India

AAP MP ਸੰਜੇ ਸਿੰਘ ਗ੍ਰਿਫਤਾਰੀ !ED ਨੇ ਦਿੱਲੀ ਸ਼ਰਾਬ ਘੁਟਾਲੇ ‘ਚ 10 ਘੰਟੇ ਦੀ ਛਾਪੇਮਾਰੀ ਤੋਂ ਬਾਅਦ ਫੜਿਆ

ਬਿਉਰੋ ਰਿਪੋਰਟ : ਆਮ ਆਦਮੀ ਪਾਰਟੀ ਦੇ ਰਾਜਸਭਾ ਐੱਮਪੀ ਸੰਜੇ ਸਿੰਘ ਨੂੰ ED ਨੇ ਗ੍ਰਿਫਤਾਰ ਕਰ ਲਿਆ ਹੈ । ਉਨ੍ਹਾਂ ਦੇ ਦਿੱਲੀ ਵਾਲੇ ਘਰ ਵਿੱਚ ਬੁੱਧਵਾਰ ਨੂੰ ਸਵੇਰ 7 ਵਜੇ ED ਦੀ ਟੀਮ ਪਹੁੰਚੀ । 10 ਘੰਟੇ ਤੱਕ ਚੱਲੀ ਛਾਪੇਮਾਰੀ ਤੋਂ ਬਾਅਦ ਸੰਜੇ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ । ਦੱਸਿਆ ਜਾ ਰਿਹਾ ਹੈ ਤਕਰੀਬਨ 7-8 ਅਧਿਕਾਰੀ ਐਕਸਾਇਜ਼ ਨੀਤੀ ਦੇ ਸਿਲਸਿਲੇ ਵਿੱਚ ਪੜਤਾਲ ਕਰ ਰਹੇ ਸਨ । ਐਕਸਾਇਜ਼ ਨੀਤੀ ਕੇਸ ਦੀ ਚਾਰਜਸ਼ੀਟ ਵਿੱਚ ਸੰਜੇ ਸਿੰਘ ਦਾ ਨਾਂ ਵੀ ਸ਼ਾਮਲ ਸੀ । ਇਸ ਕੇਸ ਵਿੱਚ ਮਨੀਸ਼ ਸਿਸੋਦੀਆ ਪਹਿਲਾਂ ਹੀ ਜੇਲ੍ਹ ਵਿੱਚ ਹਨ ।

ED ਦੀ ਕਾਰਵਾਈ ਨੂੰ ਲੈਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਇਸ ਕੇਸ ਵਿੱਚ 1000 ਰੇਡ ਹੋ ਚੁੱਕੀ ਹੈ । ਸੰਜੇ ਸਿੰਘ ਨੇ ਘਰ ਵਿੱਚ ਕੁਝ ਨਹੀਂ ਮਿਲਿਆ । 2024 ਦੀਆਂ ਚੋਣਾਂ ਆ ਰਹੀਆਂ ਹਨ ਉਹ ਜਾਣ ਦੇ ਹਨ ਕਿ ਉਹ ਹਾਰਨ ਜਾ ਰਹੇ ਹਨ । ਇਸੇ ਉਹ ਅਜਿਹੀਆਂ ਕੋਸ਼ਿਸ਼ਾਂ ਕਰ ਰਹੇ ਹਨ । ਜਿਵੇ-ਜਿਵੇ ਚੋਣਾਂ ਨਜ਼ਦੀਕ ਆਉਣਗੀਆਂ ED, CBI ਅਤੇ ਹੋਰ ਏਜੰਸੀਆਂ ਹੋਰ ਸਰਗਰਮ ਹੋ ਜਾਣਗੀਆਂ।

ਦਿੱਲੀ ਵਿੱਚ ਬੀਜੇਪੀ ਨੇ AAP ਪਾਰਟੀ ਦੇ ਦਫਤਰ ਬਾਹਰ ਪ੍ਰਦਰਸ਼ਨ ਕੀਤਾ । ਬੀਜੇਪੀ ਨੇ ਕਿਹਾ ਹੁਣ ਸਾਫ ਹੈ ਕਿ ਕੇਜਰੀਵਾਲ ਭ੍ਰਿਸ਼ਟ ਹੈ । ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਕੇਜਰੀਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ।

ਰਾਘਵ ਚੱਢਾ ਨੇ ਕਿਹਾ ਈਡੀ ਕੋਲ ਕੋਈ ਸਬੂਤ ਨਹੀਂ ਹੈ

AAP ਐੱਮਪੀ ਰਾਘਵ ਚੱਢਾ ਨੇ ਕਿਾਹ ਪਿਛਲੇ 15 ਮਹੀਨੇ ਵਿੱਚ AAP ਵਰਕਰਾਂ ‘ਤੇ ਸ਼ਰਾਬ ਘੁਟਾਲੇ ਦਾ ਇਲਜ਼ਾਮ ਬੀਜੇਪੀ ਲਗਾ ਰਹੀ ਹੈ । 15 ਮਹੀਨੇ ਵਿੱਚ ਈਡੀ ਅਤੇ ਸੀਬੀਆਈ ਨੇ 1000 ਥਾਵਾਂ ‘ਤੇ ਛਾਪੇਮਾਰੀ ਕੀਤੀ । ਕਿਸੇ ਵੀ ਏਜੰਸੀ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ ਹੈ । ਇਸੇ ਲਈ ਉਹ ਡਰ ਦੀ ਵਜ੍ਹਾ ਕਰਕੇ ਅਜਿਹਾ ਕਰ ਰਹੀ ਹੈ ।

ਕਾਂਗਰਸ ਦਾ ਬਿਆਨ

ਕਾਂਗਰਸ ਦੇ ਆਗੂ ਪ੍ਰਮੋਦ ਤਿਵਾਰੀ ਨੇ ਕਿਹਾ ਕਿ ਬੀਜੇਪੀ ਸਰਕਾਰ ਤਾਨਾਸ਼ਾਹੀ ਹੋ ਚੁੱਕੀ ਹੈ ਅਤੇ ਜ਼ੋਰ ਜ਼ਬਰਦਸਤੀ ਅਤੇ ਡਰਾ ਕੇ ਦਹਿਸ਼ਤ ਦਾ ਮਾਹੌਲ ਬਣਾਉਣਾ ਚਾਹੁੰਦੀ ਹੈ । ਕਦੇ ਉਹ ਪੱਤਰਕਾਰਾਂ ਨੂੰ ਅਤੇ ਕਦੇ ਆਗੂਆਂ ਖਿਲਾਫ ਕਾਰਵਾਈ ਕਰ ਰਹੀ ਹੈ । ਜੋ ਵਿਰੋਧੀ ਪਾਰਟੀਆਂ ਵਿੱਚ ਹਨ ਖਾਸ ਕਰਕੇ INDIA ਗਠਜੋੜ ਦਾ ਹਿੱਸਾ । ਜਿਸ ਤਰ੍ਹਾਂ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਬਹੁਤ ਮਾੜਾ ਹੈ ।