‘ਦ ਖ਼ਾਲਸ ਬਿਊਰੋ : ਅੱਜ ਸਵੇਰੇ ਚੰਡੀਗੜ੍ਹ, ਜੰਮੂ ਕਸ਼ਮੀਰ ਅਤੇ ਦਿੱਲੀ-ਐਨਸੀਆਰ ਸਮੇਤ ਦੇਸ਼ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਸਵੇਰੇ 9.49 ਤੋਂ 9.50 ਵਜੇ ਦੇ ਕਰੀਬ ਆਇਆ ਜਿਸ ਦੀ ਤੀਬਰਤਾ ਜੰਮੂ-ਕਸ਼ਮੀਰ ਇਲਾਕੇ ‘ਚ ਜਿਆਦਾ ਮਹਿਸੂਸ ਕੀਤੀ ਗਈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂ ਕੁਸ਼ ਖੇਤਰ ‘ਚ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.7 ਮਾਪੀ ਗਈ ਹੈ।