ਬਿਉਰੋ ਰਿਪੋਰਟ : ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਅਤੇ 4 ਸੂਬਿਆਂ ਦੇ ਮੁੱਖ ਮੰਤਰੀ ਚੁਣਨ ਦੇ ਲਈ ਚੋਣ ਤਰੀਕਾਂ ਦਾ ਐਲਾਨ ਹੋ ਗਿਆ ਹੈ … ਚੀਫ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਦੇਸ਼ ਵਿੱਚ 7 ਗੇੜ੍ਹ ਵਿੱਚ ਲੋਕਸਭਾ ਦੀਆਂ 543 ਸੀਟਾਂ ‘ਤੇ ਚੋਣਾਂ ਹੋਣਗੀਆਂ । ਜਿਸ ਦਾ ਨਤੀਜਾ 4 ਜੂਨ ਨੂੰ ਇਕੱਠੇ ਹੀ ਨਿਕਲੇਗਾ । ਪੰਜਾਬ ਦੀਆਂ 13 ਲੋਕਸਭਾ ਸੀਟਾਂ ਤੇ ਚੋਣ 7ਵੇਂ ਗੇੜ੍ਹ ਵਿੱਚ 1 ਜੂਨ ਨੂੰ ਹੋਵੇਗੀ । ਚੰਡੀਗੜ੍ਹ ਦੀ 1 ਲੋਕਸਭਾ ਸੀਟਾਂ ਅਤੇ ਹਿਮਾਚਲ ਪ੍ਰਦੇਸ਼ ਦੀਆਂ 4 ਲੋਕਸਭਾ ਸੀਟਾਂ ਤੇ ਪੰਜਾਬ ਦੇ ਨਾਲ ਹੀ 1 ਜੂਨ ਨੂੰ ਵੋਟਿੰਗ ਹੋਵੇਗੀ । 7 ਮਈ ਤੋਂ 14 ਮਈ ਤੱਕ ਨਾਮਜ਼ਦਗੀਆਂ ਹੋਣਗੀਆ, 15 ਨੂੰ ਛਟਨੀ ਅਤੇ 17 ਮਈ ਨਾਂ ਵਾਪਸ ਲੈਣ ਦੀ ਤਰੀਕ । ਉਧਰ ਗੁਆਂਢੀ ਸੂਬੇ ਹਰਿਆਣਾ ਦੀਆਂ 10 ਲੋਕਸਭਾ ਸੀਟਾਂ ਤੇ 6ਵੇਂ ਗੇੜ੍ਹ ਵਿੱਚ 25 ਮਈ ਨੂੰ ਚੋਣਾਂ ਹੋਣਗੀਆਂ । ਪੂਰੇ ਦੇਸ਼ ਵਿੱਚ ਵੋਟਿੰਗ ਪ੍ਰਕਿਆ ਕੁੱਲ 46 ਦਿਨ ਚੱਲੇਗੀ । 19 ਅਪ੍ਰੈਲ ਨੂੰ ਪਹਿਲੇ ਗੇੜ੍ਹ ਵਿੱਚ 21 ਸੂਬਿਆਂ ਦੀਆਂ 102 ਲੋਕਸਭਾ ਸੀਟਾਂ ਤੇ ਚੋਣ ਹੇਵੇਗੀ । ਦੂਜਾ ਗੇੜ੍ਹ ਦੀ ਵੋਟਿੰਗ 26 ਅਪ੍ਰੈਲ ਨੂੰ ਹੋਵੇਗੀ,13 ਸੂਬਿਆਂ ਦੀਆਂ 89 ਸੀਟਾਂ ਦੇ ਲਈ ਵੋਟਾਂ ਪਾਇਆ ਜਾਣਗੀਆਂ । ਵੋਟਿੰਗ ਦਾ ਤੀਜਾ ਗੇੜ੍ਹ 7 ਮਈ ਨੂੰ ਹੋਵੇਗਾ 12 ਸੂਬੇ 94 ਲੋਕਸਭਾ ਸੀਟਾਂ ਦੇ ਲਈ ਵੋਟ ਕਰਨਗੇ । ਵੋਟਿੰਗ ਦਾ ਚੌਥਾ ਗੇੜ੍ਹ 13 ਮਈ ਨੂੰ ਹੋਵੇਗਾ,ਇਸ ਦੌਰਾਨ 10 ਸੂਬਿਆਂ ਦੀਆਂ 96 ਲੋਕਸਭਾ ਚੋਣਾਂ ਦੇ ਲ਼ਈ ਵੋਟਿੰਗ ਹੋਵੇਗੀ । 20 ਮਈ ਨੂੰ ਪੰਜਵੇਂ ਗੇੜ੍ਹ ਦੀ ਵੋਟਿੰਗ ਦੌਰਾਨ 8 ਸੂਬਿਆਂ ਦੀਆਂ 49 ਸੀਟਾਂ ਨੂੰ ਸ਼ਾਮਲ ਕੀਤਾ ਗਿਆ ਹੈ । 6ਵੇਂ ਗੇੜ ਲਈ ਵੋਟਿੰਗ 25 ਮਈ ਨੂੰ 57 ਸੀਟਾਂ ਤੇ ਹੋਵੇਗੀ ਇਸ ਵਿੱਚ ਦਿੱਲੀ ਅਤੇ ਹਰਿਆਣਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ । 7ਵੇਂ ਅਤੇ ਅਖੀਰਲੇ ਗੇੜ੍ਹ ਦੀ ਚੋਣ 1 ਜੂਨ 57 ਸੀਟਾਂ ਤੇ ਹੋਵੇਗੀ । ਇਸ ਵਿੱਚ ਪੰਜਾਬ ਦੀਆਂ 13,ਹਿਮਾਚਲ ਦੀਆਂ 4 ਅਤੇ ਚੰਡੀਗੜ੍ਹ ਦੀ ਇੱਕ ਸੀਟ ਸ਼ਾਮਲ ਹੈ ।
ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ 26 ਸੀਟਾਂ ਤੇ ਜ਼ਿਮਨੀ ਚੋਣ ਸੂਬੇ ਦੀਆਂ ਲੋਕਸਭਾ ਚੋਣਾਂ ਦੇ ਨਾਲ ਹੋਵੇਗੀ । 4 ਸੂਬਿਆਂ ਦੀਆਂ ਵਿਧਾਨਸਭਾ ਚੋਣਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ । ਆਂਧਰਾ ਪ੍ਰਦੇਸ਼ ‘ਚ ਵੋਟਿੰਗ- 13 ਮਈ,ਅਰੁਣਾਚਲ ਪ੍ਰਦੇਸ਼ ‘ਚ ਵੋਟਿੰਗ- 19 ਅਪ੍ਰੈਲ ਸਿੱਕਿਮ ਵਿੱਚ ਵੋਟਿੰਗ -19 ਅਪ੍ਰੈਲ,ਉਡੀਸ਼ਾ ਵਿੱਚ 4 ਗੇੜ੍ਹ ਵਿੱਚ ਵੋਟਿੰਗ, 13 ਮਈ,20 ਮਈ,25 ਮਈ,1 ਜੂਨ ਹੋਵੇਗੀ,ਨਤੀਜੇ 4 ਜੂਨ ਨੂੰ ਹੀ ਲੋਕਸਭਾ ਦੇ ਨਾਲ ਹੀ ਆਉਣਗੇ ।
ਚੋਣ ਕਮਿਸ਼ਨ ਨੇ ਦੱਸਿਆ ਹੈ ਦੇਸ਼ ਵਿੱਚ ਕੁੱਲ ਵੋਟਰ 96.8 ਕਰੋੜ ਵੋਟਰ ਵੋਟ ਕਰਨਗੇ, ਪਹਿਲੀ ਵਾਰ ਵੋਟਰ 1.82 ਕਰੋੜ,18-29 ਸਾਲ ਦੇ ਵੋਟਰ- 21.5 ਕਰੋੜ,ਪੁਰਸ਼ ਵੋਟਰ – 49.7 ਕਰੋੜ,ਔਰਤ ਵੋਟਰ – 47.1 ਕਰੋੜ,ਚੋਣਾਂ ਕਰਵਾਉਣ ਦੇ ਲਈ
55 ਲੱਖ EVM ਦੀ ਵਰਤੋਂ ਹੋਵੇਗੀ, ਤਕਰੀਬਨ 10.5 ਲੱਖ ਪੋਲਿੰਟਗ ਸਟੇਸ਼ਨ ਬਣਾਏ ਗਏ,ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਬਾਰੇ ਦੱਸਣਾ ਹੋਵੇਗਾ,ਹਰ ਜ਼ਿਲ੍ਹੇ ਵਿੱਚ ਇੱਕ ਕੰਟੋਰਲ ਰੂਮ ਹੋਵੇਗਾ,ਟੀਵੀ ਤੇ ਸੋਸ਼ਲ ਮੀਡੀਆ ‘ਤੇ ਨਜ਼ਰ ਰਹੇਗੀ,ਫ੍ਰੀ ਬੀਜ਼ ‘ਤੇ ਚੋਣ ਕਮਿਸ਼ਨ ਦੀ ਸਖਤ ਨਜ਼ਰ ਰਹੇਗੀ ।ਚੋਣ ਕਮਿਸ਼ਨ ਨੇ ਕਿਹਾ ਅਲੋਚਨਾ ਠੀਕ ਹੈ ਪਰ ਫੇਕ ਨਿਊਜ਼ ‘ਤੇ ਚੋਣ ਕਮਿਸ਼ਨ ਦੀ ਨਜ਼ਰ ਰਹੇਗੀ। ਚੋਣ ਕਮਿਸ਼ਨ ਨੇ ਅਪੀਲ ਕੀਤੀ ਹੈ ਕਿ ਸਿਆਸੀ ਪਾਰਟੀਆਂ ਨਿੱਜੀ ਟਿੱਪਣੀਆਂ ਨਾ ਕਰਨ, ਨਫਰਤੀ ਸਪੀਚ ਤੇ ਵੀ ਚੋਣ ਕਮਿਸ਼ਨ ਦੀ ਸਖਤ ਨਜ਼ ਰਹੇਗੀ । ਚੈਨਲਾਂ ਅਤੇ ਅਖਬਾਰ ਦੇ ਐਡੀਟਰਾਂ ਨੂੰ ਵਿਗਿਆਪਨ ਅਤੇ ਖਬਰ ਦਾ ਅੰਤਰ ਸਮਝਾਉਣਾ ਹੋਵੇਗਾ । ਇੰਨਾਂ ਸਾਰਿਆਂ ਦੇ ਨਜ਼ਰ ਰੱਖਣ ਦੇ ਲਈ ਚੋਣ ਕਮਿਸ਼ਨ ਨੇ 2100 ਸਪੈਸ਼ਲ ਆਬਜ਼ਰਵਰ ਤਾਇਨਾਤ ਕੀਤੇ ਹਨ ।