿੱਤੇ ਗਏ ਸਨ । ਜਦੋਂ ਕੁਲਵੰਤ ਸਿੰਘ ਨੇ ED ਦੇ ਅਧਿਕਾਰੀਆਂ ਨੂੰ ਪੁੱਛਿਆ ਕੀ ਰੇਡ ਕਿਉਂ ਹੋ ਰਹੀ ਹੈ ? ਤਾਂ ਇਸ ‘ਤੇ ED ਦੇ ਅਧਿਕਾਰੀਆਂ ਨੇ ਕਿਹਾ ਇਹ ਰੂਟੀਨ ਜਾਂਚ ਹੈ ।ਤੁਹਾਡੀ ਜਾਇਦਾਦਾਂ ਦੀ ਜਾਂਚ ਕੀਤੀ ਜਾ ਰਹੀ ਹੈ ।
ਸ਼ਰਾਬ ਨਾਲ ਜੁੜਿਆ ਹੈ ਮਾਮਲਾ
ਸੂਤਰਾਂ ਦੇ ਮੁਤਾਬਿਕ ਵਿਧਾਇਕ ਕੁਲਵੰਤ ਸਿੰਘ ਦੇ ਘਰ ‘ਤੇ ਇਹ ਰੇਡ ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈਕੇ ਹੋਈ ਹੈ । ਕੁਲਵੰਤ ਸਿੰਘ ਨੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੀ ਦਿੱਲੀ ਵਿੱਚ ਸ਼ਰਾਮ ਡੀਲ ਵਿੱਚ ਮਦਦ ਕੀਤੀ ਹੈ । ਇਸ ਲਈ ED ਨੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਹੈ ।
ਲੁਧਿਆਣਾ ਵਿੱਚ ਡਰੱਗ ਸਮੱਗਲਰ ਦੇ ਮੁਲਜ਼ਮ ਅਕਸ਼ੇ ਛਾਬੜਾ ਦੇ ਕਰੀਬੀ ਸੰਜੇ ਤਾਂਗੜੀ ਦੇ ਕੁਝ ਹੋਰ ਭਾਈਵਾਲਾਂ ਦੇ ਟਿਕਾਣਿਆਂ ‘ਤੇ ਵੀ ED ਦੀ ਰੇਡ ਹੋਈ ਸੀ । ED ਨੇ ਜਦੋਂ ਸੰਜੇ ਦੇ ਘਰ ‘ਤੇ ਰੇਡ ਕੀਤੀ ਤਾਂ ਉਹ ਘਰ ਨਹੀਂ ਸੀ । ਉਨ੍ਹਾਂ ਦੇ ਪਰਿਵਾਰ ਤੋਂ ਇਸ ਮਾਮਲੇ ਵਿੱਚ ਪੁੱਛ-ਗਿੱਛ ਕੀਤੀ ਗਈ । ਕੁਝ ਦਸਤਾਵੇਜ਼ ਅਤੇ ਸੀਡੀ ਕਬਜ਼ੇ ਵਿੱਚ ਲਏ ਗਏ । ED ਨੂੰ ਸ਼ੱਕ ਹੈ ਕਿ ਛਾਬੜਾ ਦੇ ਕਾਰੋਬਾਰ ਵਿੱਚ ਤਾਂਗੜੀ ਦਾ ਹਿੱਸਾ ਹੈ।