India Punjab

ਕੇਜਰੀਵਾਲ 6 ਦਿਨਾਂ ਦੇ ਰਿਮਾਂਡ ‘ਤੇ ! ਜਾਂਦੇ-ਜਾਂਦੇ ਕੇਜਰੀਵਾਲ ਨੇ ਦੱਸਿਆ ਕਿਵੇਂ ਚੱਲੇਗੀ ਦਿੱਲੀ ਸਰਕਾਰ !

ਬਿਉਰੋ ਰਿਪੋਰਟ : ਆਪ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਅਦਾਲਤ ਵਿੱਚ ਪੇਸ਼ ਕੀਤਾ ਅਤੇ 10 ਦਿਨਾਂ ਰਿਮਾਂਡ ਮੰਗੀ ਲੰਮੀ ਬਹਿਸ ਤੋਂ ਬਾਅਦ ਅਦਾਲਤ ਨੇ 6 ਦਿਨ ਦਾ ਰਿਮਾਂਡ ਮਨਜ਼ੂਰ ਕਰ ਲਿਆ ਹੈ । ਕੇਜਰੀਵਾਲ 28 ਮਾਰਚ ਤੱਕ ਈਡੀ ਦੀ ਰਿਮਾਂਡ ਵਿੱਚ ਰਹਿਣਗੇ । ਮੁੜ ਤੋਂ ਰਿਮਾਂਡ ਹਾਸਲ ਕਰਨ ਦੇ ਲਈ ਈਡੀ ਨੂੰ ਦੱਸਣਾ ਹੋਵੇਗਾ ਕਿ ਆਖਿਰ 6 ਦਿਨਾਂ ਵਿੱਚ ਉਸ ਨੇ ਕੀ ਕੀਤਾ ਹੈ ।ਉਧਰ ਅਦਾਲਤ ਤੋਂ ਬਾਹਰ ਨਿਕਲ ਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ,ਜੇਲ੍ਹ ਤੋਂ ਹੀ ਸਰਕਾਰ ਚੱਲੇਗੀ । ਸ਼ਾਮ 4 ਵਜੇ ਤੱਕ ਬਹਿਸ ਪੂਰੀ ਹੋ ਗਈ ਸੀ ਪਰ ਫੈਸਲਾ ਲਿਖਣ ਲਈ ਅਦਾਲਤ ਨੂੰ ਸਾਢੇ 4 ਘੰਟੇ ਲੱਗੇ,ਰਾਤ ਸਾਢੇ 8 ਵਜੇ ਫੈਸਲਾ ਸੁਣਾਇਆ ਗਿਆ । ਰਿਮਾਂਡ ਹਾਸਲ ਕਰਨ ਦੇ ਲਈ ਈਡੀ ਨੂੰ ਜ਼ਬਰਦਸਤ ਬਹਿਸ ਕਰਨੀ ਪਈ । ਈਡੀ ਦੇ ਵਕੀਲ ਨੇ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਦਾ ਸਰਗਨਾ ਤੱਕ ਦੱਸ ਦਿੱਤਾ,ਵਕੀਲ ਨੇ ਕਿਹਾ ਘੁਟਾਲੇ ਵਿੱਚ ਕੇਜਰੀਵਾਲ ਦੀ ਸਿੱਧੀ ਭੂਮਿਕਾ ਸੀ ,ਕੇਜਰੀਵਾਲ ਨੇ ਦੂਜੇ ਲੀਡਰਾਂ ਨਾਲ ਮਿਲਕੇ ਸਾਜਿਸ਼ ਰਚੀ ਹੈ । ਸਿਰਫ਼ ਇੰਨਾਂ ਹੀ ਈਡੀ ਨੇ ਕਿਹਾ ਕੇਜਰੀਵਾਲ ਪੂਰੇ ਸ਼ਰਾਬ ਘੁਟਾਲੇ ਦਾ ਕਿੰਨਪਿਨ ਹੈ । ਕੇਜਰੀਵਾਲ ਨੇ 2 ਵਾਰ ਕੈਸ਼ ਟਰਾਂਸਫਰ ਕੀਤੇ ਪਹਿਲਾਂ 10 ਕਰੋੜ ਫਿਰ 15 ਕਰੋੜ । ਕੇਜਰੀਵਾਲ ਪੰਜਾਬ ਅਤੇ ਗੋਆ ਦੀਆਂ ਚੋਣਾਂ ਵਿੱਚ ਫੰਡਿੰਗ ਚਾਹੁੰਦੇ ਸਨ । ਗੋਆ ਚੋਣਾਂ ਵਿੱਚ 45 ਕਰੋੜ ਰੁਪਏ ਦੀ ਵਰਤੋ ਹੋਈ । ED ਨੇ ਅਦਾਲਤ ਵਿੱਚ ਦੱਸਿਆ ਕਿ ਕੇਜਰੀਵਾਲ ਨੇ ਜਾਂਚ ਵਿਚ ਸਹਿਯੋਗ ਨਹੀਂ ਕੀਤਾ 9 ਸੰਮਨ ‘ਤੇ ਪੇਸ਼ ਨਹੀਂ ਹੋਏ । ਸਾਨੂੰ ਪੁੱਛ-ਗਿੱਛ ਦੇ ਲਈ ਰਿਮਾਂਡ ਦੀ ਜ਼ਰੂਰਤ ਹੈ । ED ਦੇ ਵੱਲੋਂ ਐਡੀਸ਼ਨਲ ਸਾਲਿਸਿਟਰ ਜਨਰਲ ਰਾਜੂ ਨੇ ਦਲੀਲਾਂ ਦਿੱਤੀਆਂ ਜਦਕਿ ਅਰਵਿੰਦ ਕੇਜਰੀਵਾਲ ਵੱਲੋਂ ਅਭਿਸ਼ੇਕ ਮੰਨੂੰ ਸਿੰਘਵੀ ਨੇ ਦਲੀਲਾਂ ਦਿੱਤੀਆਂ ।

ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮੰਨੂ ਸਿੰਘਵੀ ਨੇ ਅਦਾਲਤ ਵਿੱਚ ਕਿਹਾ ਈਡੀ ਸਾਬਿਤ ਕਰੇ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਜ਼ਰੂਰਤ ਕਿਉਂ ਹੈ ? ਇਸ ਤੋਂ ਪਹਿਲਾਂ 4 ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ । ਸਿਟਿੰਗ ਸੀਐੱਮ ਨੂੰ ਗ੍ਰਿਫਤਾਰ ਕੀਤਾ ਗਿਆ । ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਵੋਟ ਪਾਉਣ ਤੋਂ ਪਹਿਲਾਂ ਹੀ ਨਤੀਜਾ ਪਤਾ ਚੱਲ ਗਿਆ ਹੋਵੇ । ਨਿਰਪੱਖ ਚੋਣਾਂ ਨੂੰ ਲੈਕੇ ਸੁਪਰੀਮ ਕਰੋਟ ਦਾ ਫੈਸਲਾ ਹੈ । ਚੋਣਾਂ ਨੂੰ ਨਾਨ ਲੈਵਲ ਫੀਲਡ ਬਣਾਇਆ ਜਾ ਰਿਹਾ ਹੈ । ਚੋਣ ਨਜਦੀਕ ਹਨ ਇਸ ਦਾ ਅਸਰ ਪਏਗਾ । ਈਡੀ ਨੇ ਹੁਣ ਨਵਾਂ ਤਰੀਕਾ ਲੱਭ ਲਿਆ ਹੈ ਪਹਿਲਾਂ ਗ੍ਰਿਫਤਾਰ ਕਰੋ ਫਿਰ ਉਸ ਨੂੰ ਸਰਕਾਰੀ ਗਵਾਹ ਬਣਾਕੇ ਬਿਆਨ ਹਾਸਲ ਕਰ ਲਿਉ। ਫਿਰ ਗਵਾਹ ਦੇ ਪਿੱਠ ਵਿੱਚ ਦਰਜ ਹੋ ਜਾਂਦਾ ਅਤੇ ਉਸ ਨੂੰ ਜ਼ਮਾਨਤ ਦੇ ਦਿੱਤੀ ਜਾਂ ਦੀ ਹੈ । ਪਹਿਲਾਂ ਸ਼ਰਦ ਰੇਡੀ ਨੇ ਕਿਹਾ ਮੈਂ ਵਿਜੇ ਨਾਇਰ ਨੂੰ ਪੈਸਾ ਨਹੀਂ ਦਿੱਤਾ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਨੇ ਕੇਜਰੀਵਾਲ ਦਾ ਨਾਂ ਲੈ ਲਿਆ ।

ED ਦੇ ਵਕੀਲ ਨੇ ਕਿਹਾ ਇਹ ਜਾਂਚ ਵਿੱਚ ਸਾਹਮਣੇ ਆਏਗਾ ਕਿ ਸਰਕਾਰ ਗਵਾਹ ਝੂਠ ਬੋਲ ਰਿਹਾ ਹੈ ਜਾਂ ਸੱਚ, ਏਜੰਸੀ ਦੇ ਵਕੀਲ ਨੇ ਦਾਅਵਾ ਕੀਤਾ ਸਾਡੇ ਕੋਲ ਤਾਜ਼ਾ ਬਿਆਨ ਗੋਆ ਵਿੱਚ ਆਪ ਦੇ ਉਮੀਦਵਾਰ ਦਾ ਹੈ ਜਿਸ ਨੇ ਦੱਸਿਆ ਹੈ ਕਿ ਹਵਾਲਾ ਦੇ ਜ਼ਰੀਏ ਚੋਣ ਲੜਨ ਲਈ ਕੈਸ਼ ਪੈਸਾ ਭੇਜਿਆ ਗਿਆ । ਫਿਰ ਈਡੀ ਦੇ ਵਕੀਲ ਦਾਅਵਾ ਕੀਤਾ ਕਿ ਕੇਜਰੀਵਾਲ ਕੋਲੋ ਪੈਸਾ ਰਿਕਵਰ ਕਰਨਾ ਹੈ ਇਸੇ ਲਈ ਉਨ੍ਹਾਂ ਦੀ ਰਿਮਾਂਡ ਜ਼ਰੂਰੀ ਹੈ। ਐਕਸਾਇਜ਼ ਤੋਂ ਇਕੱਠਾ ਕੀਤਾ ਗਿਆ ਪੈਸਾ ਗੋਆ ਚੋਣਾਂ ਦੇ ਲਈ ਭੇਜਣਾ ਸੀ । ਫਿਰ ਕੇਜਰੀਵਾਲ ਦੇ ਦੂਜੇ ਵਕੀਲ ਵਿਕਰਮ ਚੌਧਰੀ ਨੇ ਕਿਹਾ ਈਡੀ ਨੇ 9 ਸੰਮਨ ਦਿੱਤੇ ਸਾਰਿਆਂ ਦਾ ਜਵਾਬ ਦਿੱਤਾ । ਵਕੀਲ ਚੌਧਰੀ ਨੇ ਕਿਹਾ ED ਜਾਂਚ ਕਰਦਾ ਹੈ ਪਰ ਹੁਣ ਉਹ ਜੱਜ ਬਣ ਗਿਆ ਹੈ,ਈਡੀ ਚੋਣਾਂ ਦੀ ਉਡੀਕ ਕਰ ਰਿਹਾ ਸੀ ਤਾਂਕੀ ਉਹ ਚੋਣ ਪ੍ਰਕਿਆ ਤੋਂ ਕੇਜਰੀਵਾਲ ਨੂੰ ਬਾਹਰ ਰੱਖ ਸਕੇ । ਵਕੀਲ ਵਿਕਰਮ ਚੌਧਰੀ ਨੇ ਕਿਹਾ ਕੱਲ ਤੱਕ ਹਾਈਕੋਰਟ ਵਿੱਚ ED ਨੇ ਕਿਹਾ ਸੀ ਕਿ ਕੇਜਰੀਵਾਲ ਮੁਲਜ਼ਮ ਨਹੀਂ ਹੈ ਅਸੀਂ ਉਨ੍ਹਾਂ ਨੂੰ ਨਿੱਜੀ ਹੈਸੀਅਤ ਦੇ ਇਲਾਵਾ ਨਹੀਂ ਬੁਲਾ ਰਹੇ ਹਾਂ । ਜੇਕਰ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਲਗਨ ਦੇ ਨਾਲ ਨਹੀਂ ਨਿਭਾਉਂਦੇ ਹਾਂ ਇਤਿਹਾਸ ਸਾਡੀ ਖਰਾਬ ਜਾਂਚ ਕਰੇਗਾ ।

ਉਧਰ ਜਦੋਂ ਕੇਜਰੀਵਾਲ ਨੂੰ ਰਾਉਜ ਅਵੈਨਿਉ ਕੋਰਟ ਵਿੱਚ ਪੇਸ਼ ਕਰ ਰਹੇ ਸਨ ਤਾਂ ਉਨ੍ਹਾਂ ਨੇ ਕਿਹਾ ਮੇਰਾ ਜੀਵਨ ਦੇਸ਼ ਦੇ ਲਈ ਹੈ ਮੈਂ ਭਾਵੇ ਅੰਦਰ ਰਵਾ ਜਾਂ ਬਾਹਰ ।

ਇਸ ਵਜ੍ਹਾ ਨਾਲ ਸੁਪਰੀਮ ਕੋਰਟ ਤੋਂ ਪਟੀਸ਼ਨ ਵਾਪਸ ਲਈ

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਲੀਗਲ ਟੀਮ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਸੁਪੀਰਮ ਕੋਰਟ ਗਈ ਸੀ । ਪਰ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਉਨ੍ਹਾਂ ਨੂੰ ਜਸਟਿਸ ਸੰਜੀਵ ਖੰਨਾ ਦੀ ਕੋਰਟ ਵਿੱਚ ਭੇਜ ਦਿੱਤਾ ਜੋ ਪਹਿਲਾਂ ਹੀ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਸਨ । ਪਰ ਅਦਾਲਤ ਦੇ ਸਾਹਮਣੇ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮੰਨੂ ਸਿੰਘਵੀ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਅਤੇ ਨਿੱਚਲੀ ਅਦਾਲਤ ਆਪਣੀ ਗੱਲ ਰੱਖਣ ਦਾ ਦਾਅਵਾ ਕੀਤਾ,ਜਿਥੋਂ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ ਹੈ।

ਦਰਅਸਲ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੀ ਧੀ ਕਵਿਤਾ ਨੇ ਸੁਪਰੀਮ ਕੋਰਟ ਦੇ ਜੱਜ ਸੰਜੀਵ ਖੰਨਾ ਦੇ ਸਾਹਮਣੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਪਰ ਅਦਾਲਤ ਨੇ ਉਨ੍ਹਾਂ ਨੂੰ ਨਿਚਲੀ ਅਦਾਲਤ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਸਨ । ਜਿਸ ਤੋਂ ਬਾਅਦ ਕੇਜਰੀਵਾਲ ਦੇ ਵਕੀਲ ਨੇ ਵੀ ਆਪਣੀ ਪਟੀਸ਼ਨ ਵਾਪਸ ਲੈ ਲਈ।