Punjab

1 ਰੁਪਏ ਤਨਖਾਹ ਲੈਣ ਦਾ ਦਾਅਵਾ ਕੀਤਾ ! 40 ਕਰੋੜ ਦੇ ਧੋਖੇ ‘ਚ ਗ੍ਰਿਫਤਾਰ ਆਪ ਦਾ ਵਿਧਾਇਕ !

ਬਿਉਰੋ ਰਿਪੋਰਟ : ਪੰਜਾਬ ਵਿੱਚ ਆਪ ਦੇ ਵਿਧਾਇਕ ਜਸਵੰਤ ਸਿੰਘ ਗੱਜਨਮਾਜਰਾ ਨਾਲ ਜੁੜੇ 40 .92 ਕਰੋੜ ਦੇ ਬੈਂਕ ਘੁਟਾਲੇ ਵਿੱਚ ਮੁਹਾਲੀ ਦੀ ED ਬਰਾਂਚ ਨੇ ਚਾਰਜਸ਼ੀਟ ਫਾਈਲ ਕਰ ਦਿੱਤੀ ਹੈ । ਇਹ ਆਪ ਦੇ ਉਹ ਹੀ ਵਿਧਾਇਕ ਹਨ ਜਿੰਨਾਂ ਨੇ ਦਾਅਵਾ ਕੀਤਾ ਸੀ ਕਿ ਮੈਂ ਸੂਬੇ ਦੀ ਮਾਲੀ ਹਾਲਤ ਖਰਾਬ ਹੋਣ ਦੀ ਵਜ੍ਹਾ ਕਰਕੇ 1 ਰੁਪਏ ਹੀ ਤਨਖਾਹ ਲਵਾਂਗਾ । ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਨਮਾਜਰਾ ਦੇ ਨਾਲ 6 ਹੋਰ ਲੋਕਾਂ ਨੂੰ ਵੀ ED ਨੇ ਚਾਰਜਸ਼ੀਟ ਵਿੱਚ ਸ਼ਾਮਲ ਕੀਤਾ ਹੈ । ਈਡੀ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਜਲੰਧਰ ਦੀ ਟੀਮ ਨੇ ਤਕਰੀਬਨ ਚਾਰ ਮਹੀਨੇ ਪਹਿਲਾਂ ਗੱਜਨਮਾਜਰਾ ਨੂੰ ਗ੍ਰਿਫਤਾਰ ਕੀਤਾ ਸੀ ।

ED ਦੇ ਜਲੰਧਰ ਜ਼ੋਨਲ ਦਫਤਰ ਵਿੱਚ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਤਾਰਾ ਹੈਲਥ ਫੂਡ ਲਿਮਟਿਡ ਦੇ ਸਾਬਕਾ ਡਾਇਰੈਕਟਰ ਜਸਵੰਤ ਅਤੇ ਤਾਰਾ ਕਾਰਪੋਰੇਸ਼ਨ ਲਿਮਟਿਡ ਅਤੇ ਹੋਰ ਮਾਮਲਿਆਂ ਵਿੱਚ ਤਿੰਨ ਕੰਪਨੀਆਂ ਸਮੇਤ 6 ਹੋਰ ਮੁਲਜ਼ਮਾਂ ਖਿਲਾਫ 5 ਜਨਵਰੀ ਨੂੰ ਇੱਕ ਸ਼ਿਕਾਇਤ ਦਾਇਰ ਕੀਤੀ ਗਈ ਸੀ । ਜਿਸ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ED ਨੇ ਗੱਜਨਮਾਜਰਾ ਨੂੰ ਗ੍ਰਿਫਤਾਰ ਕੀਤਾ ਸੀ ।

ਵਿਧਾਇਕ ਗੱਜਨਮਾਜਰਾ ਨੇ 2012 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਅਮਰਗੜ੍ਹ ਹਲਕੇ ਤੋਂ ਸ਼੍ਰੋਮਣੀ ਅਕਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਸੀ । ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੂਬੇ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਇਸ ਲਈ ਉਹ ਸਿਰਫ਼ 1 ਰੁਪਏ ਹੀ ਤਨਖਾਹ ਲੈਣਗੇ । ਉਸ ਵੇਲੇ ਉਨ੍ਹਾਂ ਦੀ ਕਾਫੀ ਤਾਰੀਫ ਵੀ ਹੋਈ ਸੀ ਪਰ ਜਦੋਂ ED ਨੇ 40 ਕਰੋੜ ਦੀ ਧੋਖਾਧੜੀ ਦਾ ਕੇਸ ਖੋਲਿਆਂ ਅਤੇ ਗ੍ਰਿਫਤਾਰ ਕੀਤਾ ਤਾਂ ਵਿਰੋਧੀਆਂ ਸਮੇਤ ਲੋਕਾਂ ਨੇ ਵੀ ਉਨ੍ਹਾਂ ਤੇ ਸਵਾਲ ਚੁੱਕੇ ਸਨ।