The Khalas Tv Blog International ਦੇਰ ਰਾਤ ਆਏ ਭੂਚਾਲ ਨਾਲ ਕੰਬਿਆ ਜਾਪਾਨ
International

ਦੇਰ ਰਾਤ ਆਏ ਭੂਚਾਲ ਨਾਲ ਕੰਬਿਆ ਜਾਪਾਨ

‘ਦ ਖ਼ਾਲਸ ਬਿਊਰੋ :ਬੁੱਧਵਾਰ ਦੇਰ ਰਾਤ ਨੂੰ ਜਾਪਾਨ ਦੇ ਸਮੁੰਦਰੀ ਕਿਨਾਰਿਆਂ ‘ਤੇ ਇੱਕ ਸ਼ਕਤੀਸ਼ਾਲੀ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਰਾਤ ਤਕਰੀਬਨ 11:36 ਵਜੇ ਆਏ ਇਸ ਭੂਚਾਲ ਦੀ ਤੇਜੀ ਰਿਕਟਰ ਸਕੇਲ ਤੇ 7.3 ਮਾਪੀ ਗਈ ਤੇ ਇਹ ਝੱਟਕੇ ਦੋ ਮਿੰਟ ਤੋਂ ਵੱਧ ਸਮੇਂ ਤੱਕ ਮਹਿਸੂਸ ਕੀਤੇ ਗਏ। ਇਸ ਭੂਚਾਲ ਦੇ ਝੱਟਕਿਆਂ ਨੂੰ ਟੋਕੀਓ ਤੱਕ ਮਹਿਸੂਸ ਕੀਤਾ ਗਿਆ । ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਫੁਕੁਸ਼ੀਮਾ ਅਤੇ ਮਿਆਗੀ ਪ੍ਰੀਫੈਕਚਰਾਂ ਲਈ ਸੁਨਾਮੀ ਦੀਆਂ ਸਲਾਹਾਂ ਜਾਰੀ ਕੀਤੀਆਂ ਹਨ ਅਤੇ ਨਿਵਾਸੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ 1 ਮੀਟਰ ਤੱਕ ਦੀਆਂ ਲਹਿਰਾਂ ਤੱਟਾਂ ਨਾਲ ਟਕਰਾ ਸਕਦੀਆਂ ਹਨ ਪਰ ਇਹਨਾਂ ਚੇਤਾਵਨੀਆਂ ਨੂੰ ਸਵੇਰੇ ਰੱਦ ਕਰ ਦਿੱਤਾ ਗਿਆ।
ਕਾਂਟੋ ਖੇਤਰ ਵਿੱਚ 20 ਲੱਖ ਤੋਂ ਵੱਧ ਘਰਾਂ ਵਿੱਚ ਬਿਜਲੀ ਬੰਦ ਹੋਣ ਦੀਆਂ ਖਬਰਾਂ ਸਨ ਅਤੇ ਕਈ ਰੇਲ ਲਾਈਨਾਂ ਦੇ ਕੰਮਕਾਜ ਤੇ ਅਸਰ ਪਿਆ ।ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਹੈ।ਵੀਰਵਾਰ ਸਵੇਰੇ ਪ੍ਰਮਾਣੂ ਊਰਜਾ ਪਲਾਂਟਾਂ ਦੀ ਜਾਂਚ ਕੀਤੀ ਜਾ ਰਹੀ ਸੀ। ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੇ ਕਿਹਾ ਕਿ ਅਧਿਕਾਰੀ ਅਜੇ ਨੁਕਸਾਨ ਦੀ ਹੱਦ ਦਾ ਮੁਲਾਂਕਣ ਕਰ ਰਹੇ ਹਨ।
ਇਸ ਭੂਚਾਲ ਦਾ ਕੇਂਦਰ ਸਮੁੰਦਰ ਤੋਂ ਕਰੀਬ 60 ਕਿਲੋਮੀਟਰ ਹੇਠਾਂ ਸੀ।

Exit mobile version