ਬਿਉਰੋ ਰਿਪੋਰਟ – ਹਰਿਆਣਾ (Haryana) ਵਿਚ ਅੱਜ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸ ਦੇਈਏ ਕਿ ਬੀਤੇ ਦਿਨ ਵੀ ਹਰਿਆਣਾ ਵਿਚ ਭੂਚਾਲ ਆਇਆ ਸੀ। ਅੱਜ ਇਕ ਵਾਰ ਫਿਰ ਸਵੇਰੇ 9:40 ਦੇ ਆਸ-ਪਾਸ ਭੂਚਾਲ ਆਇਆ ਹੈ। ਅੱਜ ਆਏ ਭੂਚਾਲ ਦੇ ਕੇਂਦਰ ਸੋਨੀਪਤ (Sonipat) ਰਿਹਾ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (National Center for Seismology) ਮੁਤਾਬਕ ਰਿਕਟਰ ਪੈਮਾਨੇ ਤੇ ਭੂਚਾਲ ਦੀ ਤੀਬਰਤਾ 2.6 ਆਕੀ ਗਈ ਹੈ। ਭੂਚਾਲ ਦਾ ਜ਼ਮੀਨੀ ਕੇਂਦਰ ਧਰਤੀ ਦੇ 10 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ। ਬੀਤੇ ਦਿਨ ਵੀ 31 ਸੈਕੰਡ ਤੱਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅੱਜ ਆਏ ਭੂਚਾਲ ਦਾ ਕੇਂਦਰ ਸੋਨੀਪਤ ਦੇ ਪਿੰਡ ਕੁੰਡਲ ਵਿਚ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਸੋਨੀਪਤ ਤੋਂ ਇਲਾਵਾ, ਪਾਣੀਪੱਤ, ਝੱਜਰ ਅਤੇ ਗੁਰੂਗ੍ਰਾਮ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਝਟਕੇ ਮਹਿਸੂਸ ਹੋਣ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕ ਘਰਾਂ ਤੋਂ ਬਾਹਰ ਆ ਗਏ।
ਇਹ ਵੀ ਪੜ੍ਹੋ – ਜਲੰਧਰ ‘ਚ ਪੁਲਿਸ ਮੁਕਾਬਲਾ: ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ