Punjab

ਆਰਥਿਕ ਕਮੇਟੀ ਨੇ ਸਰਕਾਰਾਂ ਦੇ ਦਾਅਵਿਆਂ ਦੀ ਖੋਲ੍ਹੀ ਪੋਲ! ਪੰਧੇਰ ਨੇ ਸੰਸਦ ਮੈਂਬਰਾਂ ਨਾਲ ਜਤਾਈ ਨਰਾਜ਼ਗੀ

ਬਿਉਰੋ ਰਿਪੋਰਟ – ਕਿਸਾਨ ਲੀਡਰ ਸਰਵਨ ਸਿੰਘ ਪੰਧੇਰ (Sarwan Singh Pandher) ਨੇ ਕਿਹਾ ਕਿ ਮੋਰਚੇ ਨੂੰ ਚਲਦੇ ਹੋਏ ਨੂੰ ਅੱਜ 293 ਦਿਨ ਹੋ ਗਏ ਹਨ ਪਰ ਦੇਸ਼ ਦੇ ਪਾਰਲੀਮੈਂਟ ਮੈਂਬਰ ਸੰਸਦ ਵਿਚ ਕਿਸਾਨਾਂ ਦੀ ਆਵਜ਼ ਨਹੀਂ ਚੁੱਕ ਰਹੇ। ਪੰਧੇਰ ਨੇ ਦੇਸ਼ ਦੇ ਸੰਸਦ ਮੈਂਬਰਾਂ ਨਾਲ ਨਰਾਜ਼ਗੀ ਜਤਾਉਂਦਿਆਂ ਕਿਹਾ ਕਿ 300 ਦੇ ਕਰੀਬ ਅਜਿਹੇ ਸੰਸਦ ਮੈਂਬਰ ਹਨ ਜੋ ਕਿਸਾਨਾਂ ਅਤੇ ਮਜ਼ਦੂਰਾਂ ਦੀ ਵੋਟ ਲੈ ਕੇ ਚੁਣੇ ਜਾਂਦੇ ਹਨ ਪਰ ਉਹ ਕਿਸਾਨਾਂ ਦੀ ਗੱਲ ਕਰਨ ਦੀ ਬਜਾਏ ਪੂੰਜੀਪਤੀਆਂ ਦੀ ਗੱਲ ਕਰ ਰਹੇ ਹਨ।

ਪੰਧੇਰ ਨੇ ਕਿਹਾ ਕਿ ਸਾਰੀਆਂ ਯੋਜਨਾਵਾਂ ਪੂੰਜੀਪਤੀਆਂ ਦੇ ਹਿੱਤ ਵਿਚ ਰੱਖ ਕੇ ਤਿਆਰ ਕੀਤੀ ਜਾ ਰਹੀਆਂ ਹਨ ਪਰ ਕਿਸਾਨਾਂ ਦੀ ਗੱਲ ਨਹੀਂ ਹੋ ਰਹੀ। ਛੱਤੀਸਗੜ ਵਿਚ ਲਗਾਤਾਰ ਜੰਗਲ ਉਜਾੜੇ ਜਾ ਰਹੇ ਹਨ ਅਤੇ ਪੰਜਾਬ ਵਿਚ ਭਾਰਤ ਮਾਲਾ ਪ੍ਰਾਜੈਕਟ ਦੇ ਤਹਿਤ ਕਿਸਾਨਾਂ ਨੂੰ ਸਹੀ ਰੇਟ ਦਿੱਤੇ ਬਗੈਰ ਧੱਕੇ ਨਾਲ ਜ਼ਮੀਨਾਂ ਵਿਚੋਂ ਦੀ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀ ਆਰਥਿਕ ਕਮੇਟੀ ਨੇ ਮੋਦੀ ਸਰਕਾਰ ਦੇ ਸਾਰੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਪਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਕਰਜ਼ਾ ਪੰਜਾਬ ਅਤੇ ਹਰਿਆਣਾ ਉਪਰ ਆਰਥਿਕ ਕਮੇਟੀ ਨੇ ਦੱਸਿਆ ਹੈ ਉਹ ਕਿਵੇਂ ਦੋਵੇਂ ਸੂਬਿਆ ‘ਤੇ ਕਿਵੇਂ ਚੜ ਗਿਆ ਇਸ ਬਾਰੇ ਵੀ ਸਰਕਾਰ ਖਾਮੋਸ਼ ਹੈ। ਪਰ ਸਰਕਾਰ ਕਿਸਾਨਾਂ ਨੂੰ ਐਮ.ਐਸ.ਪੀ ਨਹੀਂ ਦੇ ਰਹੀ ਪਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ ਕਰ ਰਹੀ ਹੈ।

ਇਹ ਵੀ ਪੜ੍ਹੋ – ਡੱਲੇਵਾਲ ਦਾ ਮਰਨ ਵਰਤ ਜਾਰੀ! ਅੱਜ ਹੋਵੇਗਾ ਅਗਲੀ ਰਣਨੀਤੀ ਦਾ ਐਲਾਨ