ਬਿਉਰੋ ਰਿਪੋਰਟ – ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ (Patiala Congress Candidate Dharamvir Gandhi) ਦੀ ਹਮਾਇਤ ਵਿੱਚ ਸ਼ਹਿਰ ਵਿੱਚ ਲਗਾਏ ਗਏ ਫਲੈਕ ਅਤੇ ਬੈਨਰ (Flex And Banner) ਦੇ ਸਬੰਧ ਵਿੱਚ ਥਾਣਾ ਲਾਹੌਰੀ ਗੇਟ ਵਿੱਚ FIR ਦਰਜ ਕੀਤੀ ਗਈ ਗਈ ਹੈ । ਇਹ ਬੈਨਰ ਅਤੇ ਫਲੈਕਸ ਫਵਾਰਾ ਚੌਕ ਮਾਲ ਰੋਡ ਸੇਵਾ ਸਿੰਘ ਠੀਕਰੀ ਵਾਲਾ ਚੌਕ ਅਤੇ ਪੁਰਾਣੇ ਬੱਸ ਸਟੈਂਡ ਦੇ ਆਲੇ-ਦੁਆਲੇ ਲੱਗੇ ਹਨ । ਗਾਂਧੀ ਖਿਲਾਫ ਚੋਣ ਜ਼ਾਬਤਾ ਤੋੜਨ ਦਾ ਕੇਸ ਦਰਜ ਕੀਤਾ ਗਿਆ ਹੈ । ਉਧਰ ਕਾਂਗਰਸ ਦੇ ਉਮੀਦਵਾਰ ਦਾ ਵੀ ਇਸ ‘ਤੇ ਵੱਡਾ ਬਿਆਨ ਸਾਹਮਣੇ ਆਇਆ ਹੈ ।
ਧਰਮਵੀਰ ਗਾਂਧੀ ਨੇ ਲਿਖਿਤ ਜਵਾਬ ਵਿੱਚ ਕਿਹਾ ਮੈਨੂੰ ਨਹੀਂ ਪਤਾ ਹੈ ਕਿ ਬੋਰਡ ਕਿਸ ਨੇ ਲਗਾਏ ਹਨ । ਉਧਰ ਆਮ ਆਦਮੀ ਪਾਰਟੀ ਨੇ ਵੀ ਅੱਜ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਦੇ ਖਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ।
ਆਮ ਆਦਮੀ ਪਾਰਟੀ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਹੰਸਰਾਜ ਹੰਸ ਨੇ ਕਿਸਾਨਾ ਨੂੰ ਧਮਕਾਇਆ ਹੈ ਜੋ ਕਿ ਹੇਟ ਸਪੀਚ ਦੇ ਦਾਇਰੇ ਵਿੱਚ ਆਉਂਦਾ ਹੈ ਇਸ ਲਈ ਉਨ੍ਹਾਂ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ । ਦਰਅਸਲ 2 ਦਿਨ ਪਹਿਲਾਂ ਹੰਸਰਾਜ ਹੰਸ ਕਿਸੇ ਇਲਾਕੇ ਵਿੱਚ ਪ੍ਰਚਾਰ ਕਰਨ ਗਏ ਸਨ ਜਿੱਥੇ ਉਨ੍ਹਾਂ ਨੇ ਕਿਹਾ ਸੀ ਕਿ ਮੇਰੇ ਵਰਕਰਾਂ ਨੂੰ ਕਿਸਾਨ ਧਮਕਾ ਰਹੇ ਹਨ ਮੈਂ 1 ਜੂਨ ਤੋਂ ਬਾਅਦ ਦੱਸਾਂਗਾ । ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬੀਤੇ ਦਿਨੀ ਕਿਸਾਨ ਆਗੂਆਂ ਨੇ ਕਿਹਾ ਸੀ ਜਦੋਂ ਪ੍ਰਧਾਨ ਮੰਤਰੀ ਸਾਨੂੰ ਨਹੀਂ ਵੇਖ ਸਕੇ ਤਾਂ ਹੰਸਰਾਜ ਹੰਸ ਕਿਵੇਂ ਸਾਨੂੰ ਧਮਕੀ ਦੇ ਸਕਦਾ ਹੈ ਅਸੀਂ ਸਿਰਫ਼ ਸਵਾਲ ਪੁੱਛ ਰਹੇ ਹਾਂ । ਜਿਸ ਤੋਂ ਬਾਅਦ ਹਾਲਾਂਕਿ ਹੰਸਰਾਜ ਹੰਸ ਦੀ ਸਫਾਈ ਆਈ ਸੀ ਉਨ੍ਹਾਂ ਨੇ ਕਿਹਾ ਮੈਂ ਕਿਸਾਨਾਂ ਨੂੰ ਧਮਕਾਇਆ ਨਹੀਂ ਹੈ । ਉਨ੍ਹਾਂ ਨੇ ਮੇਰਾ ਇੱਕ ਪ੍ਰੋਗਰਾਮ ਕੈਂਸਲ ਕਰਵਾਉਣ ਲਈ ਬੀਜੇਪੀ ਦੇ ਵਰਕਰ ਨੂੰ ਚਿਤਾਵਨੀ ਦਿੱਤੀ ਸੀ ਮੈਂ ਕਿਹਾ ਸੀ ਅਸੀਂ 1 ਜੂਨ ਤੋਂ ਅਜਿਹਾ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ।